ਗਰੀਬ ਨਿਵਾਜ਼ Summary In Punjabi

ਗਰੀਬ ਨਿਵਾਜ਼” (Gareeb Nivaaz) is a Punjabi term that translates to “The Benefactor of the Poor” or “The Helper of the Needy” in English. It is often used to refer to a divine figure or a saint who is believed to assist and provide for those who are less fortunate or in need. The term embodies the idea of compassion, assistance, and support for the underprivileged. It’s a concept that resonates strongly in many cultures, emphasizing the importance of helping those who are marginalized or facing difficulties in life. Read More Class 7 Punjabi Summaries.

ਗਰੀਬ ਨਿਵਾਜ਼ Summary In Punjabi

ਗਰੀਬ ਨਿਵਾਜ਼ ਪਾਠ ਦਾ ਸਾਰ

ਲਾਹੌਰ ਸ਼ਾਹੀ ਕਿਲ੍ਹੇ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਵਲੋਂ ਚਲਾਏ ਜਾ ਰਹੇ ਲੰਗਰ ਵਿਚੋਂ ਰੋਟੀਆਂ ਲੈਣ ਲਈ ਅਣਗਿਣਤ ਫ਼ਕੀਰਾਂ, ਸਾਈਆਂ ਤੇ ਗ਼ਰੀਬ ਮੰਗਤਿਆਂ ਦੀ ਭੀੜ ਖੜ੍ਹੀ ਹੈ ।

ਇਕ ਸੋਹਣੇ ਕੱਪੜਿਆਂ ਵਾਲੇ ਸੇਵਾਦਾਰ ਵਿਚ ਵੱਜ ਕੇ ਇਕ ਮੰਗਤੀ ਦੀਆਂ ਰੋਟੀਆਂ ਭੇਜੇ ਡਿਗ ਪੈਂਦੀਆਂ ਹਨ । ਮੰਗਤੀ ਸੇਵਾਦਾਰ ਨੂੰ ਬੁਰਾ-ਭਲਾ ਬੋਲਦੀ ਹੈ, ਪਰ ਉਹ ਉਸਨੂੰ ਕਹਿੰਦਾ ਹੈ ਕਿ ਉਹ ਘਬਰਾਏ ਨਾ ।ਉਹ ਉਸਨੂੰ ਰੋਟੀਆਂ ਲਿਆ ਦਿੰਦਾ ਹੈ । ਸੇਵਾਦਾਰ ਦੇ ਜਾਣ ਮਗਰੋਂ ਮੰਗਤੀ ਰੋਟੀਆਂ ਝਾੜ ਕੇ ਪੱਲੇ ਨਾਲ ਬੰਨ੍ਹ ਲੈਂਦੀ ਹੈ । ਉਹ ਕੋਲ ਖੜੇ ਬੁੱਢੇ ਆਹਮੇ ਨੂੰ ਕਹਿੰਦੀ ਹੈ ਕਿ ਉਸਨੇ ਸੇਵਾਦਾਰ ਨਾਲ ਜਾਣ ਕੇ ਟੱਕਰ ਮਾਰ ਕੇ ਰੋਟੀਆਂ ਸੁੱਟੀਆਂ ਸਨ । ਹੁਣ ਉਸਨੂੰ ਹੋਰ ਚੰਗੀ ਰੋਟੀ ਮਿਲੇਗੀ । ਉਹ ਆਹਮੇ ਨੂੰ ਸੇਵਾਦਾਰ ਦੀ ਮਿੰਨਤ ਕਰਨ ਲਈ ਕਹਿੰਦੀ ਹੈ, ਪਰ ਉਹ ਨਹੀਂ ਮੰਨਦਾ ਤੇ ਇਕ ਪਾਸੇ ਚਲਾ ਜਾਂਦਾ ਹੈ ।

