ਨਕਲ ਕਰੋ ਪਰ ਕੀਹਦੀ? Summary In Punjabi

The phrase “ਨਕਲ ਕਰੋ ਪਰ ਕੀਹਦੀ?” translates to “Imitate, but what?” in English. This phrase conveys the idea that while imitation is encouraged, one should consider the purpose or context behind it. It suggests that blindly copying someone or something without understanding the underlying meaning or significance might be meaningless or ineffective. The phrase encourages thoughtful emulation and understanding rather than mere replication. Read More Class 6 Punjabi Summaries.

ਨਕਲ ਕਰੋ ਪਰ ਕੀਹਦੀ? Summary In Punjabi

ਨਕਲ ਕਰੋ ਪਰ ਕੀਹਦੀ? ਪਾਠ ਦਾ ਸਾਰ

ਮੁੱਖ ਅਧਿਆਪਕ ਜੀ ਨੇ ਸਾਲ ਦੇ ਪਹਿਲੇ ਹੀ ਦਿਨ ਸਵੇਰ ਦੀ ਸਭਾ ਵਿਚ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਪੰਜ ਉਦਾਹਰਨਾਂ ਦਿੰਦੇ ਹਨ ਉਹ ਧਿਆਨ ਨਾਲ ਸੁਣਨ । ਪਹਿਲੀ ਇਹ ਕਿ ਕੋਈ ਸਿਆਣੀ ਔਰਤ ਪ੍ਰਕਾਸ਼ ਦੇ ਬਣਾਏ ਹੋਏ ਫੁਲਕਿਆਂ ਦੀ ਸਿਫ਼ਤ ਕਰਦਿਆਂ ਕਹਿ ਰਹੀ ਸੀ ਕਿ ਉਹ ਬਹੁਤ ਹੀ ਪਤਲੇ-ਪਤਲੇ, ਸੁੰਦਰ ਤੇ ਗੋਲ ਫੁਲਕੇ ਬਣਾ ਰਹੀ ਹੈ । ਪ੍ਰਕਾਸ਼ ਨੇ ਦੱਸਿਆ ਕਿ ਉਸਨੇ ਫੁਲਕੇ ਬਣਾਉਣੇ ਪਹਿਲਾਂ ਆਪਣੀ ਦਾਦੀ ਜੀ ਤੋਂ ਤੇ ਫਿਰ . ਆਪਣੀ ਮਾਂ ਤੋਂ ਉਨ੍ਹਾਂ ਦੀ ਨਕਲ ਕਰ ਕੇ ਤੇ ਨਾਲ ਆਪਣੀ ਅਕਲ ਵਰਤ ਕੇ ਸਿੱਖੇ ਹਨ । ਸਿਆਣੀ ਔਰਤ ਨੇ ਕਿਹਾ ਕਿ ਉਹ ਠੀਕ ਕਹਿ ਰਹੀ ਹੈ ।

ਇਹ ਸਿਖਲਾਈ ਕੇਂਦਰ ਤਾਂ ਹੁਣ ਖੁੱਲ੍ਹੇ ਹਨ । ਪਹਿਲਾਂ ਦੂਜਿਆਂ ਨੂੰ ਚੰਗਾ ਕੰਮ ਕਰਦਿਆਂ ਵੇਖ ਕੇ ਅਰਥਾਤ ਉਨ੍ਹਾਂ ਦੀ ਨਕਲ ਕਰ ਕੇ ਹੀ ਸਿੱਖਿਆ ਜਾਂਦਾ ਸੀ । ਇਸ ਤਰ੍ਹਾਂ ਪਿਤਾ ਕੋਲੋਂ ਪੁੱਤਰ ਤੇ ਮਾਂ ਕੋਲੋਂ ਧੀ ਅਤੇ ਉਸਤਾਦ ਕੋਲੋਂ ਸਿਖਾਂਦਰੂ ਸਿੱਖ ਲੈਂਦੇ ਸਨ । ਦੂਜੀ ਗੱਲ ਇਹ ਕਿ ਜਦੋਂ ਕਵੀਸ਼ਰੀ ਗਾਇਨ-ਮੁਕਾਬਲੇ ਵਿਚ ਰੀਤਇੰਦਰ ਦੀ ਟੀਮ ਫ਼ਸਟ ਆਈ, ਤਾਂ ਪੁੱਛਣ ‘ਤੇ ਉਸਨੇ ਦੱਸਿਆ ਕਿ ਉਹ ਉੱਘੇ ਕਵੀਸ਼ਰਾਂ ਨੂੰ ਸੁਣਦੀ ਰਹਿੰਦੀ ਹੈ । ਇਹ ਪ੍ਰੋਗਰਾਮ ਭਾਵੇਂ ਟੀ. ਵੀ. ਉੱਤੇ ਹੋਵੇ, ਰੇਡੀਓ ਉੱਤੇ ਜਾਂ ਕਿਸੇ ਦੀਵਾਨ ਵਿਚ, ਉਹ ਉਨ੍ਹਾਂ ਦਾ ਸਟੇਜ ਉੱਤੇ ਭਰੋਸੇ ਨਾਲ ਖੜਾ ਹੋਣਾ, ਆਪਸੀ ਤਾਲ-ਮੇਲ, ਅਵਾਜ਼ ਦੀ ਤਾਕਤ ਤੇ ਲੋੜੀਂਦਾ ਕਾਬੂ ਆਦਿ ਨੂੰ ਪੱਲੇ ਬੰਨ੍ਹ ਲੈਂਦੀ ਹੈ ਤੇ ਉਨ੍ਹਾਂ ਦੇ ਹੁਨਰ ਨੂੰ ਅਪਣਾਉਣ ਦਾ ਯਤਨ ਕਰਦੀ ਹੈ । ਉਨ੍ਹਾਂ ਦੀ ਨਕਲ ਕਰਨਾ ਉਸਨੂੰ ਚੰਗਾ ਲਗਦਾ ਹੈ । ਫਿਰ ਉਨ੍ਹਾਂ ਦੀ ਟੀਮ ਵਿਚ ਆਪਣਾ ਰੰਗ ਉੱਭਰਦਾ ਹੈ ।

