ਭਾਰਤ ਦਾ ਲਾਲ Summary In Punjabi

The phrase “ਭਾਰਤ ਦਾ ਲਾਲ” (Bharat da Laal) translates to “Son of India” or “Pride of India” in English. This term is often used as an honorific or a title to refer to someone who is considered a great patriot, a leader, or a person of exceptional significance to the country of India. It’s a term of respect and admiration for individuals who have contributed significantly to India’s progress, culture, or ideals. Read More Class 6 Punjabi Summaries.

ਭਾਰਤ ਦਾ ਲਾਲ Summary In Punjabi

ਭਾਰਤ ਦਾ ਲਾਲ ਪਾਠ ਦਾ ਸਾਰ

ਪਰਦਾ ਉੱਠਣ ਸਮੇਂ ਪੈਂਤੀ ਕੁ ਸਾਲਾਂ ਦੀ ਇਕ ਗੰਭੀਰ ਤੇ ਪ੍ਰਭਾਵਸ਼ਾਲੀ ਇਸਤਰੀ ਰਣਬੀਰ ਅੰਗੀਠੀ ਉੱਪਰ ਪਈ ਫੋਟੋ ਨੂੰ ਆਪਣੇ ਸਫ਼ੈਦ ਦੁਪੱਟੇ ਨਾਲ ਪੂੰਝ ਕੇ ਆਦਰ ਨਾਲ ਰੱਖਦੀ ਹੈ । ਉਸਦਾ ਪੁੱਤਰ ਸ਼ਮਸ਼ੇਰ 15 ਕੁ ਸਾਲਾਂ ਦਾ ਹੈ ਤੇ ਧੀ ਨਿਰਮਲ ਸੱਤਾਂ ਕੁ ਸਾਲਾਂ ਦੀ । ਦੋਵੇਂ ਫੋਟੋ ਅੱਗੇ ਸਿਰ ਚੁਕਾਉਂਦੇ ਹਨ । ਇਹ ਫੋਟੋ ਉਨ੍ਹਾਂ ਦੇ ਬਾਪ ਸੂਬੇਦਾਰ ਅਰਜਨ ਸਿੰਘ ਦੀ ਹੈ, ਜਿਹੜਾ ਕਸ਼ਮੀਰ ਵਿਚ ਮਾਰਿਆ ਗਿਆ ਸੀ ।

ਹਣਬੀਰ ਸ਼ਮਸ਼ੇਰ ਨੂੰ ਧੂਫ਼ ਧੁਖਾਉਣ ਲਈ ਕਹਿੰਦੀ ਹੈ । ਉਹ ਆਖਦੀ ਹੈ ਕਿ ਉਹ ਫੁੱਲਾਂ ਦਾ ਹਾਰ ਲੈ ਕੇ ਆਉਂਦੀ ਹੈ ਤੇ ਨਾਲੇ ਗੁਰਦੁਆਰੇ ਮੱਥਾ ਟੇਕ ਆਉਂਦੀ ਹੈ । ਉਹ ਉਸਨੂੰ ਘਰ ਦਾ ਕੁੰਡਾ ਲਾ ਲੈਣ ਲਈ ਕਹਿੰਦੀ ਹੈ, ਕਿਉਂਕਿ ਲੋਕ 26 ਜਨਵਰੀ ਦੇ ਜਸ਼ਨ ਦੇਖਣ ਗਏ ਹੋਣ ਕਰਕੇ ਗਲੀ ਖਾਲੀ ਪਈ ਸੀ । ਨਿਰਮਲ ਵੀ ਝਾਕੀਆਂ ਦੇਖਣ ਦੀ ਇੱਛਾ ਪ੍ਰਗਟ ਕਰਦੀ ਹੈ ।

