The festival of Tiyan Da Tyohaar is a significant cultural and religious celebration observed mainly in the Indian subcontinent, particularly by women in the states of Punjab, Haryana, Rajasthan, and Uttar Pradesh. It typically falls during the monsoon months of July to August. Teej is dedicated to the worship of Lord Shiva and Goddess Parvati, symbolizing the divine union of husband and wife. Read More Class 6 Punjabi Summaries.
ਤੀਆਂ ਦਾ ਤਿਉਹਾਰ Summary In Punjabi
ਤੀਆਂ ਦਾ ਤਿਉਹਾਰ ਪਾਠ ਦਾ ਸਾਰ
ਤੀਆਂ ਦਾ ਤਿਉਹਾਰ ਇਕ ਖੁਸ਼ੀਆਂ ਭਰਿਆ ਤਿਉਹਾਰ ਹੈ ਤੇ ਇਹ ਸਾਉਣ ਮਹੀਨੇ ਦੇ ਆਰੰਭ ਨਾਲ ਸ਼ੁਰੂ ਹੁੰਦਾ ਹੈ । ਇਸ ਕਰਕੇ ਇਸ ਨੂੰ “ਸਾਵਿਆ ਦਾ ਤਿਉਹਾਰ’ ਵੀ ਆਖਿਆ ਜਾਂਦਾ ਹੈ, ਕਿਉਂਕਿ ਬਰਸਾਤ ਕਾਰਨ ਇਸ ਮਹੀਨੇ ਧਰਤੀ ਸਾਵੇ ਰੰਗ ਦਾ ਵੇਸ ਧਾਰਨ ਕਰਦੀ ਹੈ । ਪੰਜਾਬ ਦੇ ਹਰ ਪਿੰਡ ਵਿਚ ਤੀਆਂ ਦਾ ਤਿਉਹਾਰ ਬੜੀਆਂ ਰੀਝਾਂ ਨਾਲ ਮਨਾਇਆ ਜਾਂਦਾ ਹੈ । ਜੇਠ-ਹਾੜ੍ਹ ਦੀਆਂ ਧੁੱਪਾਂ ਕਾਰਨ ਸੜਦੀ-ਬਲਦੀ ਧਰਤੀ ਨੂੰ ਸਾਉਣ ਦੇ ਮੀਂਹ ਦੀਆਂ ਫੁਹਾਰਾਂ ਠੰਢਾ ਕਰਦੀਆਂ ਹਨ ਤੇ ਉਹ ਹਰੀ-ਭਰੀ ਹੋ ਜਾਂਦੀ ਹੈ । ਤੀਆਂ ਮੁੱਖ ਤੌਰ ‘ਤੇ ਕੁੜੀਆਂ ਦਾ ਤਿਉਹਾਰ ਹੈ।