ਤੀਜੀ ਗੱਲ ਇਹ ਕਿ ਕਿਸੇ ਲੇਖਕ ਨੇ ਕਿਹਾ ਸੀ ਕਿ ਉਸਦੀ ਰੀਝ ਚੰਗੇ ਤੋਂ ਚੰਗਾ ਲਿਖ ਸਕਣ ਦੀ ਸੀ । ਉਹ ਚੰਗੇ ਲੇਖਕਾਂ ਦੀਆਂ ਪੁਸਤਕਾਂ ਨੂੰ ਪੜ੍ਹਦਾ ਤੇ ਉਨ੍ਹਾਂ ਦੇ ਲਿਖਣ ਦੇ ਢੰਗ ਨੂੰ ਸਮਝਦਾ । ਉਹ ਦੇਖਦਾ ਸੀ ਕਿ ਕਿਸੇ ਕੋਲ ਬਹੁਤਾ ਸ਼ਬਦ-ਭੰਡਾਰ ਸੀ ਤੇ ਕਿਸੇ ਨੂੰ ਗੱਲ ਕਰਨ ਦੀ ਅਨੋਖੀ ਜਾਚ ਸੀ । ਕਈਆਂ ਦੇ ਵਿਚਾਰ ਨਵੇਂ ਸਨ ।ਉਹ ਉਨ੍ਹਾਂ ਦੀ ਰੀਸ ਅਰਥਾਤ ਨਕਲ ਕਰਨ ਦਾ ਯਤਨ ਕਰਦਾ । ਜਦੋਂ ਉਹ ਆਪ ਲਿਖਣ ਲਗਦਾ, ਤਾਂ ਉਹ ਬਿਲਕੁਲ ਵੱਖਰਾ ਤੇ ਸੋਹਣਾ ਲਿਖਦਾ । ਇਹ ਮਹਾਨ ਲੇਖਕਾਂ ਦੀਆਂ ਪੁਸਤਕਾਂ ਪੜ੍ਹ ਕੇ ਹੀ ਹੋਇਆ । ਚੌਥੀ ਗੱਲ ਇਹ ਕਿ ਇਕ ਬੰਦੇ ਨੇ ਕਿਹਾ ਉਸਦੀ ਲਿਖਾਈ ਸੋਹਣੀ ਨਹੀਂ ਸੀ । ਉਹ ਕਿਸੇ ਦੀ ਸੋਹਣੀ ਲਿਖਾਈ ਦੇਖ ਕੇ ਉਸ ਵਰਗੇ ਸੋਹਣੇ ਅੱਖਰ ਲਿਖਣ ਦੀ ਕੋਸ਼ਿਸ਼ ਕਰਦਾ । ਇਸ ਤਰ੍ਹਾਂ ਉਸਦੀ ਲਿਖਾਈ ਸੋਹਣੀ ਹੋਣ ਲੱਗੀ । ਫਿਰ ਤੇਜ਼ ਲਿਖਦਿਆਂ ਵੀ ਉਹ ਸੋਹਣੀ ਹੋਣ ਲੱਗੀ । ਇਸ ਨਾਲ ਉਸਨੂੰ ਬਹੁਤ ਖ਼ੁਸ਼ੀ ਮਿਲਦੀ ਤੇ ਹੋਰਨਾਂ ਨੂੰ ਵੀ ਉਹ ਚੰਗੀ ਲਗਦੀ ।

