ਸਮਾਜ ਸੇਵਕ Summary In Punjabi

Bharat Sevak Samaj (BSS) is a mission and movement that aims to gain the support and adherence of a growing number of people. It is involved in various activities, including improving sanitation in villages. The organization’s purpose centers around societal service and development, and it plays a role in enhancing community well-being. Read More Class 6 Punjabi Summaries.

ਸਮਾਜ ਸੇਵਕ Summary In Punjabi

ਸਮਾਜ ਸੇਵਕ ਪਾਠ ਸੰਖੇਪ

ਅਨੰਦਪੁਰ ਸਾਹਿਬ ਵਿਚ ਹੋਲੇ ਮਹੱਲੇ, ਮੁਕਤਸਰ ਵਿਚ ਮਾਘੀ ਦੇ ਮੇਲੇ, ਫ਼ਤਿਹਗੜ੍ਹ ਸਾਹਿਬ ਵਿਚ ਸ਼ਹੀਦੀ ਜੋੜ-ਮੇਲੇ ਜਾਂ ਕੁੰਭ ਦੇ ਮੇਲੇ ਵਿਚ ਨੀਲੀ ਵਰਦੀ ਵਾਲੇ ਮੁੰਡੇ-ਕੁੜੀਆਂ ਲੋਕਾਂ ਦੀ ਅਗਵਾਈ ਤੇ ਸਹਾਇਤਾ ਕਰਦੇ ਨਜ਼ਰ ਆਉਂਦੇ ਹਨ । ਉਹ ਮੇਲੇ ਦੇ ਪ੍ਰਬੰਧ ਵਿਚ ਹਿੱਸਾ ਪਾਉਂਦੇ ਹੋਏ ਜਖ਼ਮੀਆਂ ਨੂੰ ਮੁਢਲੀ ਡਾਕਟਰੀ ਸਹਾਇਤਾ ਲਈ ਤੰਬੂ ਵਿਚ ਲੈ ਜਾਂਦੇ ਹਨ ਜਾਂ ਭੁੱਲੇ-ਭਟਕਿਆਂ ਨੂੰ ਸਹੀ ਰਾਹ ਵੀ ਪਾਉਂਦੇ ਹਨ । ਉਹ ਗੁਆਚੇ ਬੱਚਿਆਂ ਬਾਰੇ ਲਾਉਡ ਸਪੀਕਰਾਂ ਰਾਹੀਂ ਲੋਕਾਂ ਨੂੰ ਦੱਸਦੇ ਹਨ · 1ਉਹ ਲੋਕਾਂ ਦੀ ਸਹਾਇਤਾ ਬਿਨਾਂ ਕਿਸੇ ਭੇਦ-ਭਾਵ ਤੋਂ ਆਪਣਾ ਫ਼ਰਜ਼ ਸਮਝ ਕੇ ਕਰਦੇ ਹਨ । ਇਹ ਮੁੰਡੇ-ਕੁੜੀਆਂ ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਹੁੰਦੇ ਹਨ, ਜੋ ਵਿਹਲੇ ਸਮੇਂ ਲੋਕਾਂ ਦੀ ਸਹਾਇਤਾ ਕਰਦੇ ਹਨ । ਇਹ ਬੜੇ ਪਿਆਰ ਨਾਲ ਬੋਲਦੇ ਹਨ ਤੇ ਕਿਸੇ ਤੋਂ ਸ਼ਾਬਾਸ਼ ਦੀ ਆਸ ਵੀ ਨਹੀਂ ਕਰਦੇ । ਇਨ੍ਹਾਂ ਨੇ ਆਪਣੇ ਦੇਸ਼ ਪ੍ਰਤੀ ਆਪਣਾ ਫ਼ਰਜ਼ ਪੂਰਾ ਕਰਨ ਦਾ ਬਚਨ ਦਿੱਤਾ ਹੁੰਦਾ ਹੈ । ਇਨ੍ਹਾਂ ਵਿਚੋਂ ਮੁੰਡਿਆਂ ਨੂੰ ਸਕਾਉਟ ਤੇ ਕੁੜੀਆਂ ਨੂੰ ਗਾਈਡ ਕਿਹਾ ਜਾਂਦਾ ਹੈ । ਛੋਟੀ ਉਮਰ ਦੇ ਇਨ੍ਹਾਂ ਸਮਾਜ-ਸੇਵਕਾਂ ਨੂੰ ‘ਕਬ’ ਅਤੇ ‘ਬਲਬੁਲਾਂ ਕਿਹਾ ਜਾਂਦਾ ਹੈ । ਇਹ ਸਾਰੇ ਮੁੰਡੇ-ਕੁੜੀਆਂ ਅਸਲ ਵਿਚ ਚੰਗੀ ਜੀਵਨ-ਜਾਚ ਹੀ ਸਿੱਖ ਰਹੇ ਹੁੰਦੇ ਹਨ ।