ਸੇਵਾਦਾਰ ਮੰਗਤੀ ਨੂੰ ਰੋਟੀ ਲਿਆ ਕੇ ਦਿੰਦਾ ਹੈ ਤੇ ਉਹ ਉਸਨੂੰ ਅਸੀਸਾਂ ਦਿੰਦੀ ਹੈ । ਸੇਵਾਦਾਰ ਆਪਣੇ ਆਪ ਨੂੰ ਕਹਿੰਦਾ ਹੈ ਕਿ ਗ਼ਰੀਬ ਇੰਨੇ ਵਿਚ ਹੀ ਖ਼ੁਸ਼ ਹੋ ਜਾਂਦੇ ਹਨ ਤੇ ਸੇਵਾਦਾਰ ਦਾ ਮਨ ਨੀਵਾਂ ਰਹੇ, ਤਾਂ ਚੰਗਾ ਹੈ । ਇਕ ਬੰਦਾ ਬੜੀ ਮੌਜ ਨਾਲ ਰੋਟੀਆਂ ਖਾਂਦਾ ਹੋਇਆ ਲੰਘਦਾ ਹੈ ਤੇ ਕਹਿੰਦਾ ਹੈ ਕਿ ਲੰਗਰ ਚਲਾਉਣ ਵਾਲੇ ਦੀ ਸਦਾ ਜੈ ਹੋਵੇ । ਸੇਵਾਦਾਰ ਉਸਨੂੰ ਕਹਿੰਦਾ ਹੈ ਕਿ ਇਹ ਲੰਗਰ ਲੰਗੜਿਆਂ-ਲੂਲਿਆਂ ਤੇ ਗ਼ਰੀਬ ਬੰਦਿਆਂ ਲਈ ਹੈ, ਨਾ ਕਿ ਉਸ ਵਰਗੇ ਹੱਟੇ-ਕੱਟੇ ਕਮਾਊਆਂ ਲਈ । ਸੇਵਾਦਾਰ ਜਾਣਦਾ ਹੈ ਕਿ ਉਹ ਸਰਕਾਰੀ ਆਦਮੀ ਹੈ ਤੇ ਉਹ ਗ਼ਰੀਬ ਨਹੀਂ ਹੋ ਸਕਦਾ । ਉਸਨੇ ਦੱਸਿਆ ਕਿ ਮਹਾਰਾਜੇ ਦਾ ਹੁਕਮ ਹੈ ਕਿ ਕੋਈ ਵੀ ਸਰਕਾਰੀ ਮੁਲਾਜ਼ਮ ਲੰਗਰ ਵਿਚੋਂ ਰੋਟੀ ਨਹੀਂ ਖਾ ਸਕਦਾ ।

ਘਾਹੀ ਉਸ ਅੱਗੇ ਤਰਲੇ ਕਰਦਾ ਹੈ ਕਿ ਉਹ ਉਸ ਬਾਰੇ ਅੱਗੇ ਗੱਲ ਨਾ ਕਰੇ । ਜਦੋਂ ਸੇਵਾਦਾਰ ਕਹਿੰਦਾ ਹੈ ਕਿ ਉਹ ਤਾਂ ਆਪਣੇ ਫ਼ਰਜ਼ ਦੀ ਪਾਲਣਾ ਕਰੇਗਾ । ਇਸ ਤੇ ਘਾਹੀ ਕਹਿੰਦਾ ਹੈ ਕਿ ਉਹ ਬੇਸ਼ੱਕ ਮਹਾਰਾਜ ਨੂੰ ਦੱਸ ਦੇਵੇ । ਫਾਂਸੀ ਤਾਂ ਉਹ ਭਾਰੇ ਅਪਰਾਧੀ ਨੂੰ ਵੀ ਨਹੀਂ ਲਾਉਂਦੇ । ਜੇਕਰ ਉਸਨੂੰ ਦਰਬਾਰ ਵਿਚ ਪੇਸ਼ ਹੋਣਾ ਪਿਆ, ਤਾਂ ਉਹ ਕੋਈ ਖੁਹ ਜਾਂ ਉਮਰ ਦੀਆਂ ਰੋਟੀਆਂ ਲੈ ਕੇ ਆਵੇਗਾ । ਉਹ ਕਹਿੰਦਾ ਹੈ ਕਿ ਅੱਗੇ ਲੁੱਟ-ਮਾਰ ਹੁੰਦੀ ਰਹਿੰਦੀ ਸੀ ਤੇ ਉਨ੍ਹਾਂ ਦਾ ਵੀ ਹੱਥ ਚੰਗਾ ਪੈ ਜਾਂਦਾ ਸੀ, ਪਰ ਹੁਣ ਜਦੋਂ ਦਾ ਮਹਾਰਾਜੇ ਨੇ ਲਾਹੌਰ ਉੱਤੇ ਕਬਜ਼ਾ ਕੀਤਾ ਹੈ, ਕੋਈ ਚੂੰ ਨਹੀਂ ਕਰਦਾ । ਸੇਵਾਦਾਰ ਸੁੱਚੀ ਕਿਰਤ ਵਿਚ

