ਦੁਨੀਆ ਦੁੱਖ ਦੀ ਨਗਰੀ ਨਹੀਂ Summary In Punjabi

Duniya Dukha Di Nagri Nahi” is a popular Punjabi saying that translates to “The world is not a city of sorrows” in English. This phrase conveys the idea that despite the challenges and hardships present in the world, it is not solely a place of suffering. It encourages people to find joy, beauty, and positivity amidst the difficulties of life. This saying often serves as a reminder that while troubles may exist, there are also moments of happiness, love, and hope that can be experienced and cherished. Read More Class 7 Punjabi Summaries.

ਦੁਨੀਆ ਦੁੱਖ ਦੀ ਨਗਰੀ ਨਹੀਂ Summary In Punjabi

ਦੁਨੀਆ ਦੁੱਖ ਦੀ ਨਗਰੀ ਨਹੀਂ ਪਾਠ ਦਾ ਸੰਖੇਪ

ਧੋਖਾ, ਣਾ, ਬੇਇਨਸਾਫ਼ੀ, ਜਬਰ, ਧੱਕਾ, ਖੋਹਾ-ਖੋਹੀ, ਸਭ ਕੁੱਝ ਇਸ ਦੁਨੀਆਂ ਵਿਚ ਹੈ, ਪਰ ਇਨ੍ਹਾਂ ਦੇ ਬਾਵਜੂਦ ਦੁਨੀਆ ਦੁੱਖ ਦੀ ਨਗਰੀ ਨਹੀਂ, ਕਿਉਂਕਿ ਇੱਥੇ ਸਾਫ਼-ਦਿਲੀ, ਪੀਤ, ਇਨਸਾਫ਼, ਦਇਆ, ਤਿਆਗ ਤੇ ਕੁਰਬਾਨੀ ਦਾ ਵੀ ਅੰਤ ਨਹੀਂ । ਜੇ ਧੋਖਾ, ਘਿਣਾ ਤੇ ਖੋਹਾ-ਖੋਹੀ ਆਦਿ ਸੱਚ-ਮੁੱਚ ਹੀ ਵਧੇਰੇ ਹੋਣ ਤਾਂ ਦੁਨੀਆ ਦੋ ਦਿਨ ਵੀ ਨਹੀਂ ਚੱਲ ਸਕਦੀ ।

ਦੁਨੀਆ ਦੀ ਸਮੁੱਚੀ ਆਤਮਾ ਵਿਚ ਬਹੁਤੀ ਪ੍ਰੀਤ ਹੈ । ਕੋਈ ਆਦਮੀ ਦਾਅਵੇ ਨਾਲ ਇਹ ਨਹੀਂ ਕਹਿ ਸਕਦਾ ਕਿ ਉਸ ਨੂੰ ਦੁਨੀਆ ਨੇ ਇੰਨਾ ਕੁੱਝ ਨਹੀਂ ਦਿੱਤਾ, ਜਿੰਨਾ ਉਸ ਨੇ ਦੁਨੀਆ ਨੂੰ ਦਿੱਤਾ ਹੈ।

ਅਸਾਂ ਇੰਨੇ ਰਾਹ ਲੋਕਾਂ ਨੂੰ ਦੱਸੇ ਨਹੀਂ, ਜਿੰਨੇ ਪੁੱਛੇ ਹਨ । ਅਸਾਂ ਇੰਨੀਆਂ ਮਿਹਰਬਾਨੀਆਂ, ਦਾਤਾਂ ਮੋੜੀਆਂ ਨਹੀਂ, ਜਿੰਨੀਆਂ ਲਈਆਂ ਹਨ, ਨਾ ਪਿਆਰ ਹੀ ਇੰਨਾ ਦਿੱਤਾ ਹੈ, ਜਿੰਨਾਂ ਸਾਨੂੰ ਮਿਲਿਆ ਹੈ । ਕੁਰਬਾਨੀ ਕਰਨ ਵਾਲੇ ਬੰਦੇ ਦਾ ਦਿਲ ਜਾਣਦਾ ਹੁੰਦਾ ਹੈ ਕਿ ਜਿਸ ਗੱਲ ਨੂੰ ਲੋਕ ‘ਕੁਰਬਾਨੀ ਆਖਦੇ ਹਨ, ਉਹ ਅਸਲ ਵਿਚ ਵਸੂਲੀ ਹੀ ਹੁੰਦੀ ਹੈ । ਦਿੱਤੀ ਚੀਜ਼ ਦੀ ਕੀਮਤ ਨਾਲੋਂ ਕਈ ਗੁਣਾਂ ਬਹੁਤੀ ਲਈ ਜਾ ਚੁੱਕੀ ਹੁੰਦੀ ਹੈ ।