ਇਨ੍ਹਾਂ ਨੇ ਸਹੁੰ ਖਾਧੀ ਹੁੰਦੀ ਹੈ ਕਿ ਹਰ ਰੋਜ਼ ਘੱਟੋ-ਘੱਟ ਇਕ ਚੰਗਾ ਕੰਮ ਜ਼ਰੂਰ ਕਰਨਾ ਹੈ । ਇਸ ਨੂੰ ਯਾਦ ਰੱਖਣ ਲਈ ਉਹ ਆਪਣੇ ਗਲ ਨਾਲ ਬੰਨ੍ਹੇ ਰੁਮਾਲ ਨੂੰ ਗੰਢ ਦੇ ਲੈਂਦੇ ਹਨ ਤੇ ਉਸਨੂੰ ਉਦੋਂ ਹੀ ਖੋਲ੍ਹਦੇ ਹਨ, ਜਦੋਂ ਉਹ ਕੋਈ ਚੰਗਾ ਕੰਮ ਕਰ ਲੈਣ । ‘ਸਕਾਉਟਾਂ ਤੇ ਗਾਈਡਾਂ’ ਦੀਆਂ ਵਰਦੀਆਂ ਵੱਖ-ਵੱਖ ਹੁੰਦੀਆਂ ਹਨ, ਪਰੰਤੂ ਉਨ੍ਹਾਂ ਦਾ ਕੰਮ ਇਕੋ ਹੀ ਹੁੰਦਾ ਹੈ-ਦੂਜਿਆਂ ਦੀ ਸੇਵਾ ਕਰਨਾ । : ਸਕਾਉਟ ਲਹਿਰ ਸਭ ਤੋਂ ਪਹਿਲਾਂ ਇੰਗਲੈਂਡ ਦੇ ਇਕ ਫ਼ੌਜੀ ਅਫ਼ਸਰ ਸਰ ਬੇਡਨ ਪਾਵੇਲ ਨੇ ਸ਼ੁਰੂ ਕੀਤੀ ਤੇ 1908 ਵਿਚ ਉਨ੍ਹਾਂ ਇਸ ਸੰਬੰਧੀ ਇਕ ਪੁਸਤਕ ਲਿਖੀ ।

ਇਸ ਤੋਂ ਪਹਿਲਾਂ ਉਹ ਇੱਕੀ ਮੁੰਡਿਆਂ ਦਾ ਇਕ ਸਕਾਉਟ ਕੈਂਪ ਲਾ ਚੁੱਕੇ ਸਨ ਤੇ ਇਹ ਪੁਸਤਕ ਉਨ੍ਹਾਂ ਦੇ ਤਜਰਬਿਆਂ ਦਾ ਨਿਚੋੜ ਸੀ ! ਇਸ ਪੁਸਤਕ ਨੂੰ ਪੜ੍ਹ ਕੇ ਹਜ਼ਾਰਾਂ ਮੁੰਡੇ-ਕੁੜੀਆਂ ਸਕਾਉਟ ਬਣਨ ਲਈ ਤਿਆਰ ਹੋ ਗਏ । ਭਾਰਤ ਵਿਚ 1909 ਵਿਚ ਪਹਿਲੀ ਵਾਰੀ ਕੁੱਝ ਵਿਦਿਆਰਥੀ ਸਕਾਊਟ ਬਣੇ । ਸਕਾਉਟਾਂ ਨੂੰ ਆਪਣਾ ਵਿਹਲਾ ਸਮਾਂ ਚੰਗੇ ਢੰਗ ਨਾਲ ਬਿਤਾਉਣ ਦੀ ਜਾਚ ਸਿਖਾਈ ਜਾਂਦੀ ਹੈ ਸਕਾਊਟ ਕੈਂਪ ਤੇ ਰੈਲੀਆਂ ਵਿਚ ਮਨ-ਪਰਚਾਵੇ ਤੋਂ ਇਲਾਵਾ ਡਾਕਟਰੀ ਸਹਾਇਤਾ ਕਰਨੀ ਵੀ ਸਿਖਾਈ ਜਾਂਦੀ ਹੈ ।

