ਭਾਰਤੀ ਫੁੱਟਬਾਲ ਦਾ ਸਿਤਾਰਾ : ਉਲੰਪੀਅਨ ਜਰਨੈਲ ਸਿੰਘ Summary In Punjabi

Bharti Football Da Sitara: Olympian Jarnail Singh” is a biography that tells the story of Jarnail Singh, a renowned football player from India who represented the nation as an Olympian. The book sheds light on Jarnail Singh’s journey, achievements, and contributions to Indian football. Read More Class 7 Punjabi Summaries.

ਭਾਰਤੀ ਫੁੱਟਬਾਲ ਦਾ ਸਿਤਾਰਾ : ਉਲੰਪੀਅਨ ਜਰਨੈਲ ਸਿੰਘ Summary In Punjabi

ਭਾਰਤੀ ਫੁੱਟਬਾਲ ਦਾ ਸਿਤਾਰਾ : ਉਲੰਪੀਅਨ ਜਰਨੈਲ ਸਿੰਘ ਪਾਠ ਦਾ ਸੰਖੇਪ

ਜਰਨੈਲ ਸਿੰਘ ਭਾਰਤੀ ਫੁੱਟਬਾਲ ਦੇ “ਬੱਬਰ ਸ਼ੇਰ` ਵਜੋਂ ਜਾਣਿਆ ਜਾਂਦਾ ਸੀ । ਉਸ ਦਾ ਜਨਮ 20 ਫ਼ਰਵਰੀ, 1936 ਨੂੰ ਪਿਤਾ ਸ: ਉਜਾਗਰ ਸਿੰਘ ਤੇ ਮਾਤਾ ਗੁਰਬਚਨ ਕੌਰ ਦੇ ਘਰ ਚੱਕ ਨੰਬਰ 272, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਚ ਹੋਇਆ । ਉਸ ਨੂੰ ਮੁੱਢ ਤੋਂ ਹੀ ਫੁਟਬਾਲ ਖੇਡਣ ਦਾ ਸ਼ੌਕ ਸੀ । ਉਹ ਨਿੱਕਾ ਹੁੰਦਾ ਹੀ ਲੀਰਾਂ ਦੀ ਖਿੱਦੋ ਬਣਾ ਕੇ ਖੇਡਦਾ ਹੁੰਦਾ ਸੀ । ਉਹ ਕਹਿੰਦਾ ਹੁੰਦਾ ਸੀ ਕਿ ਜੇਕਰ ਤੁਸੀਂ ਫੁੱਟਬਾਲ ਖੇਡਣਾ ਸਿੱਖਣਾ ਹੈ, ਤਾਂ ਤੁਸੀਂ ਖਿੱਦੋ ਨਾਲ ਖੇਡਣਾ ਆਰੰਭ ਕਰੋ ।

ਉਸ ਨੇ ਆਪਣੇ ਪਿੰਡ ਵਿਚੋਂ ਚੌਥੀ ਜਮਾਤ ਪਾਸ ਕੀਤੀ ਤੇ ਫਿਰ ਉਹ ਬਾਰ ਖ਼ਾਲਸਾ ਸਕੂਲ, ਚੱਕ ਨੰ: 48 ਵਿਖੇ ਪੰਜਵੀਂ ਜਮਾਤ ਵਿਚ ਦਾਖ਼ਲ ਹੋ ਗਿਆ । ਇੱਥੇ ਉਹ ਆਪਣੇ ਸਾਥੀਆਂ ਨਾਲ ਫੁੱਟਬਾਲ ਖੇਡਦਾ ਰਹਿੰਦਾ । ਦੇਸ਼ ਦੀ ਵੰਡ ਮਗਰੋਂ ਉਸ ਦਾ ਪਰਿਵਾਰ ਭਾਰਤ ਪੁੱਜਾ, ਤਾਂ ਉਹ ਸਰਕਾਰੀ ਹਾਈ ਸਕੂਲ, ਗੜ੍ਹਸ਼ੰਕਰ, ਜ਼ਿਲਾ ਹੁਸ਼ਿਆਰਪੁਰ ਵਿਚ ਪੜ੍ਹਨ ਲੱਗਾ ਤੇ ਇੱਥੋਂ ਅੱਠਵੀਂ ਪਾਸ ਕੀਤੀ । 1951-52 ਵਿਚ ਉਸ ਨੇ 10ਵੀਂ ਸਰਹਾਲ ਮੁੰਡੀ ਤੋਂ ਪਾਸ ਕੀਤੀ । ਫਿਰ ਉਹ ਆਰ. ਕੇ. ਆਰੀਆ ਕਾਲਜ, ਨਵਾਂ ਸ਼ਹਿਰ ਵਿਚ ਦਾਖ਼ਲ ਹੋ ਗਿਆ । ਇਸ ਸਮੇਂ ਤਕ ਉਸ ਨੂੰ ਇਕ ਚੰਗੇ ਫੁੱਟਬਾਲ ਖਿਡਾਰੀ ਦੇ ਤੌਰ ਤੇ ਮਾਨਤਾ ਮਿਲ ਚੁੱਕੀ ਸੀ। ਫੁੱਟਬਾਲ ਦੇ ਇਸ ਹੀਰੇ ਦੀ ਪਰਖ ਸਭ ਤੋਂ ਪਹਿਲਾਂ ਪੀ. ਟੀ. ਆਈ. ਸ: ਹਰਬੰਸ ਸਿੰਘ ਨੇ ਕੀਤੀ । ਫਿਰ ਗੁਰੁ ਗੋਬਿੰਦ ਸਿੰਘ ਕਾਲਜ, ਮਹਿਲਪੁਰ ਦੇ ਡੀ. ਪੀ. ਆਈ. ਸ: ਹਰਦਿਆਲ ਸਿੰਘ ਦੇ ਯਤਨਾਂ ਨਾਲ ਉਹ ਮਹਿਲਪੁਰ ਕਾਲਜ ਵਿਚ ਦਾਖ਼ਲ ਹੋ ਗਿਆ ਤੇ 1954 ਤਕ ਉਨ੍ਹਾਂ ਨੇ ਹੀ ਉਸ ਨੂੰ ਹੋਰ ਤਰਾਸ਼ਿਆ । ਇੱਥੋਂ ਦੇ ਉਸ ਸਮੇਂ ਦੇ ਪ੍ਰਿੰਸੀਪਲ ਸ: ਹਰਭਜਨ ਸਿੰਘ ਆਪ ਫੁੱਟਬਾਲ ਦੇ ਬੇਹੱਦ ਸ਼ੁਕੀਨ ਸਨ ।