ਕੁੱਝ ਲੋਕ ਦੂਜਿਆਂ ਨੂੰ ਭੁਲੇਖੇ ਵਿਚ ਪਾਉਣ ਲਈ ਦੁਨੀਆ ਨੂੰ ‘ਦੁੱਖ-ਨਗਰੀ’ ਆਖਦੇ ਰਹੇ ਹਨ । ਪਰ ਇਹ ਦੁੱਖ-ਨਗਰੀ ਜ਼ਰਾ ਵੀ ਨਹੀਂ ਤੇ ਨਾ ਹੀ ਸੁਖ-ਨਗਰੀ ਹੈ । ਦੁੱਖ-ਸੁਖ ਦੋਵੇਂ ਵਿਕਾਸ ਦੇ ਪ੍ਰੇਰਕ ਹਨ ।

ਜਿਹੜਾ ਬੰਦਾ ਦੁਨੀਆ ਨੂੰ ਇਸ ਅੱਖ ਨਾਲ ਵੇਖਦਾ ਹੈ, ਉਸ ਲਈ ਦੁੱਖ ਉਸੇ ਘੜੀ ਖ਼ਤਮ ਹੋ ਜਾਂਦਾ ਹੈ ਤੇ ਸੁੱਖਾਂ ਦੀ ਖਿੱਚ ਵੀ ਮੁੱਕ ਜਾਂਦੀ ਹੈ । ਦੁਨੀਆ ਉਹੋ ਜਿਹੀ ਹੈ, ਜਿਵੇਂ ਤੁਸੀਂ ਇਸਨੂੰ ਵੇਖਦੇ ਹੋ । ਜਿਹੋ ਜਿਹਾ ਸਾਡਾ ਦਿਲ ਤੇ ਦਿਲ ਦੀਆਂ ਰੀਝਾਂ ਹਨ, ਉਹੋ ਜਿਹੀ ਦੁਨੀਆ ਸਾਨੂੰ ਦਿਸਣ ਲਗਦੀ ਹੈ । ਹੱਸਦੇ ਦੀ ਦੁਨੀਆ ਹੱਸਦੀ ਤੇ ਰੋਂਦੇ ਦੀ ਦੁਨੀਆ ਰੋਂਦੀ ਹੈ । ਕੇਵਲ ਇਹੋ ਸਚਾਈ ਸਮਝ ਲੈਣ ਨਾਲ ਦੁਨੀਆ ਤੇ ਸਭ ਦੁੱਖ-ਸੁਖ ਇੱਕ-ਸਾਰ ਸੁਆਦਲੇ ਹੋ ਜਾਣਗੇ । ਚੰਗੀ ਜ਼ਿੰਦਗੀ ਜਿਉਣ ਲਈ ਕਿਸੇ ਮੁਕਤੀ, ਪਰਲੋਕ, ਨਰਕ, ਸਵਰਗ, ਯਮ ਤੇ ਧਰਮਰਾਜ ਦੇ ਗਿਆਨ ਦੀ ਲੋੜ ਨਹੀਂ ।

ਸਿਰਫ਼ ਇਹ ਗਿਆਨ ਕਾਫ਼ੀ ਹੈ ਕਿ ਦੁਨੀਆ ਉਹੀ ਕੁੱਝ ਹੈ, ਜਿਹੋ ਜਿਹੀ ਅਸੀਂ ਚਾਹੁੰਦੇ ਹਾਂ | ਦੁਨੀਆ ਮੰਗਦੀ ਹੈ ਕਿ ਹਰ ਕੋਈ ਖਿੜੇ-ਮੱਥੇ ਰਹੇ । ਇਕ ਮੁਸਕਰਾਹਟ ਕਈਆਂ ਕਾਮਿਆਂ ਦੀ ਮੁਸ਼ੱਕਤ ਹੌਲੀ ਕਰਦੀ ਹੈ । ਇਕ ਹੱਸਦੀ ਅੱਖ ਕਈਆਂ ਦੇ ਅੱਥਰੁ ਚੱਲਦੀ ਹੈ । ਇਕ ਨਿੱਘੀ ਹੱਥ-ਘੱਟਣੀ ਕਈ ਨਿਰਾਸਿਆਂ ਦੀ ਆਸ ਜਗਾਉਂਦੀ ਹੈ । ਖੁਸ਼ ਰਹਿਣ ਤੇ ਖੁਸ਼ ਰੱਖਣ ਜੇਡਾ ਉੱਚਾ ਕੋਈ ਹੋਰ ਗਿਆਨ ਨਹੀਂ !