ਰਣਬੀਰ ਦੇ ਜਾਣ ਮਗਰੋਂ ਸ਼ਮਸ਼ੇਰ ਨਿਰਮਲ ਨੂੰ ਕਹਿੰਦਾ ਹੈ ਕਿ ਜੇਕਰ ਕੋਈ ਚੋਰ ਆਇਆ, ਤਾਂ ਉਹ ਉਸਨੂੰ ਬੰਦੂਕ ਨਾਲ ਉਡਾ ਦੇਵੇਗਾ । ਉਹ ਨਿਰਮਲ ਨੂੰ ਇਹ ਵੀ ਦੱਸਦਾ ਹੈ ਕਿ ਉਸਦੇ ਪਿਤਾ ਜੀ ਕਦੇ ਵੀ ਨਹੀਂ ਆਉਣਗੇ । ਉਨ੍ਹਾਂ ਦੇ ਮਾਤਾ ਜੀ ਐਵੇਂ ਉਸਦਾ ਦਿਲ ਰੱਖਣ ਲਈ ਕਹਿੰਦੇ ਹਨ ਕਿ ਉਹ ਹਸਪਤਾਲ ਵਿਚ ਹਨ ।

ਇੰਨੇ ਨੂੰ ਇਕ ਆਦਮੀ ਅੰਦਰ ਝਾਕਦਾ ਹੈ । ਨਿਰਮਲ ਡਰ ਜਾਂਦੀ ਹੈ । ਉਸਦੇ ਪੁੱਛਣ ‘ਤੇ ਉਹ ਉਸਨੂੰ ਆਪਣੀ ਮਾਂ ਦਾ ਨਾਂ ਦੱਸਦੇ ਹਨ । ਉਹ ਉਨ੍ਹਾਂ ਦੇ ਬਾਪ ਦਾ ਨਾਂ ਵੀ ਪੁੱਛਦਾ ਹੈ । ਉਹ ਸ਼ਮਸ਼ੇਰ ਨੂੰ ਜੱਫ਼ੀ ਵਿਚ ਲੈ ਕੇ ਕਹਿੰਦਾ ਹੈ ਕਿ ਉਹ ਟਿਕਾਣੇ ਪਹੁੰਚ ਗਿਆ ਹੈ । ਉਹ ਦੱਸਦਾ ਹੈ ਕਿ ਉਹ ਉਨ੍ਹਾਂ ਦਾ ਮਾਮਾ ਹੈ ਤੇ ਮਲਾਇਆ ਤੋਂ ਆਇਆ ਹੈ । ਸ਼ਮਸ਼ੇਰ ਕਹਿੰਦਾ ਹੈ ਕਿ ਉਨ੍ਹਾਂ ਦਾ ਮਾਮਾ ਤਾਂ ਅਫ਼ਰੀਕਾ ਵਿੱਚ ਹੈ । ਉਹ ਕਹਿੰਦਾ ਹੈ ਕਿ ਉਹ ਅਫ਼ਰੀਕਾ ਤੋਂ ਆਉਂਦਾ ਰਾਹ ਵਿਚ ਮਲਾਇਆ ਵਿਚ ਰੁਕ ਗਿਆ ਸੀ । ਸ਼ਮਸ਼ੇਰ ਕਹਿੰਦਾ ਹੈ ਕਿ ਅਫ਼ਰੀਕਾ ਕਿਸੇ ਹੋਰ ਪਾਸੇ ਹੈ ਤੇ ਮਲਾਇਆ ਕਿਸੇ ਹੋਰ ਪਾਸੇ । ਉਹ ਸਮਝ ਲੈਂਦਾ ਹੈ ਕਿ ਉਹ ਅਸਲ ਵਿਚ ਉਨ੍ਹਾਂ ਦਾ ਮਾਮਾ ਨਹੀਂ, ਸਗੋਂ ਕੋਈ ਚੋਰ ਹੈ । ਮਾਮਾ ਉਨ੍ਹਾਂ ਤੋਂ ਉਨ੍ਹਾਂ ਦੀ ਮਾਤਾ ਬਾਰੇ ਪੁੱਛਦਾ ਹੈ । ਸ਼ਮਸ਼ੇਰ ਕਹਿੰਦਾ ਹੈ ਕਿ ਉਹ ਹੁਣੇ ਘਰੋਂ ਬਾਹਰ ਨਿਕਲੇ ਹਨ । ਕੀ ਉਸਨੂੰ ਰਾਹ ਵਿਚ ਮਿਲੇ ਨਹੀਂ ? ਮਾਮਾ ਕਹਿੰਦਾ ਹੈ ਕਿ ਉਹ ਚਿਰ ਪਿੱਛੋਂ ਆਇਆ ਹੈ । ਇਸ਼ ਕਰਕੇ ਹੋ ਸਕਦਾ ਹੈ ਕਿ ਭੈਣ ਨੇ ਉਸਨੂੰ ਪਛਾਣਿਆ ਨਾ ਹੋਵੇ । ਉਸਦਾ ਆਪਣਾ ਧਿਆਨ ਘਰ ਲੱਭਣ ਵਿਚ ਹੋਣ ਕਰਕੇ ਉਸਨੂੰ ਉਸਦਾ ਪਤਾ ਹੀ ਨਹੀਂ ਲੱਗਾ !

