Guru Ravidas Ji (1450–1520) was a revered Indian saint, poet, and spiritual thinker, known for his profound teachings that emphasized equality, social justice, and devotion. He was born in Varanasi, India, and his life and teachings have left a lasting impact on the Bhakti movement, which sought a direct and personal connection with the divine. Read More Class 6 Punjabi Summaries.
ਗੁਰੂ ਰਵਿਦਾਸ ਜੀ Summary In Punjabi
ਗੁਰੂ ਰਵਿਦਾਸ ਜੀ ਪਾਠ ਦਾ ਸਾਰ
ਸ੍ਰੀ ਗੁਰੂ ਰਵਿਦਾਸ ਜੀ ਭਾਰਤ ਦੇ ਇਕ ਮਹਾਨ ਅਤੇ ਸਿਰਕੱਢ ਸੰਤ ਹੋਏ ਹਨ । ਆਪ ਦਾ ਜੀਵਨ ਬੜਾ ਗੌਰਵਮਈ ਤੇ ਵਿਲੱਖਣ ਸੀ । ਆਪ ਦੀ ਬਾਣੀ ਵਿਚ ਪੇਸ਼ ਕੀਤਾ ਗਿਆ ਉੱਚਾ ਤੇ ਸੁੱਚਾ ਉਪਦੇਸ਼ ਸਦੀਆਂ ਤੋਂ ਲੋਕਾਂ ਲਈ ਰੂਹਾਨੀ ਚਾਨਣ-ਮੁਨਾਰੇ ਦਾ ਕੰਮ ਕਰ ਰਿਹਾ ਹੈ । ਇਸੇ ਕਰਕੇ ਉਹ ਮਹਾਨ ਬਾਣੀਕਾਰ ਅਤੋਂ ਚੋਟੀ ਦੇ ਸਮਾਜ-ਸੁਧਾਰਕ ਮੰਨੇ ਜਾਂਦੇ ਹਨ ।
ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਸੰਮਤ 1433 ਬਿ: (1376 ਈ:) ਵਿਚ ਮਾਘ ਦੀ ਪੂਰਨਮਾਸ਼ੀ ਦਿਨ ਐਤਵਾਰ ਨੂੰ ਹੋਇਆ । ਆਪ ਦੇ ਪਿਤਾ ਦਾ ਨਾਂ ਰਘੂ ਅਤੇ ਮਾਤਾ ਦਾ ਨਾਂ ਕਰਮਾਦੇਵੀ ਸੀ । ਗੁਰੂ ਰਵਿਦਾਸ ਜੀ ਦੇ ਸਮੇਂ ਭਾਰਤੀ ਸਮਾਜ ਜਾਤ-ਪਾਤ ਅਤੇ ਪਖੰਡਾਂ ਦੇ ਹਨੇਰੇ ਵਿਚ ਘਿਰਿਆ ਹੋਇਆ ਸੀ । ਆਪ ਨੇ ਆਪਣੀ ਬਾਣੀ ਅਤੇ ਨੇਕ ਕਰਮਾਂ ਰਾਹੀਂ ਲੋਕਾਂ ਨੂੰ ਵਹਿਮਾਂਭਰਮਾਂ ਵਿਚੋਂ ਕੱਢਣ ਦਾ ਯਤਨ ਕੀਤਾ । ਆਪ ਨੇ ਆਪਣੀ ਬਾਣੀ ਰਾਹੀਂ ਲੋਕਾਂ ਨੂੰ ਸੱਚ ਬੋਲਣ, ਨੇਕੀ ਕਰਨ, ਦੂਜਿਆਂ ਦੀ ਸਹਾਇਤਾ ਕਰਨ ਅਤੇ ਪ੍ਰਭੂ ਸਿਮਰਨ ਦੇ ਨਾਲ-ਨਾਲ ਹੱਥੀਂ ਕੰਮ ਕਰਨ ਦੀ ਸਿੱਖਿਆ ਵੀ ਦਿੱਤੀ । ਆਪ ਨੇ ਉਪਦੇਸ਼ ਦਿੱਤਾ ਕਿ ਮਾਇਆ, ਮੋਹ, ਹੰਕਾਰ ਅਤੇ ਈਰਖਾ ਆਦਿ ਵਿਕਾਰਾਂ ਨੇ ਬੰਦੇ ਦੇ ਆਤਮਿਕ ਗੁਣਾਂ ਨੂੰ ਲੁੱਟ ਲਿਆ ਹੈ । ਆਪ ਨੇ ਉੱਚੀ ਕੁਲ ਦੇ ਹੋਣ, ਗਿਆਨੀ ਜਾਂ ਦਾਤੇ ਹੋਣ ਦੇ ਵਿਚਾਰਾਂ ਦਾ ਖੰਡਨ ਕਰ ਕੇ ਸੁਨੇਹਾ ਦਿੱਤਾ ਕਿ ਪਰਮਾਤਮਾ ਦੀਆਂ ਨਜ਼ਰਾਂ ਵਿਚ ਸਭ ਬਰਾਬਰ ਹਨ । ਆਪ ਨੇ ਆਪਣੇ ਆਪ ਨੂੰ ਪ੍ਰਭੂ-ਪਿਆਰਾ ਕਹਿ ਕੇ ਭੇਖੀਆਂ ਨੂੰ ਚੁੱਪ ਕਰਾਇਆ । ਆਪ ਨੇ ਕਿਹਾ-
‘ਕਹਿ ਰਵਿਦਾਸ ਜੋ ਜਪੈ ਨਾਮੁ,
ਤਿਸ ਜਾਤਿ ਨ ਜਨਮੁ ਨ ਜੋਨਿ ਕਾਮੁ ॥
ਗੁਰੂ ਰਵਿਦਾਸ ਜੀ ਹਿਸਥ ਵਿਚ ਰਹਿ ਕੇ ਸਾਰੇ ਘਰੇਲੂ ਤੇ ਕਾਰੋਬਾਰੀ ਕੰਮ ਕਰਦੇ ਹੋਏ ਪ੍ਰਭੂ ਦੀ ਭਜਨ-ਬੰਦਗੀ ਵਿਚ ਲੀਨ ਰਹਿੰਦੇ ਸਨ । ਕਹਿੰਦੇ ਹਨ ਕਿ ਆਪ ਦਾ ਇੱਕੋ-ਇੱਕ ਪੁੱਤਰ ਵਿਜਯਦਾਸ ਸੀ । ਕਿੱਤੇ ਵਜੋਂ ਗੁਰੂ ਜੀ ਜੁੱਤੀਆਂ ਗੰਢਣ, ਚਮੜਾ ਰੰਗਣ ਅਤੇ ਚਮੜਾ ਵੇਚਣ ਦਾ ਕੰਮ ਕਰਦੇ ਸਨ । ਪਰ ਆਪ ਦਾ ਅਸਲ ਕਿੱਤਾ ਸਤਿਸੰਗ ਵਿਚ ਰਹਿਣਾ ਤੇ ਪ੍ਰਭੂ-ਭਗਤੀ ਵਿਚ ਲੀਨ ਰਹਿਣਾ ਹੀ ਸੀ ।
Guru Ravidas Ji Summary