ਤੀਆਂ ਤੋਂ ਕੁੱਝ ਦਿਨ ਪਹਿਲਾਂ ਵਿਆਹੀਆਂ ਹੋਈਆਂ ਕੁੜੀਆਂ ਨੂੰ ਉਨ੍ਹਾਂ ਦੇ ਭਰਾ ਸਹੁਰਿਆਂ ਤੋਂ ਲੈ ਕੇ ਆਉਂਦੇ ਹਨ । ਇਸ ਤਰ੍ਹਾਂ ਤੀਆਂ ਮਨਾਉਣ ਸਮੇਂ ਵਿਛੜੀਆਂ ਹੋਈਆਂ ਸਹੇਲੀਆਂ ਫਿਰ ਮਿਲਦੀਆਂ ਹਨ ਅਤੇ ਬਚਪਨ ਦੀਆਂ ਯਾਦਾਂ ਤਾਜਾ ਕਰਦੀਆਂ ਹਨ । ਜੇ ਕਿਸੇ ਕਾਰਨ ਧੀ ਪੇਕੇ ਨਾ ਆ ਸਕੇ, ਤਾਂ ਉਸ ਨੂੰ ਸੰਧਾਰਾ ਭੇਜਿਆ ਜਾਂਦਾ ਹੈ, ਜਿਸ ਵਿਚ ਕੱਪੜੇ, ਗੁੜ, ਗੁਲਗੁਲੇ ਆਦਿ ਸ਼ਾਮਲ ਹੁੰਦੇ ਹਨ । ਤੀਆਂ ਵਿਚ ਹਾਰ-ਸ਼ਿੰਗਾਰ ਦੀ ਖ਼ਾਸ ਥਾਂ ਹੈ । ਤੀਜ ਤੋਂ ਪਹਿਲਾਂ ਦੂਜ ਨੂੰ ਮਹਿੰਦੀ ਲਾਈ ਜਾਂਦੀ ਹੈ । ਮਹਿੰਦੀ ਲਾ ਕੇ ਕੁੜੀਆਂ ਹੱਥਾਂ ਨੂੰ ਸ਼ਿੰਗਾਰਦੀਆਂ ਹਨ ਤੇ ਬਾਂਹਵਾਂ ਭਰ-ਭਰ ਕੇ ਚੂੜੀਆਂ ਚੜਾਉਂਦੀਆਂ ਹਨ । ਫਿਰ ਉਹ ਚਮਕਾ ਮਾਰਦੇ ਨਵੇਂ-ਨਵੇਂ ਕੱਪੜੇ ਪਾ ਕੇ, ਸੋਹਣੇ ਸਿਰ ਗੰਦਾ ਕੇ, ਸੱਗੀ ਫੁੱਲ, ਹਾਰ-ਹਮੇਲਾ, ਝੁਮਕੇ, ਛਾਪਾਂ-ਛੱਲੇ ਅਤੇ ਪੰਜੇਬਾਂ ਪਾ ਕੇ ਤੇ ਇਕੱਠੀਆਂ ਹੋ ਕੇ ਤੀਆਂ ਮਨਾਉਣ ਨਿਕਲਦੀਆਂ ਹਨ । ਤੀਆਂ ਵਿਚ ਆ ਕੇ ਉਹ ਖੂਬ ਅਜ਼ਾਦੀ ਅਨੁਭਵ ਕਰਦੀਆਂ ਹਨ ।
ਤੀਆਂ ਵਿਚ ਗਿੱਧੇ ਦਾ ਖੂਬ ਰੰਗ ਬੰਨ੍ਹਿਆ ਜਾਂਦਾ ਹੈ । ਕੁੜੀਆਂ ਇਕ-ਦੂਜੇ ਤੋਂ ਵਧ-ਚੜ੍ਹ ਕੇ ਬੋਲੀਆਂ ਪਾਉਂਦੀਆਂ ਹਨ ਤੇ ਬੋਲੀ ਟੁੱਟਣ ਨਹੀਂ ਦਿੱਤੀ ਜਾਂਦੀ । ਇਨ੍ਹਾਂ ਬੋਲੀਆਂ ਵਿਚ ਜ਼ਿੰਦਗੀ ਦੇ ਸਾਰੇ ਰੰਗ ਸਮਾਏ ਹੁੰਦੇ ਹਨ । ਨੱਚਦੀਆਂ ਕੁੜੀਆਂ ਮੀਂਹ ਤੇ ਛਰਾਟਿਆਂ ਦੀ ਪਰਵਾਹ ਨਹੀਂ ਕਰਦੀਆਂ । ਉਹ ਗਾਉਂਦੀਆਂ ਹਨ ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ, ਠੰਢੀਆਂ ਪੈਣ ਫੁਹਾਰਾਂ । ਨੱਚ ਲੈ ਮੋਰਨੀਏ, | ਪੰਜ ਪਤਾਸੇ ਵਾਰਾਂ ।