ਸ਼ਮਸ਼ੇਰ ਤੇ ਨਿਰਮਲ ਉਸਨੂੰ ਚਾਹ ਪਾਣੀ ਪੁੱਛਦੇ ਹਨ । ਉਹ ਅਟੈਚੀ ਖੋਲ੍ਹ ਕੇ ਉਨ੍ਹਾਂ ਨੂੰ ਕਹਿੰਦਾ ਹੈ ਕਿ ਉਹ ਉਨ੍ਹਾਂ ਲਈ ਵਲੈਤੀ ਖਿਡੌਣੇ ਲਿਆਇਆ ਹੈ । ਨਿਰਮਲ ਤੇ ਸ਼ਮਸ਼ੇਰ ਪਛਾਣ ਲੈਂਦੇ ਹਨ ਕਿ ਇਹੋ ਜਿਹਾ ਖਿਡੌਣਾ ਉੱਨ੍ਹਾਂ ਇਕ ਦਿਨ ਕਨਾਟ ਪਲੇਸ ਵਿਚ ਦੇਖਿਆ ਸੀ । ਮਾਮਾ ਉਨ੍ਹਾਂ ਨੂੰ ਕਹਿੰਦਾ ਹੈ ਕਿ ਉਹ ਖਿਡੌਣਿਆਂ ਨਾਲ ਖੇਡਣ ਤੇ ਉਹ ਉਨ੍ਹਾਂ ਦਾ ਘਰ ਦੇਖਦਾ ਹੈ । ਸ਼ਮਸ਼ੇਰ ਕਹਿੰਦਾ ਹੈ ਕਿ ਉਹ ਉਸਨੂੰ ਆਪਣਾ ਘਰ ਆਪ ਹੀ ਦਿਖਾਉਂਦਾ ਹੈ । ਕਮਰੇ ਦੇਖਦਾ ਹੋਇਆ ਉਹ ਪੁੱਛਦਾ ਹੈ ਕਿ ਉਹ ਰਾਤ ਨੂੰ ਕਿੱਥੇ ਸੌਂਦੇ ਹਨ । ਉਹ ਆਖਦਾ । ਹੈ ਕਿ ਇੱਥੇ ਹੀ । ਫਿਰ ਉਹ ਉਨ੍ਹਾਂ ਦੀ ਮਾਤਾ ਦੇ ਗਹਿਣਿਆਂ ਬਾਰੇ ਪੁੱਛਦਾ ਹੈ ਕਿ ਉਹ ਕਿੱਥੇ ਰੱਖਦੀ ਹੈ ।

ਸ਼ਮਸ਼ੇਰ ਉਸਨੂੰ ਸਟੋਰ ਵਿਚ ਭੇਜ ਕੇ ਬਾਹਰੋਂ ਕੁੰਡੀ ਲਾ ਦਿੰਦਾ ਹੈ ਅਤੇ ਬੜੀ ਫੁਰਤੀ ਨਾਲ ਗੁਆਂਢੀਆਂ ਦੇ ਘਰ ਜਾ ਕੇ ਪੁਲਿਸ ਨੂੰ ਚੋਰ ਫੜਾਉਣ ਲਈ ਫੋਨ ਕਰ ਆਉਂਦਾ ਹੈਂ । ਇੰਨੇ ਨੂੰ ਪੁਲਿਸ ਆ ਜਾਂਦੀ ਹੈ । ਜਦੋਂ ਉਹ ਦਰਵਾਜ਼ਾ ਖੋਲ੍ਹ ਕੇ ਅੰਦਰ ਜਾਂਦੇ ਹਨ, ਤਾਂ ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਉਹ ਤਾਂ ਨਾਮੀ ਚੋਰ ਖੜਕਾ ਹੈ । ਉਨ੍ਹਾਂ ਨੇ ਦੱਸਿਆ ਕਿ ਉਹ ਕਈ ਘਰਾਂ ਦੇ ਬੱਚਿਆਂ ਦਾ ਮਾਮਾ ਬਣ ਚੁੱਕਾ ਹੈ । ਇੰਨੇ ਨੂੰ ਰਣਬੀਰ ਦੋ-ਚਾਰ ਆਂਢੀਆਂ – ਗੁਆਂਢੀਆਂ ਨਾਲ ਘਬਰਾਈ ਹੋਈ ਅੰਦਰ ਆਉਂਦੀ ਹੈ ਅਤੇ ਸ਼ਮਸ਼ੇਰ ਤੋਂ ਪੁੱਛਦੀ ਹੈ ਕਿ ਕੀ ਗੱਲ ਹੈ । ਸ਼ਮਸ਼ੇਰ ਆਖਦਾ ਹੈ ਕਿ ਮਾਤਾ ਜੀ, ਘਬਰਾਓ ਨਹੀਂ, ਮਾਮਾ ਜੀ ਫੜੇ ਗਏ ਹਨ ।

Bharat da Laal

ਥਾਣੇਦਾਰ ਰਣਬੀਰ ਨੂੰ ਆਖਦਾ ਹੈ ਕਿ ਉਸ ਦੇ ਪੁੱਤਰ ਨੇ ਅੱਜ ਇਕ ਨਾਮੀ ਚੋਰ ਨੂੰ ਫੜਿਆ ਹੈ । ਇਹ ਸ਼ਹਿਰ ਵਿਚ ਕਈ ਘਰਾਂ ਨੂੰ ਲੁੱਟ ਚੁੱਕਾ ਹੈ । ਇਸ ਨੂੰ ਪੰਜ ਸੌ ਰੁਪਿਆ ਇਨਾਮ ਮਿਲੇਗਾ । ਫੇਰ ਉਹ ਅੱਗੇ ਹੋਰ ਆਖਦਾ ਹੈ ਕਿ ਭੈਣ, ਤੂੰ ਬਹੁਤ ਭਾਗਾਂ ਵਾਲੀ ਏ । ਬਹਾਦਰ ਪਿਤਾ ਦੇ ਘਰ ਬਹਾਦਰ ਪੁੱਤਰ ਪੈਦਾ ਹੋਇਆ । ਇਹ ਬੱਚਾ ਖ਼ਾਨਦਾਨ ਦਾ ਨਾਂ ਰੋਸ਼ਨ ਕਰੇਗਾ। ਭਾਰਤ ਨੂੰ ਇਹੋ ਜਿਹੇ ਲਾਲਾ ਦੀ ਲੋੜ ਹੈ । ਉਹ ਸਿਪਾਹੀ ਨੂੰ ਚੋਰ ਮਾਮੇ ਨੂੰ ਥਾਣੇ ਲਿਜਾਣ ਲਈ ਆਖਦਾ ਹੈ ! ਰਣਬੀਰ ਅਤੇ ਸ਼ਮਸ਼ੇਰ ਪੁਲਿਸ ਨੂੰ ਹੱਥ ਜੋੜ ਕੇ ਵਿਦਾ ਕਰਦੇ ਹਨ ।

 

Leave a Comment