ਗੁਰੂ ਰਵਿਦਾਸ ਜੀ ਦੀ ਭਗਤੀ-ਭਾਵਨਾ ਸ਼ੁੱਧ ਪੇਮ ‘ਤੇ ਆਧਾਰਿਤ ਸੀ ।ਉਹ ਆਪਾ ਭਲਾ ਕੇ ਆਪਣੀਆਂ ਸਾਰੀਆਂ ਬਿਰਤੀਆਂ ਪ੍ਰਭੁ ਚਰਨਾਂ ਵਿਚ ਇਕਾਗਰ ਕਰ ਲੈਂਦੇ ਸਨ । ਉਸ ਸਮੇਂ ਦੇ ਧਾਰਮਿਕ ਆਗੂਆਂ ਨੇ ਜਾਤ-ਪਾਤ ਤੇ ਉਚ-ਨੀਚ ਨੂੰ ਕੁਦਰਤ ਦਾ ਬਣਾਇਆ ਨੇਮ ਕਿਹਾ ਸੀ, ਪਰ ਗੁਰੂ ਜੀ ਤਾਂ ਕੁਦਰਤ ਦੇ ਸਾਰੇ ਜੀਵਾਂ ਨੂੰ ਪਰਮਾਤਮਾ ਦੇ ਪੈਦਾ ਕੀਤੇ ਹੋਏ ਮੰਨਦੇ ਸਨ । ਗੁਰੂ ਜੀ ਨੂੰ ਇਸ ਭੇਦ-ਭਾਵ ਨੂੰ ਖ਼ਤਮ ਕਰਨ ਲਈ ਤਕੜੇ ਵਿਰੋਧ ਦਾ ਸਾਹਮਣਾ ਕਰਨਾ ਪਿਆ । ਉਨ੍ਹਾਂ ਦੀਆਂ ਦਲੀਲਾਂ ਅੱਗੇ ਪਖੰਡੀਆਂ ਦੀ ਕੋਈ ਪੇਸ਼ ਨਹੀਂ ਸੀ ਜਾਂਦੀ । ਪ੍ਰਭੁ ਚਰਨਾਂ ਨਾਲ ਜੁੜੇ ਹੋਏ ਆਪ ਬਾਹਰੀ ਕਰਮ-ਕਾਂਡਾਂ ਤੋਂ ਹਮੇਸ਼ਾ ਨਿਰਲੇਪ ਰਹਿੰਦੇ ਸਨ ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਵਿਦਾਸ ਜੀ ਦੀ ਬਾਣੀ ਨੂੰ “ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ੇਸ਼ ਸਥਾਨ ਦਿੱਤਾ । ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਜੀਵਨ-ਆਦਰਸ਼ ‘ਮਾਨਸ ਕੀ ਜਾਤਿ ਸਭੇ ਏਕੈ ਪਹਿਚਾਨਬੋ’ ਨੂੰ ਪੂਰਾ ਕੀਤਾ । ਗੁਰੂ ਜੀ ਨੇ ਮਰਦ-ਔਰਤ ਦੇ ਭੇਦ-ਭਾਵ ਨੂੰ ਵੀ ਸਵੀਕਾਰ ਨਾ ਕੀਤਾ । ਰਾਣੀ ਝਾਂਸੀ, ਮੀਰਾ ਬਾਈ, ਰਾਜਾ ਪੀਪਾਂ ਅਤੇ ਹੋਰ ਕਈ ਉੱਚ ਕੁਲ ਦੇ ਲੋਕਾਂ ਨੇ ਗੁਰੂ ਰਵਿਦਾਸ ਜੀ ਪਾਸੋਂ ਦੀਖਿਆ ਪ੍ਰਾਪਤ ਕੀਤੀ ।
ਆਪ 151 ਵਰੇ ਦੀ ਉਮਰ ਭੋਗ ਕੇ 1584 ਬਿਕਰਮੀ ਵਿਚ ਪਰਲੋਕ ਸਿਧਾਰ ਗਏ । ਗੁਰੂ ਰਵਿਦਾਸ ਜੀ ਦੇ ਸ਼ਰਧਾਲੂਆਂ ਨੇ ਪਿੰਡਾਂ ਅਤੇ ਸ਼ਹਿਰਾਂ ਵਿਚ ਅਨੇਕਾਂ ਥਾਂਵਾਂ ਉੱਤੇ ਗੁਰੂ ਜੀ ਦੇ ਨਾਂ ਉੱਤੇ ਗੁਰਦੁਆਰੇ ਤੇ ਮੰਦਿਰ ਬਣਾਏ ਹਨ । ਗੁਰੂ ਜੀ ਦਾ ਜਨਮ-ਦਿਵਸ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ।