“Ankhila Yodha-Shaheed Udham Singh” translates to “Unparalleled Warrior: Martyr Udham Singh” in English. This likely refers to the story of Udham Singh, a prominent figure in India’s struggle for independence against British colonial rule. He is remembered for his role in seeking justice for the Jallianwala Bagh massacre, where hundreds of innocent civilians were killed by British troops in 1919. Read More Class 7 Punjabi Summaries.
ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ Summary In Punjabi
ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ ਪਾਠ ਦਾ ਸਾਰ
ਸ: ਊਧਮ ਸਿੰਘ ਦਾ ਨਾਂ ਭਾਰਤ ਦੀ ਅਜ਼ਾਦੀ ਦੇ ਯੋਧਿਆਂ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ । ਉਸਨੂੰ ਆਪਣਾ ਨਾਂ ਰਾਮ ਮੁਹੰਮਦ ਸਿੰਘ ਅਜ਼ਾਦ ਵਧੇਰੇ ਪਸੰਦ ਸੀ, ਜੋ . ਹਿੰਦੂ, ਸਿੱਖ, ਮੁਸਲਮਾਨ ਸਾਂਝ ਦਾ ਪ੍ਰਤੀਕ ਸੀ । ਰੇਲਵੇ ਫਾਟਕ ਦੇ ਚੌਂਕੀਦਾਰ ਦਾ ਸੰਬੰਧ ਕੰਬੋਜ ਬਰਾਦਰੀ ਨਾਲ ਸੀ । ਉਸ ਦਾ ਜਨਮ ਟਹਿਲ ਸਿੰਘ ਦੇ ਘਰ 26 ਦਸੰਬਰ, 1898 ਨੂੰ ਮਾਤਾ ਨਾਰਾਇਣ ਕੌਰ ਦੀ ਕੁੱਖੋਂ ਹੋਇਆ | ਬਚਪਨ ਵਿਚ ਮਾਤਾ-ਪਿਤਾ ਦੀ ਮੌਤ ਹੋਣ ਕਾਰਨ ਪਿੰਡ ਦੇ ਰਹਿਮ ਦਿਲ ਵਿਅਕਤੀ ਚੈਂਚਲ ਸਿੰਘ ਨੇ ਉਸ ਨੂੰ ਅੰਮ੍ਰਿਤਸਰ ਖ਼ਾਲਸਾ ਕੇਂਦਰੀ ਯਤੀਮਖ਼ਾਨੇ ਵਿਚ ਦਾਖ਼ਲ ਕਰਵਾ ਦਿੱਤਾ । ਵੱਡੇ ਭਰਾ ਸਾਧੂ ਸਿੰਘ ਦੀ ਮੌਤ ਮਗਰੋਂ ਉਹ ਇਕੱਲਾ ਰਹਿ ਗਿਆ ।
ਸਕੂਲ ਵਿਚ ਊਧਮ ਸਿੰਘ ਨੇ ਦਸਵੀਂ ਪਾਸ ਕੀਤੀ । ਇਸੇ ਸਮੇਂ ਹੀ ਜਲ੍ਹਿਆਂਵਾਲੇ ਬਾਗ਼ ਦਾ ਖੂਨੀ ਸਾਕਾ ਵਾਪਰਿਆ ! ਯਤੀਮਖ਼ਾਨੇ ਵਲੋਂ ਉਧਮ ਸਿੰਘ ਦੀ ਅਗਵਾਈ ਵਿਚ ਇਕ ਜਥਾ ਜ਼ਖ਼ਮੀਆਂ ਦੀ ਦੇਖ-ਭਾਲ ਲਈ ਭੇਜਿਆ ਗਿਆ । ਇਸ ਸਾਕੇ ਨੇ ਉਧਮ ਸਿੰਘ ਨੂੰ ਝੰਜੋੜ ਕੇ ਰੱਖ ਦਿੱਤਾ | ਉਸ ਤੇ ਇਸ ਦਾ ਇੰਨਾ ਅਸਰ ਹੋਇਆ ਕਿ ਉਸ ਦੇ ਮਨ ਵਿਚ ਇਸ ਦਾ ਬਦਲਾ ਲੈਣ ਦੀ ਭਾਵਨਾ ਜਾਗ ਪਈ 1 ਹੰਟਰ ਕਹਾਣੀ ਦੀ ਰਿਪੋਰਟ ਅਨੁਸਾਰ ਇਸ ਸਾਕੇ ਵਿੱਚ 379 ਬੰਦੇ ਮਾਰੇ ਗਏ ਤੇ ਇਸ ਤੋਂ ਤਿੰਨ ਗੁਣਾਂ ਫੱਟੜ ਹੋਏ । ਉਸਨੇ ਇਸ ਖ਼ੂਨੀ ਸਾਕੇ ਦਾ ਬਦਲਾ ਲੈਣ ਦਾ ਪ੍ਰਣ ਕੀਤਾ ।
ਭਾਰਤ ਛੱਡ ਕੇ ਪਹਿਲਾਂ ਉਹ ਅਫ਼ਰੀਕਾ ਤੇ ਫਿਰ ਅਮਰੀਕਾ ਪੁੱਜਾ । ਫਿਰ ਉਹ ਵਾਪਸ ਆ ਕੇ ਅੰਮ੍ਰਿਤਸਰ ਵਿਚ ਕਿਰਾਏ ਦੇ ਇਕ ਮਕਾਨ ਵਿਚ ਰਹਿਣ ਲੱਗਾ । ਉਸਨੇ ਆਪਣਾ ਨਾਂ ਰਾਮ ਮੁਹੰਮਦ ਸਿੰਘ ਅਜ਼ਾਦ ਰੱਖ ਲਿਆ । ਉਸ ਦਾ ਘਰ ਕ੍ਰਾਂਤੀਕਾਰੀਆਂ ਦਾ ਅੱਡਾ ਬਣ ਗਿਆ । 30 ਅਗਸਤ, 1927 ਨੂੰ ਉਸਨੂੰ ਸੀ. ਆਈ. ਡੀ. ਨੇ ਗ੍ਰਿਫ਼ਤਾਰ ਕਰ ਲਿਆ ਤੇ ਉਹ ਪੰਜ ਸਾਲ ਕੈਦ ਰਿਹਾ | 1932 ਵਿਚ ਉਹ ਰਿਹਾ ਹੋਇਆ । ਉਹ ਸੁਭਾਸ਼ ਚੰਦਰ ਬੋਸ ਨੂੰ ਵੀ ਮਿਲਿਆ ਤੇ ਫਿਰ ਫਰਾਂਸ, ਜਰਮਨੀ ਤੇ ਸਵਿਟਜ਼ਰਲੈਂਡ ਵਿਚ ਦੇਸ਼ ਦੀ ਅਜ਼ਾਦੀ ਦਾ ਪ੍ਰਚਾਰ ਕਰਦਾ ਰਿਹਾ । ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਫਾਂਸੀ ਦਾ ਉਸਨੇ ਮਨ ਉੱਤੇ ਬਹੁਤ ਅਸਰ ਹੋਇਆ। ਫਿਰ ਉਸਨੇ ਲੰਡਨ ਜਾ ਕੇ ਇੰਜੀਨੀਅਰਿੰਗ ਕੀਤੀ ਤੇ ਨੌਕਰੀ ਕਰਨ ਲੱਗਾ ।
Ankhila Yodha-Shaheed Udham Singh Summary
ਇਸ ਸਮੇਂ ਤਕ ਜਨਰਲ ਡਾਇਰ ਤਾਂ ਮਰ ਚੁੱਕਾ ਸੀ, ਪਰ ਪੰਜਾਬ ਦਾ ਰਹਿ ਚੁੱਕਾ ਗਵਰਨਰ ਸਰ ਮਾਈਕਲ ਉਡਵਾਇਰ ਅਜੇ ਜਿਊਂਦਾ ਸੀ । 13 ਮਾਰਚ 1940 ਨੂੰ ਇਕ ਦਿਨ ਉਧਮ ਸਿੰਘ ਨੂੰ ਪਤਾ ਲਗਾ ਕਿ ਓਡਵਾਇਰ ਕੈਕਸਟਨ ਹਾਲ ਵਿਚ ਹੋ ਰਹੀ ਇੱਕ ਮੀਟਿੰਗ ਵਿਚ ਹਿੱਸਾ ਲਵੇਗਾ । ਊਧਮ ਸਿੰਘ ਵੀ ਅਗਰੇਜ਼ੀ ਭੇਸ ਵਿਚ ਮੀਟਿੰਗ ਵਿਚ ਪਹੁੰਚ ਗਿਆ । ਜਦੋਂ ਓਡਵਾਇਰ ਭਾਸ਼ਨ ਦੇ ਰਿਹਾ ਸੀ, ਤਾਂ ਊਧਮ ਸਿੰਘ ਨੇ ਪਿਸਤੌਲ ਨਾਲ ਉਸ ਨੂੰ ਚਿੱਤ ਕਰ ਦਿੱਤਾ। ਜੇ ਉਹ ਚਾਹੁੰਦਾ, ਤਾਂ ਉਹ ਉੱਥੋਂ ਭੱਜ ਸਕਦਾ ਸੀ, ਪਰ ਉਹ ਗ੍ਰਿਫ਼ਤਾਰ ਹੋ ਗਿਆ । ਉਸਨੂੰ ਬਹਿਕਸਟਨ ਜੇਲ੍ਹ ਵਿਚ ਰੱਖਿਆ ਗਿਆ ਤੇ ਮੁਕੱਦਮਾ ਚਲਾ ਕੇ ਉਸਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ।ਉਹ ਕਹਿ ਰਿਹਾ ਸੀ, “ਮੈਂ ਮਰਨ ਤੋਂ ਨਹੀਂ ਡਰਦਾ । ਮੈਂ ਓਡਵਾਇਰ ਨੂੰ ਮਾਰ ਕੇ ਹਜ਼ਾਰਾਂ ਬੇਗੁਨਾਹਾਂ ਦੇ ਖੂਨ ਦਾ ਬਦਲਾ ਲਿਆ । 31 ਜੁਲਾਈ, 1940 ਨੂੰ ਉਸਨੂੰ ਫਾਂਸੀ ਦੇ ਦਿੱਤੀ ਗਈ ।
31 ਜੁਲਾਈ, 1974 ਨੂੰ ਭਾਰਤ ਸਰਕਾਰ ਦੁਆਰਾ ਉਸਦੀਆਂ ਅਰਥੀਆਂ ਭਾਰਤ ਲਿਆ ਕੇ ਉਸਦੇ ਜੱਦੀ ਪਿੰਡ ਵਿਚ ਉਸਦਾ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ । ਉਸਦਾ ਇਕ ਆਕਮ ਕੱਦ ਬੁੱਤ ਅੰਮ੍ਰਿਤਸਰ ਵਿਚ ਲਾਇਆ ਗਿਆ ਹੈ । ਉਸ ਦੇ ਨਾਂ ਤੇ ਸਕੂਲ, ਕਾਲਜ, ਹਸਪਤਾਲ, ਲਾਇਬਰੇਰੀਆਂ, ਨਗਰ ਤੇ ਕਈ ਸੰਸਥਾਵਾਂ ਕਾਇਮ ਕੀਤੀਆਂ ਗਈਆਂ ਹਨ ।