ਸਿਰਫ਼ ਥੋੜੀ ਜਿਹੀ ਦਲੇਰੀ ਦੀ ਲੋੜ ਹੈ, ਤੁਸੀਂ ਹੱਥੋਂ ਕੁੱਝ ਦੇ ਸਕਣ ਦਾ ਸਿਰਫ਼ ਹੀਆ ਹੀ ਪੈਦਾ ਕਰ ਲਵੋ, ਦੇਣਾ ਤੁਹਾਨੂੰ ਇੰਨਾ ਨਹੀਂ ਪਵੇਗਾ, ਜਿੰਨਾ ਹਰ ਪਾਸਿਓਂ ਤੁਹਾਡੇ ਵਲ ਆਉਣਾ ਸ਼ੁਰੂ ਹੋ ਜਾਵੇਗਾ | ਦੁਨੀਆ ਸੱਚ-ਮੁੱਚ ਬੜੀ ਸੁਆਦਲੀ ਹੈ, ਇਹਦੇ ਲੋਕ ਸੱਚਮੁੱਚ ਬੜੇ ਭੋਲੇ ਹਨ । ਇਕ ਜ਼ਰਾ ਜਿੰਨੀ ਦਿਲੀ-ਹਮਦਰਦੀ ਦੇ ਬਦਲੇ ਸਾਰਾ ਦਿਲ ਪੇਸ਼ ਕਰ ਦਿੰਦੇ ਹਨ ।

ਦੁਨੀਆ ਸਾਡੇ ਕੋਲੋਂ ਬਹੁਤ ਕੁੱਝ ਨਹੀਂ ਮੰਗਦੀ । ਇਹ ਇੰਨੇ ਨਾਲ ਹੀ ਸੰਤੁਸ਼ਟ ਹੋ ਸਕਦੀ ਹੈ ਕਿ ਤੁਸੀਂ ਹੱਸ ਕੇ ਮਿਲੋ । ਇਸਨੂੰ ਪਾਪੀ ਸਮਝ ਕੇ ਆਪ ਪਵਿੱਤਰਤਾ ਵਿਚ ਗ਼ਰਕ ਨਾ ਹੋਵੇ ਤੇ ਨਾ ਹਰ ਵੇਲੇ ਇਸ ਨੂੰ ਨੀਚ ਆਖ ਕੇ ਉਚ ਕਰਨ ਦੀ ਮੂਰਖਤਾ ਕਰਦੇ ਰਹੋ । ਸਿਰਫ਼ ਹੱਸ ਕੇ ਮਿਲਣਾ ਸਿੱਖ ਲਵੋ, ਦੁਨੀਆ ਤੁਹਾਡਾ ਮੂੰਹ ਵੇਖ ਕੇ ਠੰਢੀ ਰਹੇਗੀ, ਤੁਹਾਨੂੰ ਮਿਲਣ ਦੀ ਤਾਂਘ ਕਰੇਗੀ ।

