ਫੈਸਲਾ Summary In Punjabi

ਫੈਸਲਾ” (pronounced as “Faisla“) is a Punjabi word that translates to “Decision” in English. It refers to the act of making a choice or determining a course of action among various options. In a broader sense, it encapsulates the process of selecting one alternative over others after considering relevant factors and consequences. The term can be applied to various contexts, ranging from personal decisions to business choices and legal judgments. “ਫੈਸਲਾ” emphasizes the importance of making informed and thoughtful decisions in various aspects of life. Read More Class 7 Punjabi Summaries.

ਫੈਸਲਾ Summary In Punjabi

ਫੈਸਲਾ ਪਾਠ ਦਾ ਸੰਖੇਪ

ਸ਼ੈਰੀ ਅਤੇ ਜੁਗਨੂੰ ਦੋਵੇਂ ਦੋਸਤ ਸਨ । ਉਹ ਕਈ ਦਿਨਾਂ ਤੋਂ ਦੀਵਾਲੀ ਵਾਲੇ ਦਿਨ ਵੱਖ-ਵੱਖ ਤਰ੍ਹਾਂ ਦੇ ਪਟਾਕੇ ਖ਼ਰੀਦਣ ਦੀਆਂ ਸਲਾਹਾਂ ਬਣਾ ਰਹੇ ਸਨ ।

ਦੀਵਾਲੀ ਦੇ ਦਿਨ ਸ਼ੈਰੀ ਜੁਗਨੂੰ ਦੇ ਘਰ ਆਇਆ ਤੇ ਪੁੱਛਣ ਲੱਗਾ ਕਿ ਚਾਰ ਵੱਜਣ ਵਾਲੇ ਹਨ, ਉਨ੍ਹਾਂ ਪਟਾਕੇ ਖ਼ਰੀਦਣ ਕਦੋਂ ਜਾਣਾ ਹੈ ? ਜੁਗਨੂੰ ਨੇ ਕਿਹਾ ਕਿ ਗਗਨ ਦਾ ਫੋਨ ਆਇਆ ਸੀ । ਉਹ ਵੀ ਆਪਣੇ ਨਾਲ ਜਾਵੇਗਾ ਤੇ ਉਹ ਪੰਜ-ਸੱਤ ਮਿੰਟਾਂ ਤਕ ਆ ਰਿਹਾ ਹੈ । ਸ਼ੈਰੀ ਨੂੰ ਪਤਾ ਸੀ ਕਿ ਗਗਨ ਦੇ “ਪੰਜ-ਸੱਤ ਮਿੰਟਾਂ ਦਾ ਕੀ ਮਤਲਬ ਹੁੰਦਾ ਹੈ, ਇਸ ਕਰਕੇ ਉਹ ਸਾਈਕਲ ਉੱਤੇ ਆਪ ਹੀ ਉਸਨੂੰ ਲੈਣ ਲਈ ਚਲਾ ਗਿਆ ।

ਇੰਨੇ ਨੂੰ ਜੁਗਨੂੰ ਦੇ ਘਰ ਉਸ ਦੇ ਪੰਜਾਬੀ ਵਾਲੇ ਮੈਡਮ ਜਤਿੰਦਰ ਕੌਰ ਆ ਗਏ । ਉਨ੍ਹਾਂ ਦੇ ਹੱਥ ਵਿਚ ਅਖ਼ਬਾਰ ਸੀ । ਉਨ੍ਹਾਂ ਉਸ ਨੂੰ ਕਿਹਾ ਕਿ ਉਹ ਉਸ ਨੂੰ ਇਕ ਭਲੇ ਦੀ ਗੱਲ ਕਹਿਣ ਆਈ ਹੈ । ਉਹ ਦੱਸੇ ਕਿ ਉਹ ਪਟਾਕੇ ਖ਼ਰੀਦ ਲਿਆਇਆ ਹੈ ਜਾਂ ਨਹੀਂ । ਜੁਗਨੂੰ ਨੇ ਦੱਸਿਆ ਕਿ ਕੁੱਝ ਦੇਰ ਤਕ ਉਹ, ਸ਼ੈਰੀ ਤੇ ਗਗਨ ਪਟਾਕੇ ਖ਼ਰੀਦਣ ਲਈ ਬਜ਼ਾਰ ਜਾਣਗੇ ।