1958 ਵਿਚ ਜਰਨੈਲ ਸਿੰਘ ਨੇ ਪੰਜਾਬ ਦੀ ਨਾਮਵਰ ਕਲੱਬ ਖ਼ਾਲਸਾ ਸਪੋਰਟਿਗ ਕਲੱਬ ਦਾ ਸਟਾਪਰ ਬਣ ਕੇ ਦਿੱਲੀ ਦਾ ਡੀ. ਸੀ. ਐੱਮ. ਟੂਰਨਾਮੈਂਟ ਖੇਡਿਆ । ਇਨ੍ਹਾਂ ਦਿਨਾਂ ਵਿਚ ਹੀ ਉਸ ਦੀ ਫੁੱਟਬਾਲ ਮੁਹਾਰਤ ਨੂੰ ਦੇਖ ਕੇ ਰਾਜਸਥਾਨ ਕਲੱਬ ਨੇ ਉਸ ਨਾਲ ਕੁੱਝ ਸਾਲਾਂ ਲਈ ਇਕਰਾਰਨਾਮਾ ਕਰ ਲਿਆ, ਪਰੰਤੂ ਜਰਨੈਲ ਸਿੰਘ ਦਾ ਅਸਲ ਨਿਸ਼ਾਨਾ ਕਲਕੱਤੇ ਦੀ ਨਾਮਵਰ ਕਲੱਬ ਮੋਹਨ ਬਾਗਾਨ ਵੱਲੋਂ ਖੇਡਣ ਦਾ ਸੀ ਅਤੇ ਉਸ ਦਾ ਇਹ ਸੁਪਨਾ 1959 ਈਸਵੀ ਵਿਚ ਪੂਰਾ ਹੋਇਆ। 1960 ਵਿਚ ਜਰਨੈਲ ਸਿੰਘ ਭਾਰਤੀ ਫੁੱਟਬਾਲ ਟੀਮ ਵੱਲੋਂ ਰੋਮ ਉਲੰਪਿਕ ਵਿਚ ਖੇਡਿਆ ਅਤੇ ਇੱਥੇ ਉਹ ਵਰਲਡ ਇਲੈਵਨ ਲਈ ਚੁਣਿਆ ਗਿਆ । 1964 ਵਿਚ ਉਹ ਕਲਕੱਤੇ ਦਾ ਬੈਸਟ ਪਲੇਅਰ ਐਲਾਨਿਆ ਗਿਆ । ਇਸੇ ਸਾਲ ਹੀ ਉਸ ਨੂੰ ਭਾਰਤ ਸਰਕਾਰ ਵਲੋਂ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ । 1966 ਅਤੇ 67 ਵਿਚ ਉਹ ਮੋਹਨ ਬਾਗਾਨ ਦਾ ਕੈਪਟਨ ਰਿਹਾ ਤੇ ਬਹੁਤ ਸਾਰੇ ਟੂਰਨਾਮੈਂਟ ਵਿਚ ਜਿੱਤਾਂ ਪ੍ਰਾਪਤ ਕੀਤੀਆਂ ।

Bharti Football Da Sitara : Olympian Jarnail Singh In Punjabi

1958 ਤੋਂ 1967 ਤਕ ਜਰਨੈਲ ਸਿੰਘ ਭਾਰਤ ਦੀ ਫੁੱਟਬਾਲ ਟੀਮ ਵਿਚ ਖੇਡਿਆ ॥ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਖੇਡ ਦਾ ਲੋਹਾ ਮਨਵਾਇਆ । 1962 ਵਿਚ ਜਕਾਰਤਾ ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਸੱਟ ਲੱਗਣ ਦੇ ਬਾਵਜੂਦ ਉਸਨੇ ਵਿਰੋਧੀਆਂ ਸਿਰ ਕਈ ਗੋਲ ਕਰ ਕੇ ਭਾਰਤ ਲਈ ਸੋਨ ਤਗਮਾ ਜਿੱਤਿਆ । 1965 ਤੋਂ 1967 ਤਕ ਉਸਨੇ ਭਾਰਤੀ ਟੀਮ ਦੀ ਕਪਤਾਨੀ ਕੀਤੀ । 1966-67 ਵਿਚ ਉਸਨੂੰ ਏਸ਼ੀਅਨ ਆਲ ਸਟਾਰ ਟੀਮ ਦਾ ਕਪਤਾਨ ਵੀ ਬਣਾਇਆ ਗਿਆ 1 1962 ਵਿਚ ਉਸ ਦੀ ਖੇਡ-ਕਲਾ ਨੂੰ ਦੇਖ ਕੇ ਪੰਜਾਬ ਦੇ ਖੇਡ ਸੈਕਟਰੀ ਏ. ਐੱਲ. ਫ਼ਲੈਟਰ ਨੇ ਉਸਨੂੰ ਖੇਡ ਮਹਿਕਮੇ ਵਿਚ ਨੌਕਰੀ ਦੁਆ ਦਿੱਤੀ । 1970 ਵਿਚ ਉਸਨੇ ਸੰਤੋਸ਼ ਟਰਾਫੀ ਜਿੱਤ ਕੇ ਇਸ ਨੌਕਰੀ ਦਾ ਮੁੱਲ ਤਾਰਿਆ ਤੇ 1974 ਵਿਚ ਇਸ ਪ੍ਰਾਪਤੀ ਨੂੰ ਦੁਬਾਰਾ ਦੁਹਰਾਇਆ | ਜਰਨੈਲ ਸਿੰਘ ਖੇਡ ਵਿਭਾਗ ਪੰਜਾਬ ਵਿਚ ਸੀਨੀਅਰ ਡਿਪਟੀ ਡਾਇਰੈਕਟਰ ਦੇ ਅਹੁਦਿਆਂ ਉੱਤੇ ਰਿਹਾ ਤੇ 1994 ਵਿਚ ਸੇਵਾ ਮੁਕਤ ਹੋਇਆ ।

ਜਰਨੈਲ ਸਿੰਘ ਇਕ ਖਿਡਾਰੀ ਦੇ ਨਾਲ ਇਕ ਚੰਗਾ ਕਿਸਾਨ ਵੀ ਸੀ । 2000 ਈ: ਵਿਚ ਉਹ ਆਪਣੇ ਸਪੁੱਤਰ ਹਰਸ਼ ਮੋਹਨ ਨੂੰ ਮਿਲਣ ਲਈ ਕੈਨੇਡਾ ਗਿਆ । ਜਿੱਥੇ 13 ਅਕਤੂਬਰ, 2000 ਦੀ ਸ਼ਾਮ ਨੂੰ ਉਹ ਛਾਤੀ ਵਿਚ ਦਰਦ ਹੋਣ ਨਾਲ ਪਰਲੋਕ ਸੁਧਾਰ ਗਿਆ ।

ਜਰਨੈਲ ਸਿੰਘ ਦੀ ਸ਼ਖ਼ਸੀਅਤ ਤੇ ਪ੍ਰਾਪਤੀਆਂ ਨੂੰ ਉਜਾਗਰ ਕਰਨ ਦਾ ਯਤਨ ਗੜ੍ਹਸ਼ੰਕਰ ਇਲਾਕੇ ਦੇ ਖੇਡ-ਪ੍ਰੇਮੀਆਂ ਵਲੋਂ ਸਾਲ 2002 ਵਿਚ ਉਨ੍ਹਾਂ ਦੇ ਨਾਂ ਉੱਤੇ ‘ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ’ ਗੜ੍ਹਸ਼ੰਕਰ ਦਾ ਗਠਨ ਕਰ ਕੇ ਕੀਤਾ । ਇਸ ਸੰਸਥਾ ਵੱਲੋਂ ਜਿੱਥੇ ਹਰ ਸਾਲ ਖ਼ਾਲਸਾ ਕਾਲਜ ਗੜਸ਼ੰਕਰ ਵਿਚ ਰਾਜ-ਪੱਧਰੀ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ ਕਰਕੇ ਉਸਦੀ ਯਾਦ ਨੂੰ ਸਦੀਵੀ ਬਣਾਈ ਰੱਖਣ ਦਾ ਯਤਨ ਕੀਤਾ ਜਾਂਦਾ ਹੈ, ਉੱਥੇ ਇਸ ਰਾਹੀਂ ਨੌਜਵਾਨ ਪੀੜੀ ਨੂੰ ਫੁੱਟਬਾਲ ਖੇਡ ਨਾਲ ਜੋੜਨ ਲਈ ਸ਼ਲਾਘਾਯੋਗ ਉੱਪਰਾਲਾ ਹੋ ਰਿਹਾ ਹੈ ।

 

Leave a Comment