ਪੰਜਵੀਂ ਗੱਲ ਇਹ ਕਿ ਸੰਸਾਰ ਪ੍ਰਸਿੱਧ ਭਲਵਾਨ ਕਰਤਾਰ ਸਿੰਘ ਦੀ ਜੀਵਨੀ ਵਿਚ ਕਰਤਾਰ ਸਿੰਘ ਦੀ ਕਹੀ ਇਕ ਗੱਲ ਧਿਆਨ-ਯੋਗ ਹੈ, “ਅਸਲ ਵਿਚ ਮੈਂ ਹਰ ਥਾਂ ਤੋਂ, ਹਰ ਭਲਵਾਨ ਤੋਂ ਹਰ ਵੇਲੇ ਕੁੱਝ ਨਾ ਕੁੱਝ ਸਿੱਖਣ ਵਲ ਧਿਆਨ ਦਿੰਦਾ ਆਇਆ ਹਾਂ । ਜਿਸ ਤੋਂ ਵੀ ਮੈਂ ਕੁੱਝ ਸਿੱਖਿਆ ਹੈ, ਉਹ ਮੇਰਾ ਗੁਰੂ ਹੈ । ਇਹ ਜੀਵਨੀ ਪ੍ਰਸਿੱਧ ਲੇਖਕ ਵਰਿਆਮ ਸੰਧੂ ਦੀ ਲਿਖੀ ਹੋਈ ਹੈ । ਉਸ ਦੀ ਲਿਖਣ-ਕਲਾ ਵੀ ਨਕਲ ਕਰਨ ਵਾਲੀ ਹੈ ।

Class 6 Chapter 18 Summary

ਇਹ ਗੱਲਾਂ ਕਹਿ ਕੇ ਮੁੱਖ ਅਧਿਆਪਕ ਨੇ ਵਿਦਿਆਰਥੀਆਂ ਨੂੰ ਪੁੱਛਿਆ ਕਿ ਕੋਈ ਦੱਸੇ ਕਿ ਉਨ੍ਹਾਂ ਵਲੋਂ ਦਿੱਤੀਆਂ ਇਨ੍ਹਾਂ ਉਦਾਹਰਨਾਂ ਤੋਂ ਸਿੱਧ ਹੁੰਦਾ ਹੈ ।

ਇਹ ਸੁਣ ਕੇ ਦਸਵੀਂ ਦੇ ਸਮਝਦਾਰ ਵਿਦਿਆਰਥੀ ਹਰਤੀਰਬ ਨੇ ਕਿਹਾ ਕਿ ਇਨ੍ਹਾਂ ਗੱਲਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਹਮੇਸ਼ਾ ਚੰਗੀਆਂ ਗੱਲਾਂ ਤੇ ਚੰਗੇ ਬੰਦਿਆਂ ਦੀ ਨਕਲ ਕਰੋ । ਇਹ ਨਕਲ ਮਾੜੀ ਨਹੀਂ । ਇਹ ਸੁਣ ਕੇ ਅਧਿਆਪਕ ਨੇ ਉਸਨੂੰ “ਸ਼ਾਬਾਸ਼ ਦਿੰਦਿਆਂ ਕਿਹਾ ਕਿ ਉਸਦੀ ਗੱਲ ਠੀਕ ਹੈ, ਪਰੰਤੂ ਇਮਤਿਹਾਨ ਵਿਚ ਨਕਲ ਕਰਨੀ ਠੀਕ ਨਹੀਂ । ਇਮਤਿਹਾਨ ਦਾ ਸਮਾਂ ਅਕਲ ਵਰਤਣ ਦਾ ਸਮਾਂ ਹੁੰਦਾ ਹੈ । ਇਕਾਗਰ-ਚਿੱਤ ਹੋ ਕੇ ਹਰ ਪ੍ਰਸ਼ਨ ਦਾ ਸਹੀ ਉੱਤਰ ਦੇਣ ਦਾ ਯਤਨ ਕਰਨਾ ਚਾਹੀਦਾ ਹੈ । ਇਧਰ-ਉਧਰ ਝਾਕਣ ਨਾਲ ਆਪਣਾ ਯਾਦ ਕੀਤਾ ਵੀ ਭੁੱਲ ਜਾਂਦਾ ਹੈ । ਉਨ੍ਹਾਂ ਹੋਰ ਕਿਹਾ ਕਿ ਅੱਜ ਪੜ੍ਹਾਈ ਦੇ ਸਾਲ ਦਾ ਪਹਿਲਾ ਦਿਨ ਹੈ । ਸਭ ਨੂੰ ਖੂਬ ਮਿਹਨਤ ਕਰਨੀ ਚਾਹੀਦੀ ਹੈ ਤੇ ਇਮਤਿਹਾਨ ਵਿਚ ਨਕਲ ਕਰਨ ਬਾਰੇ ਸੋਚਣਾ ਵੀ ਨਹੀਂ ਚਾਹੀਦਾ ।

Leave a Comment