ਆਨੰਦ ਦੱਸਦਾ ਹੈ ਤੇ ਘਾਹੀ ਕਹਿੰਦਾ ਹੈ ਕਿ ਦੋ-ਚਾਰ ਦਿਨ ਉਹ ਉਸ ਦੀ ਥਾਂ ਆਨੰਦ ਲੈ ਲਵੇ ਤੇ ਉਹ ਉਸ ਦੀ ਥਾਂ ਲੈਂਦਾ ਹੈ । ਦੋਵੇਂ ਇਸ ਗੱਲ ਲਈ ਤਿਆਰ ਹੋ ਜਾਂਦੇ ਹਨ ।

ਸੇਵਾਦਾਰ ਦੇ ਜਾਣ ਮਗਰੋਂ ਆਹਮਾ ਆਪਣੇ ਪੋਤਰੇ ਨੂੰ ਲੱਭਦਾ ਹੋਇਆ ਆਉਂਦਾ ਹੈ ਪਰ ਉਹ ਉਸਨੂੰ ਖਵਾ ਜਿਹਾ ਉੱਤਰ ਦਿੰਦਾ ਹੈ । ਇੰਨੇ ਨੂੰ ਉਸ ਦਾ ਪੋਤਰਾ ਆ ਕੇ ਉਸਨੂੰ ਦੱਸਦਾ ਹੈ ਕਿ ਉਸ ਦੀ ਮੁੱਠ ਵਿਚ ਚਾਰ ਮਸੂਰੀ ਪੈਸੇ ਹਨ, ਜਿਹੜੇ ਉਸਨੂੰ ਇਕ ਕਾਣੇ ਜਿਹੇ ਬਾਬੇ ਨੇ ਦਿੱਤੇ ਹਨ । ਆਹਮੇ ਨੂੰ ਸ਼ੱਕ ਪੈਂਦਾ ਹੈ ਕਿ ਉਹ ਮਹਾਰਾਜਾ ਹੋਵੇਗਾ, ਜਿਹੜਾ ਕਿ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹੈ, ਪਰ ਮੁੰਡਾ ਕਹਿੰਦਾ ਹੈ ਕਿ ਉਸ ਦੇ ਕੱਪੜੇ ਬੜੇ ਸਾਦੇ ਸਨ । ਆਹਮਾ ਦੱਸਦਾ ਹੈ ਕਿ ਮਹਾਰਾਜਾ ਬਹੁਤ ਸਾਦਾ ਹੈ । ਇਕ ਵਾਰੀ ਉਸ ਨੇ ਉਸਨੂੰ ਪੱਗ ਉਠ ਕੇ ਭੇਜੀ ਸੀ, ਜਿਹੜੀ ਉਸ ਨੇ ਕਈ ਸਾਲ ਬੰਨ੍ਹ ਛੱਡੀ ਸੀ ।

Gareeb Nivaaz Summary

ਫਿਰ ਉਹ ਲੰਗਰ ਵਿਚ ਭੀੜ ਘਟੀ ਦੇਖ ਕੇ ਰੋਟੀ ਲੈਣ ਜਾਂਦੇ ਹਨ । ਮੁੰਡਾ ਆਹਮੇ ਦਾ ਸੋਟਾ ਫੜ ਕੇ ਤੁਰ ਪੈਂਦਾ ਹੈ । ਲਾਂਗਰੀ ਹਿੰਦਾ ਹੈ ਕਿ ਹੁਣ ਲੰਗਰ ਮਸਤਾਨਾ ਹੋ ਗਿਆ ਹੈ, ਉਹ ਕੱਲ੍ਹ ਨੂੰ ਆਵੇ । ਜਦੋਂ ਸੇਵਾਦਾਰ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ, ਤਾਂ ਉਹ ਕਹਿੰਦਾ ਹੈ ਕਿ ਆਹਮੇ ਨੂੰ ਦੋ ਹਫ਼ਤਿਆਂ ਦੀ ਸੁੱਕੀ ਰਸਦ ਹੀ ਦੇ ਦਿੱਤੀ ਜਾਵੇ । ਲਾਂਗਰੀ ਅੰਦਰ ਜਾਂਦਾ ਹੈ ਤੇ ਸੇਵਾਦਾਰ ਚੁੱਪ-ਚਾਪ ਮੁੰਡੇ ਨੂੰ ਪੈਸੇ ਦੇ ਕੇ ਚਲਾ ਜਾਂਦਾ ਹੈ ।

ਲਾਂਗਰੀ ਦੁਆਰਾ ਲਿਆਂਦੀ ਰਸਦ ਨਾ ਆਹਮਾ ਚੁੱਕ ਸਕਦਾ ਹੈ ਤੇ ਨਾ ਉਸ ਦਾ ਪੋਤਰਾ । ਇੰਨੇ ਨੂੰ ਸੇਵਾਦਾਰ ਉਸ ਦਾ ਭਾਰ ਚੁੱਕ ਕੇ ਆਪ ਛੱਡਣ ਲਈ ਤੁਰ ਪੈਂਦਾ ਹੈ । ਮੁੰਡਾ ਆਹਮੇ ਨੂੰ ਕਹਿੰਦਾ ਹੈ ਕਿ ਇਹ ਉਹੋ ਕਾਣਾ ਬਾਬਾ ਹੈ, ਜਿਸਨੇ ਉਸਨੂੰ ਪੈਸੇ ਦਿੱਤੇ ਸਨ । ਆਹਮੇ ਨੂੰ ਸ਼ੱਕ ਹੋ ਜਾਂਦਾ ਹੈ ਕਿ ਉਹ ਕਿਤੇ ਮਹਾਰਾਜਾ ਹੀ ਨਾ ਹੋਵੇ । ਇਕ ਸਿੰਘ ‘ਜੈ ਸ੍ਰੀ ਮਹਾਰਾਜ’ ਕਹਿੰਦਾ ਹੈ । ਆਹਮਾ ਉਸਨੂੰ ਕਹਿੰਦਾ ਹੈ ਕਿ ਉਸਨੂੰ ਨਹੀਂ ਸੀ ਪਤਾ ਕਿ ਉਹ ਮਹਾਰਾਜਾ ਹੈ । ਸੇਵਾਦਾਰ ਕਹਿੰਦਾ ਹੈ ਕਿ ਉਸਨੂੰ ਉਸ ਬਾਰੇ ਭੁਲੇਖਾ ਲੱਗਾ ਹੈ । ਆਹਮਾ ਮਾਫ਼ੀ ਮੰਗਦਾ ਹੈ, ਪਰ ਸੇਵਾਦਾਰ ਕਹਿੰਦਾ ਹੈ ਕਿ ਉਹ ਉਸ ਦਾ ਪੁਰਾਣਾ ਬੇਲੀ ਹੈ । ਉਸਨੇ ਉਸਨੂੰ ਜਿਹੜੀ ਪੱਗ ਦਿੱਤੀ ਸੀ, ਅਜੇ ਵੀ ਉਸ ਦੇ ਕੋਲ ਹੈ । ਆਹਮਾ ਪੈਰਾਂ ਉੱਤੇ ਡਿਗ ਕੇ ਕਹਿੰਦਾ ਹੈ, “ਗ਼ਰੀਬ ਨਿਵਾਜ਼ ਬਖ਼ਸ਼ੋ ।” ਸੇਵਾਦਾਰ ਕਹਿੰਦਾ ਹੈ ਕਿ ਉਸਨੂੰ ਆਪ ਆਉਣ ਦੀ ਜ਼ਰੂਰਤ ਨਹੀਂ, ਸਭ ਕੁੱਝ ਉਸ ਦੇ ਘਰ ਪਹੁੰਚ ਜਾਇਆ ਕਰੇਗਾ । ਆਹਮਾ ਉਸਦੀ ਜੈ-ਜੈਕਾਰ ਕਰਦਾ ਹੈ । ਕੋਲ ਖੜਾ ਇਕ ਸਿੰਘ ਰਸਦ ਚੁੱਕ ਕੇ ਬਾਬੇ ਦੇ ਨਾਲ ਚਲਾ ਜਾਂਦਾ ਹੈ ।

Leave a Comment