ਖ਼ੁਦਗਰਜ਼ ਦਿਲ ਕਦੇ ਖ਼ੁਸ਼ ਨਹੀਂ ਹੋ ਸਕਦਾ । ਜਿਹੜੇ ਇਹ ਖ਼ਿਆਲ ਕਰਦੇ ਹਨ ਕਿ ਦੁਨੀਆ ਨੇ ਉਨ੍ਹਾਂ ਦੀ ਲਿਆਕਤ ਦਾ ਮੁੱਲ ਨਹੀਂ ਪਾਇਆ ਤੇ ਉਨ੍ਹਾਂ ਨੂੰ ਪਿਆਰ ਨਹੀਂ ਕੀਤਾ, ਉਹ ਭੁਲੇਖੇ ਵਿਚ ਹਨ | ਅਸਲ ਵਿਚ ਇਨ੍ਹਾਂ ਲੋਕਾਂ ਨੂੰ ਕਦੇ ਦੁਨੀਆ ਵੇਖਣ ਦੀ ਵਿਹਲ ਹੀ ਨਹੀਂ ਮਿਲਦੀ । ਇਹ ਸਦਾ ਆਪਣੇ ਆਪ ਨੂੰ ਹੀ ਵੇਖਦੇ ਰਹਿੰਦੇ ਹਨ । ਇਸ ਲਈ ਜੋ ਮੰਦਾ ਸ਼ਬਦ ਕਿਤੇ ਬੋਲਿਆ ਜਾਂਦਾ ਹੈ, ਇਸਨੂੰ ਆਪਣੇ ਵੱਲ ਹੀ ਖਿੱਚਦੇ ਹਨ ਤੇ ਮਜ਼ਾਕ-ਮਸ਼ਕਰੀ ਦਾ ਬੁਰਾ ਮਨਾਉਂਦੇ ਹਨ ।

Duniya Dukha Di Nagri Nahi Class 7

ਹਰ ਵੇਲੇ ਆਪਣੇ ਬਾਰੇ ਸੋਚਣਾ ਛੱਡ ਕੇ ਕਦੇ ਦੂਜਿਆਂ ਦਾ ਖ਼ਿਆਲ ਵੀ ਕਰਨਾ ਚਾਹੀਦਾ ਹੈ । ਉਨ੍ਹਾਂ ਦੀਆਂ ਲੋੜਾਂ, ਮਜਬੂਰੀਆਂ, ਕਮਜ਼ੋਰੀਆਂ ਤੇ ਇੱਛਾਵਾਂ ਨੂੰ ਵੀ ਉਦਾਰਤਾ ਨਾਲ ਖ਼ਿਆਲ ਵਿਚ ਲਿਆਉਣਾ ਚਾਹੀਦਾ ਹੈ । ਇਸ ਨਾਲ ਦੁਨੀਆ ਬੜੀ ਦਿਲਚਸਪ ਹੋ ਜਾਂਦੀ ਹੈ । ਫਿਰ ਬੜਾ ਥੋੜਾ ਗੁੱਸਾ ਆਵੇਗਾ, ਨਿਰਾਸਤਾ ਘੱਟ ਜਾਵੇਗੀ, ਢਿੱਥਿਆਂ ਪੈਣ ਦੀ ਲੋੜ ਨਹੀਂ ਰਹੇਗੀ ।ਉਹ ਘਰ ਬਹੁਤ ਸੋਹਣਾ ਜਾਪੇਗਾ, ਜਿੱਥੇ ਹਰੇਕ ਮੁੱਖ ਚਾਨਣੀ ਕਿਰਨ ਵਰਗਾ ਹੋਵੇਗਾ, ਹਰੇਕ ਬੋਲ ਵਿਚ ਸੰਗੀਤ ਦੀ ਲੈ ਹੋਵੇਗੀ ! ਗ਼ਰੀਬੀ, ਅਮੀਰੀ ਦੀ ਗੱਲ ਕੋਈ ਨਹੀਂ । ਖ਼ੁਸ਼ ਰਹਿ ਸਕਣਾ ਵਲੂੰ-ਵਢੇ ਕਰਦਿਆਂ ਰਹਿਣ ਨਾਲੋਂ ਸੁਖਾਲਾ ਹੈ ।

ਸ਼ੁੱਭ-ਇੱਛਾ ਨਾਲ ਲਿਸ਼ਕਦੇ ਚਿਹਰੇ ਵਿਚ ਇਕ ਜਾਦੂ-ਬਲ ਹੈ । ਉਸ ਦੀ ਆਤਮਾ ਇਕ ਸੂਰਜ ਹੈ ਜਿੱਥੇ ਉਸ ਦੀਆਂ ਕਿਰਨਾਂ ਪੈਂਦੀਆਂ ਹਨ, ਮੁਸ਼ਕਲਾਂ ਦਾ ਹਨੇਰਾ ਦੂਰ ਹੋ ਜਾਂਦਾ ਹੈ । ਇਸ ਲਈ ਜਿਹੜਾ ਕੋਈ ਪ੍ਰਚੱਲਿਤ ਸਵੈ-ਮੁਕਤੀ ਦੇ ਸੁਆਰਥੀ ਫ਼ਲਸਫੇ ਨੂੰ ਤਿਆਗ ਕੇ ਖ਼ੁਸ਼ 1 ਰਹਿਣ ਤੇ ਖ਼ੁਸ਼ ਕਰਨ ਦੀ ਜਾਚ ਸਿੱਖ ਲੈਂਦਾ ਹੈ, ਉਹ ਦੁਨੀਆ ਦਾ ਸੁਖ ਵਧਾਉਂਦਾ ਹੈ ।