ਮੈਂਡਮ ਨੇ ਉਸ ਨੂੰ ਦੱਸਿਆ ਕਿ ਕੁਦਰਤ ਨੇ ਸਾਡੇ ਬਚਾਅ ਲਈ ਸਪੇਸ ਵਿਚ ਇਕ ਕੁਦਰਤੀ ਛਤਰੀ ਤਾਣੀ ਹੋਈ ਹੈ । ਜਿਸ ਬਾਰੇ ਉਨ੍ਹਾਂ ਨੂੰ ਉਨ੍ਹਾਂ ਦੇ ਸਾਇੰਸ ਵਾਲੇ ਮਾਸਟਰ ਨੇ ਦੱਸਿਆ ਹੋਵੇਗਾ । ਮੈਡਮ ਨੇ ਦੱਸਿਆ ਕਿ ਇਸ ਨੂੰ ਓਜ਼ੋਨ ਪਰਤ ਕਹਿੰਦੇ ਹਨ । ਫ਼ੈਕਟਰੀਆਂ, ਗੱਡੀਆਂ, ਜਾਂ ਸਾੜੀ ਜਾਂ ਪਰਾਲੀ ਦਾ ਧੂੰਆਂ ਇਸ ਕੁਦਰਤੀ ਛਤਰੀ ਨੂੰ ਬਹੁਤ ਨੁਕਸਾਨ ਪੁਚਾ ਰਿਹਾ ਹੈ, ਜਿਸ ਕਾਰਨ ਇਸ ਵਿਚ ਵੱਡੇ-ਵੱਡੇ ਸੁਰਾਖ਼ ਹੋ ਗਏ ਹਨ । ਇਹ ਸੁਣ ਕੇ ਜੁਗਨੂੰ ਨੂੰ ਸਮਝ ਲੱਗ ਗਈ ਕਿ ਅੱਜ ਦੀਵਾਲੀ ਦੀ ਰਾਤ ਨੂੰ ਚੱਲਣ ਵਾਲੇ ਪਟਾਕੇ ਇਸ ਪਰਤ ਦਾ ਹੋਰ ਵੀ ਨੁਕਸਾਨ ਕਰਨਗੇ ।

ਮੈਡਮ ਨੇ ਉਸ ਨੂੰ ਕਿਹਾ ਕਿ ਉਹ ਉਸਨੂੰ ਇਹੋ ਗੱਲ ਹੀ ਸਮਝਾਉਣ ਆਈ ਸੀ । ਉਸ ਨੇ ਦੱਸਿਆ ਕਿ ਜੇਕਰ ਇਸ ਜ਼ਹਿਰੀਲੇ ਧੂੰਏਂ ਤੋਂ ਅਸੀਂ ਇਸੇ ਤਰ੍ਹਾਂ ਹੀ ਬੇਖ਼ਬਰ ਰਹੇ, ਤਾਂ ਇਹ ਓਜ਼ੋਨ ਵਿਚ ਹੋਏ ਪਰਤ ਦੇ ਮਘੋਰੇ ਹੋਰ ਵੀ ਵੱਡੇ ਹੋ ਜਾਣਗੇ, ਜਿਸ ਦੇ ਸਿੱਟੇ ਵਜੋਂ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਕੇਵਲ ਫ਼ਸਲਾਂ, ਪ੍ਰਕਿਰਤੀ, ਪਸ਼ੂ-ਪੰਛੀਆਂ ਨੂੰ ਹੀ ਨਹੀਂ, ਸਗੋਂ ਮਨੁੱਖ ਜਾਤੀ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਣਗੀਆਂ ਤੇ ਇਨ੍ਹਾਂ ਦੇ ਅਸਰ ਕਾਰਨ ਮਨੁੱਖ ਦੀ ਆਉਣ ਵਾਲੀ ਸੰਤਾਨ ਤੇ ਫ਼ਸਲਾਂ ਵਿਕਸਿਤ ਨਹੀਂ ਹੋ ਸਕਣਗੀਆਂ । ਫਲਸਰੂਪ ਮਨੁੱਖਤਾ ਹੌਲੀ-ਹੌਲੀ ਖ਼ਤਮ ਹੋ ਜਾਵੇਗੀ । ਜੇਕਰ ਅਸੀਂ ਇਸ ਖ਼ਤਰੇ ਨੂੰ ਬਿਲਕੁਲ ਖ਼ਤਮ ਨਹੀਂ ਕਰ ਸਕਦੇ, ਤਾਂ ਸਾਨੂੰ ਮਿਲ-ਜੁਲ ਕੇ ਜਿੰਨਾ ਹੋ ਸਕੇ ਯਤਨ ਕਰਨਾ ਚਾਹੀਦਾ ਹੈ ।

