The phrase “ਯਾਤਰਾ ਸੀ ਅਮਰਨਾਥ” translates to “The Journey to Amarnath” in English. It refers to the annual pilgrimage undertaken by thousands of devotees to the Amarnath Cave Temple, located in the Indian-administered union territory of Jammu and Kashmir. This cave temple is dedicated to Lord Shiva and is renowned for the naturally formed ice Shiva Lingam, which is believed to symbolize Lord Shiva himself. Read More Class 6 Punjabi Summaries.
ਯਾਤਰਾ ਸੀ ਅਮਰਨਾਥ Summary In Punjabi
ਯਾਤਰਾ ਸੀ ਅਮਰਨਾਥ ਪਾਠ ਦਾ ਸਾਰ
ਉੱਤਰ-ਲੇਖਕ ਅਤੇ ਉਸਦੇ ਸਾਥੀਆਂ ਨੇ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਸੀ। ਅਮਰਨਾਥ ਦੀ ਯਾਤਰਾ ਕਰਨ ਦੀ ਸਲਾਹ ਬਣਾ ਲਈ । ਉਹ ਗੜ੍ਹਸ਼ੰਕਰ ਤੋਂ ਬੱਸ ਉੱਤੇ ਚੜ੍ਹ ਕੇ ਲਖਨਪੁਰ ਸਰਹੱਦ ਉੱਤੇ ਪਹੁੰਚੇ । ਇੱਥੋਂ ਜੰਮੂ-ਕਸ਼ਮੀਰ ਪ੍ਰਾਂਤ ਸ਼ੁਰੂ ਹੁੰਦਾ ਹੈ । ਇੱਥੇ ਚੈਕਿੰਗ ਤੋਂ ਇਲਾਵਾ ਉਨ੍ਹਾਂ ਟੈਕਸ ਅਦਾ ਕਰਨਾ ਸੀ ਬਹੁਤੇ ਯਾਤਰੀ ਇਥੋਂ ਦੇ ਮਸ਼ਹੂਰ ਲੱਡੂਆਂ ਦਾ ਸਵਾਦ ਚੱਖ ਰਹੇ ਸਨ । ਰਾਤ ਨੂੰ ਦੋ ਵਜੇ ਚੱਲੀ ਬੱਸ ਸਵੇਰੇ ‘ਚਨੈਨੀ ਨਾਂ ਦੇ ਸਥਾਨ ਉੱਤੇ ਪੁੱਜੀ । ਰਸਤੇ ਵਿਚ ਕਿਤੇ-ਕਿਤੇ ਲੰਗਰ ਲੱਗੇ ਹੋਏ ਸਨ । ਪਤਨੀਟਾਪ ਪਹੁੰਚੇ, ਤਾਂ ਇੱਥੇ ਗਰਮੀ ਘਟ ਗਈ ਸੀ ਤੇ ਦਿਓਦਾਰ ਦੇ ਰੁੱਖ ਸੁੰਦਰ ਨਜ਼ਾਰਾ ਪੇਸ਼ ਕਰ ਰਹੇ ਸਨ । ਰਾਮਬਾਣ ਤੋਂ ਅੱਗੇ ਉਹ ਜਵਾਹਰ ਸੁਰੰਗ ਨੂੰ ਪਾਰ ਕਰ ਕੇ ਕਾਜੀਕੁੰਡ ਤੋਂ ਅਨੰਤਨਾਗ ਹੁੰਦੇ ਹੋਏ ਸ਼ਾਮ ਦੇ ਪੰਜ ਕੁ ਵਜੇ ਪਹਿਲਗਾਮ ਪਹੁੰਚ ਗਏ । ਇੱਥੋਂ ਦੇ ਕੁਦਰਤੀ ਨਜ਼ਾਰੇ ਅਦਭੁਤ ਸਨ । ਸੁਰੱਖਿਆ ਛਤਰੀ ਵਿਚ ਘਿਰੇ ਬੇਸ ਕੈਂਪ ਵਿਚ ਉਨ੍ਹਾਂ ਇਕ ਟੈਂਟ ਕਿਰਾਏ ਉੱਤੇ ਲੈ ਲਿਆ । ਇੱਥੇ ਮੈਡੀਕਲ ਕੈਂਪ ਵੀ ਲੱਗਾ ਹੋਇਆ ਸੀ ਤੇ ਹੋਰ ਸਹੂਲਤਾਂ ਵੀ ਸਨ । ਲੰਗਰ ਵਿਚ ਖੀਰ, ਜਲੇਬੀ, ਕੇਸਰ-ਦੁੱਧ ਅਤੇ ਦੱਖਣੀ ਰਾਜਾਂ ਦੇ ਪਕਵਾਨ ਪਰੋਸੇ ਜਾ ਰਹੇ ਸਨ ।
ਸਵੇਰੇ ਜਾਗਣ ‘ਤੇ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਭਾਰੀ ਵਰਖਾ ਕਾਰਨ ਅੱਜ ਯਾਤਰਾ ਰੁਕੀ ਰਹੇਗੀ । ਤੀਜੇ ਦਿਨ ਯਾਤਰਾ ਆਰੰਭ ਹੋਣੀ ਸੀ । ਭਾਰੀ ਸਮਾਨ ਬੱਸਾਂ ਤੇ ਹੋਰ ਵਾਹਨਾਂ ਵਿਚ ਜਾ ਰਿਹਾ ਸੀ । ਪਰੰਤੁ ਜ਼ਰੂਰੀ ਸਮਾਨ ਪਿੱਠੂ ਬੈਗ ਵਿਚ ਲਿਜਾਇਆ ਜਾ ਰਿਹਾ ਸੀ । ਇਸ ਸਮਾਨ ਵਿਚ ਗਰਮ ਕੱਪੜੇ, ਬਰਸਾਤੀ, ਦਵਾਈ, ਬੈਟਰੀ ਤੇ ਪਾਣੀ ਆਦਿ ਸਨ । ਪਵਿੱਤਰ ਗੁਫਾ ਤਕ ਜਾਣ ਦੇ ਦੋ ਰਸਤੇ ਹਨ-ਇਕ ਪਹਿਲਗਾਮ ਤੋਂ ਚੰਦਨਵਾੜੀ, ਸ਼ੇਸ਼ਨਾਗ ਤੇ ਪੰਚਤਰਨੀ ਵਲੋਂ ਤੇ ਦੂਸਰਾ ਬਾਲਟਾਲ ਵਲੋਂ ।
Yatra Shri Amarnath Summary
ਸਵੇਰੇ ਪੰਜ ਵਜੇ ਲੇਖਕ ਤੇ ਉਸਦੇ ਸਾਥੀ ਕਤਾਰ ਵਿਚ ਲੱਗ ਗਏ । ਅੱਗੇ ਜਦੋਂ ਸੁਰੱਖਿਆ ਦਸਤਿਆਂ ਨੇ ਤੁਰਨ ਲਈ ਹਰੀ ਝੰਡੀ ਦਿੱਤੀ, ਤਾਂ ਯਾਤਰੀ ਚੰਦਨਵਾੜੀ ਪਹੁੰਚਣ ਲਈ ਟੈਕਸੀਆਂ ਵਲ ਦੌੜ ਪਏ । ਇਥੋਂ ਚੰਦਨਵਾੜੀ 16 ਕਿਲੋਮੀਟਰ ਹੈ ਤੇ ਇਹ ਥਾਂ ਸਮੁੰਦਰ ਤੋਂ 8500 ਫੁੱਟ ਉੱਚੀ ਹੈ । ਤਿੱਖੀ ਚੜ੍ਹਾਈ ਲਈ ਹੱਥ ਵਿਚ ਡੰਡਾ ਹੋਣਾ ਜ਼ਰੂਰੀ ਹੈ । ਸ਼ੇਸ਼ਨਾਗ ਇਥੋਂ 8 ਕਿਲੋਮੀਟਰ ਹੈ । ਰਸਤੇ ਵਿਚ ਇਕ ਪਾਸੇ ਉੱਚੇ ਪਹਾੜ ਹਨ ਤੇ ਦੂਜੇ ਪਾਸੇ ਡੂੰਘੀਆਂ ਖੱਡਾਂ । ਤੁਰਨ ਤੋਂ ਅਸਮਰਥ ਯਾਤਰੀ ਘੋੜਿਆਂ ਦਾ ਸਹਾਰਾ ਲੈਂਦੇ ਹਨ । ਪਿੱਸੂ ਘਾਟੀ ਤਕ ਚੜਾਈ ਤਿੱਖੀ ਹੈ ।
ਸਤੇ ਵਿਚ ਇਕ ਪਾਸੇ ਬਰਫ਼ ਦੇ ਪਹਾੜ ਹਨ ਤੇ ਦੂਜੇ ਪਾਸੇ ਗੁੰਡ-ਮੁੰਡ ਪਹਾੜੀਆਂ । ਮੌਸਮ ਦੇ ਬਦਲਣ ਦਾ ਕੁੱਝ ਪਤਾ ਨਹੀਂ ਲਗਦਾ । ਕਦੇ ਗਰਮੀ ਲਗਦੀ ਹੈ ਤੇ ਕਦੇ ਸੀਤ ਹਵਾ ਕਦੇ ਇਕ ਦਮ ਕੋਈ ਬੱਦਲੀ ਵਰੁਨ ਲੱਗ ਪੈਂਦੀ ਹੈ । ਉਨ੍ਹਾਂ ਦੇ ਚਲਦਿਆਂ ਸ਼ੇਸ਼ਨਾਗ ਤੋਂ ਦੋ ਕਿਲੋਮੀਟਰ ਪਿੱਛੇ ਵਰਖਾ ਹੋਣ ਲੱਗੀ ਤੇ ਗੜੇ ਪੈਣ ਲੱਗੇ । ਠੰਢ ਵਧ ਗਈ ਅੰਤ ਉਹ ਸ਼ੇਸ਼ਨਾਗ ਪਹੁੰਚੇ, ਜਿਸ ਦੀ ਸਮੁੰਦਰ ਤੋਂ ਉਚਾਈ 11330 ਫੁੱਟ ਹੈ ।
ਸਵੇਰੇ ਲੰਗਰ ਛਕ ਕੇ ਉਹ ਪੰਚਤਰਨੀ ਵਲ ਚਲ ਪਏ । ਦੋ ਘੰਟਿਆਂ ਮਗਰੋਂ ਉਹ ਗਣੇਸ਼ਟਾਪ ਪਹੁੰਚੇ ਤੇ ਦੁਪਹਿਰੇ ਪੰਚਤਰਨੀ । ਕਿਹਾ ਜਾਂਦਾ ਹੈ ਕਿ ਇੱਥੇ ਭਗਵਾਨ ਸ਼ੰਕਰ ਨੇ ਸੀ ਅਮਰਨਾਥ ਗੁਫਾ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਪੰਜਾਂ ਤੱਤਾਂ ਦਾ ਤਿਆਗ ਕਰ ਕੇ ਤਾਂਡਵ ਨਿਤ ਕੀਤਾ ਸੀ । ਤਿੱਖੀ ਚੜਾਈ ਦੇ ਰਸਤੇ ਉੱਤੇ ਉਹ ਬਰਫ਼ ਦੀਆਂ ਢਿੱਗਾਂ ਤੇ ਪੁਲਾਂ ਉੱਤੋਂ ਲੰਘਦੇ ਹੋਏ ਗੁਫਾ ਦੇ ਨੇੜੇ ਪਹੁੰਚ ਗਏ । ਨਹਾ ਧੋ ਕੇ ਉਹ ਸਵੇਰੇ ਤਿੰਨ ਵਜੇ ਦਰਸ਼ਨਾਂ ਲਈ ਕਤਾਰ ਵਿਚ ਲੱਗ ਗਏ । ਦਸ ਵਜੇ ਉਹ ਗੁਫਾ ਵਿਚ ਪਹੁੰਚ ਗਏ । ਇਸ ਜਗਾ ਭਗਵਾਨ ਸ਼ੰਕਰ ਨੇ ਪਾਰਵਤੀ ਨੂੰ ਅਮਰ ਕਥਾ ਸੁਣਾਈ ਸੀ । ਇਹ ਪਾਵਨ ਸਥਾਨ ਸਮੁੰਦਰ ਤੋਂ 12729 ਫੁੱਟ ਦੀ ਉਚਾਈ ਉੱਤੇ ਹੈ ।
ਵਾਪਸੀ ‘ਤੇ ਉਨ੍ਹਾਂ ਬਾਲਟਾਲ ਦੇ ਰਸਤੇ ਆਉਣਾ ਸੀ । ਤਿੱਖੀ ਚੜ੍ਹਾਈ ਉਤਰਾਈ ਬਰਾਬਰ ਹੀ ਹੈ । ਰਾਹ ਵਿਚ ਖਿਸਕਣ ਵਾਲੇ ਪਹਾੜ ਹਨ । ਗੁਫਾ ਦੇ ਨੇੜੇ ਪਹਾੜਾਂ ਉੱਤੇ ਬਨਸਪਤੀ ਬਹੁਤ ਘੱਟ ਹੈ । ਚੌਥੇ ਦਿਨ ਉਹ ਵਾਪਸ ਚਲ ਪਏ । ਰਸਤੇ ਵਿਚ ਉਨ੍ਹਾਂ ਡਲ ਝੀਲ ਤੇ ਕਸ਼ਮੀਰ ਦੀਆਂ ਸੁੰਦਰ ਵਾਦੀਆਂ ਨੂੰ ਨੇੜਿਓਂ ਤੱਕਣਾ ਸੀ ।