ਕੁੱਝ ਦੁੱਖ ਤਾਂ ਦੁਨੀਆ ਲਈ ਹੈ ਹੀ ਜ਼ਰੂਰੀ ਕਿਉਂਕਿ ਦੁੱਖਾਂ-ਸੁੱਖਾਂ ਦੇ ਨਾਲ ਹੀ ਜੀਵਨ ਦੀ ਖੇਡ ਵਿਚ ਸੁਆਦ ਪੈਦਾ ਹੁੰਦਾ ਹੈ । ਉਂਝ ਬਹੁਤਾ ਦੁੱਖ ਸਾਡਾ ਆਪਣਾ ਸਹੇੜਿਆ ਤੇ ਬੇਲੋੜਾ ਹੁੰਦਾ ਹੈ । ਜਿਦਾ ਡਰ ਮੁੱਕ ਜਾਂਦਾ ਹੈ, ਉਸ ਦਾ ਜੀਵਨ ਇਕ ਸਰਲ ਰਵਾਨੀ ਬਣ ਜਾਂਦਾ ਹੈ । ਜੀਵਨ ਜਿਊਣ ਵਰਗੀ ਕੋਈ ਸੁਖਾਲੀ ਗੱਲ ਨਹੀਂ । ਲੋੜ ਇਸ ਗੱਲ ਦੀ ਹੈ। ਕਿ ਇਸ ਦੇ ਚਲਦੇ ਪਹੀਆਂ ਉੱਤੇ ਕਿਸੇ ਪ੍ਰਕਾਰ ਦੀ ਰੋਕ ਨਾ ਲਾਈ ਜਾਵੇ । ਆਪਣੇ ਵਿਚੋਂ ਡੰਗ ਕੱਢ ਛੱਡੋ । ਜਿੰਨਾ ਦੁੱਖ ਸਾਨੂੰ ਮਿਲਦਾ ਹੈ, ਇਹ ਆਪਣੇ ਹੀ ਡੰਗ ਦਾ ਹੁੰਦਾ ਹੈ । ਆਪਣੀਆਂ ਅੱਖਾਂ ਸਾਫ਼ ਕਰ ਲਵੋ । ਦੁਨੀਆ ਮੈਲੀ ਥਾਂ ਨਹੀਂ, ਸਿਰਫ਼ ਸਾਡੀਆਂ ਅੱਖਾਂ ਹੀ ਸਦਾ ਸਾਫ਼ ਨਹੀਂ ਹੁੰਦੀਆਂ ।

ਕੋਸਿਆਂ-ਨਿੰਦਿਆਂ ਜ਼ਿੰਦਗੀ ਦਾ ਕੋਈ ਕੰਡਾ ਨਹੀਂ ਝੜਦਾ । ਜਿਹੋ-ਜਿਹੀ ਦੁਨੀਆ ਤੁਸੀਂ ਚਾਹੁੰਦੇ ਹੋ, ਉਹਦਾ ਪੂਰਨ ਚਿਤਰ ਆਪਣੀਆਂ ਅੱਖਾਂ ਵਿਚ ਵਸਾਓ ਤੇ ਆਪਣੀ ਦੁਨੀਆ ਲੱਭਣ ਵਿੱਚ ਜੁੱਟ ਜਾਓ । ਇਸ ਹਿਮੰਡ ਵਿਚ ਹਰ ਇਕ ਦੀ ਦੁਨੀਆ ਮੌਜੂਦ ਹੈ, ਜੋ ਚੂੰਡੋਗੇ, ਉਹੀ ਮਿਲੇਗਾ |

Leave a Comment