ਮੈਡਮ ਨੇ ਜੁਗਨੂੰ ਨੂੰ ਆਪਣੇ ਹੱਥ ਵਿਚਲੀ ਅਖ਼ਬਾਰ ਦਿੱਤੀ ਤੇ ਕਿਹਾ ਕਿ ਇਸ ਵਿਚ ਪਟਾਕਿਆਂ ਅਤੇ ਜ਼ਹਿਰੀਲੇ ਧੂੰਏਂ ਬਾਰੇ ਲਿਖਿਆ ਹੋਇਆ ਹੈ। ਉਹ ਇਸ ਨੂੰ ਆਪ ਵੀ ਪੜ੍ਹੇ ਅਤੇ ਆਪਣੇ ਦੋਸਤਾਂ ਨੂੰ ਵੀ ਪੜ੍ਹਾਏ ।

ਮੈਡਮ ਦੇ ਜਾਣ ਮਗਰੋਂ ਜੁਗਨੂੰ ਜਿਉਂ-ਜਿਉਂ ਅਖ਼ਬਾਰ ਨੂੰ ਪੜ੍ਹਦਾ ਗਿਆ, ਉਸਦੀਆਂ ਅੱਖਾਂ ਖੁੱਲ੍ਹਦੀਆਂ ਗਈਆਂ । ਹੁਣ ਸ਼ੈਰੀ ਤੇ ਗਗਨ ਆ ਗਏ । ਉਨ੍ਹਾਂ ਜੁਗਨੂੰ ਨੂੰ ਅਖ਼ਬਾਰ ਪੜ੍ਹਨੀ ਛੱਡ ਕੇ ਬਜ਼ਾਰ ਚੱਲਣ ਲਈ ਕਿਹਾ । ਪਰੰਤੂ ਜੁਗਨੂੰ ਨੇ ਕਿਹਾ ਕਿ ਉਹ ਪਟਾਕੇ ਨਹੀਂ ਖ਼ਰੀਦੇਗਾ । ਉਸਦੀ ਗੱਲ ਸੁਣ ਕੇ ਸ਼ੈਰੀ ਤੇ ਗਗਨ ਦੋਵੇਂ ਹੈਰਾਨ ਹੋ ਗਏ । ਜੁਗਨੂੰ ਨੇ ਉਨ੍ਹਾਂ ਨੂੰ ਅਖ਼ਬਾਰ ਵਿਚਲਾ ਲੇਖ ਪੜ੍ਹਨ ਲਈ ਕਿਹਾ । ਲੇਖ ਨੂੰ ਪੜ੍ਹ ਉਨ੍ਹਾਂ ਦੇ ਚਿਹਰੇ ਹੋਰ ਦੇ ਹੋਰ ਹੁੰਦੇ ਗਏ ।