ਅੱਗ ਲੱਗਣ, ਹੜਾਂ ਤੇ ਭੁਚਾਲਾਂ ਆਦਿ ਮੁਸੀਬਤਾਂ ਸਮੇਂ ਲੋਕਾਂ ਦੀ ਮੱਦਦ ਕਰਨ ਦੇ ਤਰੀਕੇ ਦੱਸੇ ਜਾਂਦੇ ਹਨ ਅਜਿਹੀ ਸਥਿਤੀ ਵਿਚ ਸਕਾਉਟ ਸਭ ਤੋਂ ਪਹਿਲਾਂ ਪਹੁੰਚਦੇ ਹਨ | ਹਰ ਦੁੱਖ, ਤਕਲੀਫ ਵਿਚ ਕਿਸ ਤਰ੍ਹਾਂ ਖਿੜੇ ਮੱਥੇ ਰਿਹਾ ਜਾਵੇ, ਆਦਿ ਗੱਲਾਂ ਸਿੱਖ ਕੇ ਉਹ ਚੰਗੇ ਸ਼ਹਿਰੀ ਬਣਨ ਦੇ ਯੋਗ ਹੁੰਦੇ ਹਨ । ਇਨ੍ਹਾਂ ਕੈਂਪਾਂ ਵਿਚ ਸਕਾਉਟ ਤੇ ਲੀਡਰ ਰਾਤ ਨੂੰ ਅੱਗ ਦੁਆਲੇ ਬੈਠ ਕੇ ਆਪਣੇ ਤਜਰਬੇ ਸਾਂਝੇ ਕਰਦੇ ਹਨ । ਚੁਟਕਲਿਆਂ, ਕਹਾਣੀਆਂ ਤੇ ਗੀਤ-ਸੰਗੀਤ ਦਾ ਦੌਰ ਚਲਦਾ ਹੈ । ਇਸ ਤਰ੍ਹਾਂ ਮਨ-ਪਰਚਾਵਾ ਕਰਦੇ ਹੋਏ ਉਹ ਸਹਿਜ-ਸੁਭਾ ਚੰਗੀਆਂ ਗੱਲਾਂ ਸਿੱਖਦੇ ਹਨ ।

Bharat Sevak Samaj Summary

ਸਕੂਲਾਂ ਵਿਚ ਸਕਾਉਟ-ਮਾਸਟਰ ਬੱਚਿਆਂ ਨੂੰ ਜਥੇਬੰਦ ਕਰਦੇ ਹਨ । ਸਾਰੇ ਸਕੂਲਾਂ ਦੇ ਸਕਾਊਟ ਜ਼ਿਲ਼ਾ-ਪੱਧਰ ‘ਤੇ ਅਤੇ ਫਿਰ ਰਾਜ-ਪੱਧਰ ‘ਤੇ ਸਕਾਉਟ-ਸੰਸਥਾ ਰਾਹੀਂ ਜੁੜੇ ਹੁੰਦੇ ਹਨ । ਇਸ ਤਰ੍ਹਾਂ ਇਹ ਸੰਸਥਾ ਸਾਰੇ ਦੇਸ਼ ਵਿਚ ਫੈਲੀ ਹੁੰਦੀ ਹੈ, ਜੋ ਸਮੁੱਚੇ ਸੰਸਾਰ ਦੇ ਸਕਾਊਟਾਂ ਤੇ ਗਾਈਡਾਂ ਨੂੰ ਇਕ-ਦੂਜੇ ਦੇ ਨੇੜੇ ਲਿਆਉਂਦੀ ਹੈ । ਇਹ ਸੰਸਾਰ ਵਿਚ ਸਮਾਜ-ਸੇਵਾ ਕਰਨ ਵਾਲੇ ਸਭ ਤੋਂ ਵਧੀਆ ਮਨੁੱਖ ਹਨ ।

Leave a Comment