Tiyan Da Tyohaar Summary
ਨੱਚ ਲੈ ਮੋਰਨੀਏ । ਗਿੱਧੇ ਤੋਂ ਇਲਾਵਾ ਪੀਂਘਾਂ ਝੂਟਣ ਦਾ ਵੱਖਰਾ ਹੀ ਆਨੰਦ ਹੁੰਦਾ ਹੈ । ਕੁੜੀਆਂ ਇਕ-ਦੂਜੀ ਤੋਂ ਵਧ ਕੇ ਪੀਂਘਾਂ ਚੜ੍ਹਾਉਂਦੀਆਂ ਹਨ | ਪੀਂਘਾਂ ਝੂਟਦੀਆਂ ਦੇ ਗਹਿਣਿਆਂ ਦੀ ਛਣਕਾਹਟ ਅਨੋਖਾ ਰੰਗ ਬੰਨ੍ਹਦੀ ਹੈ । ਅੰਤ ਤੀਆਂ ਦੇ ਵਿਦਾ ਹੋਣ ਦਾ ਦਿਨ ਆ ਜਾਂਦਾ ਹੈ । ਇਸ ਦਿਨ ਮੇਲੇ ਵਰਗੀ ਰੌਣਕ ਹੁੰਦੀ ਹੈ । ਇਕ ਕੁੜੀ ਨੂੰ ਲਾੜਾ ਅਤੇ ਦੂਜੀ ਨੂੰ ਲਾੜੀ ਬਣਾ ਕੇ ਸਾਰੀਆਂ ਰਸਮਾਂ ਕਰ ਕੇ ਵਿਆਹ ਕੀਤਾ ਜਾਂਦਾ ਹੈ । ਕੁੜੀਆਂ ਮੂੰਹ ਨਾਲ ਵਾਜੇ ਵਜਾਉਂਦੀਆਂ ਹਨ ਤੇ ਠੀਕਰੀਆਂ ਦੀ ਸੋਟ ਕੀਤੀ ਜਾਂਦੀ ਹੈ । ਜੰਵ ਦੀ ਵਿਦਾਇਗੀ ਵੇਲੇ ਕੁੜੀਆਂ ਦੀ ਇਕ ਟੋਲੀ ਜੰਝ ਖੋਂਹਦੀ ਹੈ । ਡੋਲਾ ਖੋਹਣਾ ਜਾਂ ਲੁੱਟ ਮਚਾਉਣੀ ਤੀਆਂ ਦੀ ਅੰਤਿਮ ਰਸਮ ਹੈ ।
ਇਸ ਪਿੱਛੋਂ ਕੁੜੀਆਂ ਗਾਉਂਦੀਆਂ ਹੋਈਆਂ ਤੇ ਆਪਣੇ ਪੇਕੇ ਪਿੰਡ ਨੂੰ ਅਸੀਸਾਂ ਦਿੰਦੀਆਂ ਘਰਾਂ ਨੂੰ ਤੁਰ ਪੈਂਦੀਆਂ ਹਨ । ‘ਸੁੱਖ ਵਸਦੀ ਬਾਬਾ ਜੀ ਥੋਡੀ ਨਗਰੀ, ਜੀ ਸੁਖ ਵਸਦੀ ਇਸ ਪ੍ਰਕਾਰ ਤੀਆਂ ਦਾ ਇਹ ਤਿਉਹਾਰ ਹਰ ਸਾਲ ਹਾਸੇ-ਖੇੜੇ ਵੰਡਦਾ ਹੈ । ਇਹ ਤਿਉਹਾਰ ਵਰਖਾ ਰੁੱਤ ਕਾਰਨ ਮੌਲੀ ਹੋਈ ਧਰਤੀ ਦੇ ਪ੍ਰਭਾਵ ਹੇਠ ਮਨੁੱਖ ਦੇ ਛਲਕਦੇ ਭਾਵਾਂ ਦਾ ਪ੍ਰਗਟਾਵਾ ਹੈ । ਇਸ ਤਿਉਹਾਰ ਵਿਚ ਆਪਸੀ ਪਿਆਰ ਤੇ ਸਾਂਝਾਂ ਹੋਰ ਪੱਕੀਆਂ ਹੁੰਦੀਆਂ ਹਨ ।