Faisal In Punjabi

ਜੁਗਨੂੰ ਨੇ ਕਿਹਾ ਕਿ ਉਹ ਪਟਾਕੇ ਨਹੀਂ ਖ਼ਰੀਦੇਗਾ । ਬਾਗਨ ਨੇ ਕਿਹਾ ਕਿ ਜੇਕਰ ਓਜ਼ੋਨ ਦੀ ਪੂਰੀ ਪਰਤ ਹੀ ਧੂੰਏਂ ਨੇ ਗਾਲ ਦਿੱਤੀ, ਤਾਂ ਉਨ੍ਹਾਂ ਕੋਲ ਬਚੇਗਾ ਕੀ । ਸ਼ੈਰੀ ਨੇ ਕਿਹਾ ਕਿ ਦੀਵਾਲੀ ਦੇ ਪਟਾਕਿਆਂ ਦੇ ਇੰਨਾ ਖ਼ਤਰਨਾਕ ਹੋਣ ਬਾਰੇ ਤਾਂ ਉਨ੍ਹਾਂ ਸੋਚਿਆ ਹੀ ਨਹੀਂ ਸੀ ।

ਅਜੇ ਤਿੰਨੇ ਮਿੱਤਰ ਆਪਸ ਵਿਚ ਗੱਲਾਂ ਕਰ ਰਹੇ ਸਨ ਕਿ ਗੁਆਂਢ ਤੋਂ ਚੀਕਾਂ ਦੀ ਅਵਾਜ਼ ਸੁਣਾਈ ਦਿੱਤੀ । ਪਤਾ ਲੱਗਾ ਕਿ ਕਿਸੇ ਦੇ ਘਰ ਦੀ ਸਫ਼ਾਈ ਕਰਨ ਤੋਂ ਮਗਰੋਂ ਜੁਗਨੂੰ ਹੋਰਾਂ ਦੀ ਜਮਾਤਣ ਦੇ ਮੰਮੀ ਘਰ ਆ ਰਹੇ ਸਨ ਕਿ ਕਿਸੇ ਸ਼ਰਾਰਤੀ ਲੜਕੇ ਨੇ ਇਕ ਵੱਡਾ ਪਟਾਕਾ ਅੱਗ ਲਾ ਕੇ ਸੜਕ ਉੱਤੇ ਸੁੱਟ ਦਿੱਤਾ, ਜਿਸਦੀਆਂ ਚੰਗਿਆੜੀਆਂ ਉਸ (ਸਰਘੀ ਦੀ ਮੰਮੀ ਦੀਆਂ ਅੱਖਾਂ ਵਿਚ ਪੈ ਗਈਆਂ । ਇਸ ਤਰ੍ਹਾਂ ਜ਼ਖ਼ਮੀ ਹੋ ਕੇ ਉਹ ਰੋ-ਕੁਰਲਾ ਰਹੇ ਸਨ ਤੇ ਉਨ੍ਹਾਂ ਨੂੰ ਹਸਪਤਾਲ ਪੁਚਾਇਆ ਗਿਆ ।

ਇਹ ਸੁਣ ਕੇ ਤਿੰਨਾਂ ਦੋਸਤਾਂ ਨੇ ਫ਼ੈਸਲਾ ਕੀਤਾ ਕਿ ਉਨ੍ਹਾਂ ਨੇ ਜਿਨ੍ਹਾਂ ਰੁਪਇਆਂ ਦੇ ਪਟਾਕੇ ਖ਼ਰੀਦਣੇ ਹਨ, ਉਹ ਸਰਘੀ ਦੇ ਘਰ ਵਾਲਿਆਂ ਨੂੰ ਦੇ ਦੇਣਗੇ । ਇਹ ਸਲਾਹ ਬਣਾ ਕੇ ਤਿੰਨੇ ਮਿੱਤਰ ਹਸਪਤਾਲ ਵਲ ਰਵਾਨਾ ਹੋ ਗਏ ।

 

Leave a Comment