“Hemkund Sahib Gurudwara Yatra” beautifully portrays the natural beauty of the Himalayan landscape, as well as the challenges faced by pilgrims on their journey. The novel combines elements of adventure, spirituality, and introspection, making it a significant work in Punjabi literature. The story’s message transcends its religious context, emphasizing the universal themes of perseverance, faith, and the transformative power of inner exploration. Read More Class 7 Punjabi Summaries.
ਯਾਤਰਾ : ਹੇਮਕੁੰਟ ਸਾਹਿਬ Summary In Punjabi
ਯਾਤਰਾ : ਹੇਮਕੁੰਟ ਸਾਹਿਬ ਪਾਠ ਦਾ ਸਾਰ
ਸ੍ਰੀ ਹੇਮਕੁੰਟ ਸਾਹਿਬ ਭਾਰਤ ਦੇ ਪ੍ਰਸਿੱਧ ਤੀਰਥ-ਸਥਾਨਾਂ ਵਿਚੋਂ ਇਕ ਹੈ । ਦੱਸਿਆ ਜਾਂਦਾ ਹੈ ਕਿ ਇਸ ਸਥਾਨ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿਛਲੇ ਜਨਮ ਵਿਚ ਤਪੱਸਿਆ ਕੀਤੀ ਸੀ ਤੇ ਪਾਂਡਵਾਂ ਨੇ ਵੀ ਇਸ ਸਥਾਨ ‘ਤੇ ਤਪ ਕੀਤਾ ਸੀ । ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਬਾਣੀ ਵਿਚ ਇਸ ਸਥਾਨ ਸੰਬੰਧੀ ਚਰਚਾ ਕੀਤੀ ਗਈ ਹੈ ।
ਹੇਮ ਦਾ ਅਰਥ ਹੈ, ‘ਬਰਫ਼’ ਅਤੇ ਕੁੰਟ ਦਾ ਅਰਥ ਹੈ, “ਸਰੋਵਰ’ । ਇਹ ਸਥਾਨ ਸਮੁੰਦਰੀ ਤਟ ਤੋਂ 15000 ਫੁੱਟ ਉੱਚਾ ਹੈ ਤੇ ਇੱਥੇ ਸਾਰਾ ਸਾਲ ਬਰਫ਼ ਜੰਮੀ ਰਹਿੰਦੀ ਹੈ । ਇੱਥੇ ਸਥਿਤ ‘ਸਰੋਵਰ’ ਵਿਚ ਪਾਣੀ ਦੇ ਨਾਲ-ਨਾਲ ਬਰਫ਼ ਵੀ ਤਰਦੀ ਦਿਖਾਈ ਦਿੰਦੀ ਹੈ । ਇਸ ਕਰਕੇ ਇਸ ਨੂੰ “ਹੇਮਕੁੰਟ’ ਜਾਂ ‘ਬਰਫ਼ ਦਾ ਸਰੋਵਰ’ ਕਿਹਾ ਜਾਂਦਾ ਹੈ ।
ਅੱਜ-ਕਲ੍ਹ ਇਸ ਸਥਾਨ ਤੇ ਬੜਾ ਸੋਹਣਾ ਗੁਰਦੁਆਰਾ ਸੁਸ਼ੋਭਿਤ ਹੈ । ਹੇਮਕੁੰਟ ਤਕ ਦੀ ਯਾਤਰਾ ਬਹੁਤ ਕਠਿਨ ਹੈ । ਬਹੁਤ ਸਾਰਾ ਰਸਤਾ ਅਜਿਹਾ ਹੈ, ਜੋ ਪਹਾੜੀਆਂ ਵਿਚੋਂ ਕੇਵਲ ਪੈਦਲ ਜਾਂ ਘੋੜਿਆਂ ‘ਤੇ ਤੈ ਕੀਤਾ ਜਾਂਦਾ ਹੈ । ਇਹ ਯਾਤਰਾ ਕੇਵਲ ਗਰਮੀਆਂ ਵਿਚ ਹੀ ਕੀਤੀ ਜਾ ਸਕਦੀ ਹੈ । ਸਰਦੀਆਂ ਵਿਚ ਇੱਥੇ ਬਰਫ਼ ਬਹੁਤ ਪੈਂਦੀ ਹੈ । ਜੂਨ ਤੋਂ ਅਕਤੂਬਰ ਤਕ ਜਦੋਂ ਬਰਫ਼ ਪਿਘਲਦੀ ਹੈ, ਤਾਂ ਹੀ ਯਾਤਰਾ ਸੰਭਵ ਹੁੰਦੀ ਹੈ ।
ਹੇਮਕੁੰਟ ਸਾਹਿਬ ਜਾਣ ਲਈ ਯਾਤਰਾ ਉੱਤਰ ਪ੍ਰਦੇਸ਼ ਦੇ ਪ੍ਰਸਿੱਧ ਸ਼ਹਿਰ ਰਿਸ਼ੀਕੇਸ਼ ਤੋਂ ਸ਼ੁਰੂ ਹੁੰਦੀ ਹੈ । ਰਿਸ਼ੀਕੇਸ਼ ਵਿਖੇ ਇਕ ਬਹੁਤ ਵੱਡਾ ਗੁਰਦੁਆਰਾ ਹੈ । ਲਗਪਗ ਸਾਰੇ ਹੀ ਯਾਤਰੀ , ਆਪਣਾ ਪਹਿਲਾ ਪੜਾਅ ਇੱਥੇ ਹੀ ਕਰਦੇ ਹਨ । ਇੱਥੋਂ ਆਮ ਤੌਰ ‘ਤੇ ਯਾਤਰੀ ਆਪਣੀ ਯਾਤਰਾ ਸਵੇਰੇ ਸ਼ੁਰੂ ਕਰ ਦਿੰਦੇ ਹਨ । ਇਸ ਤੋਂ ਅੱਗੇ ਸਾਰਾ ਰਸਤਾ ਪਹਾੜੀ ਹੈ । ਰਿਸ਼ੀਕੇਸ਼ ਤੋਂ ਅੰਗਲਾ ਪੜਾਅ ਸ੍ਰੀਨਗਰ ਹੁੰਦਾ ਹੈ । ਇੱਥੋਂ ਸੀਨਗਰ ਤਕ 108 ਕਿਲੋਮੀਟਰ ਦਾ ਸਫ਼ਰ ਬੜਾ ਕਠਿਨ ਹੈ । ਇਕ ਪਾਸੇ ਡੂੰਘੀਆਂ ਖੱਡਾਂ ਹਨ ਅਤੇ ਕਿਤੇ-ਕਿਤੇ ਨਾਲ-ਨਾਲ ਨਦੀ ਵਗਦੀ ਦਿਸਦੀ ਹੈ ।
ਸ਼ਾਮ ਨੂੰ ਯਾਤਰੀ ਸ੍ਰੀਨਗਰ ਪਹੁੰਚ ਜਾਂਦੇ ਹਨ । ਇਹ ਬੜਾ ਪ੍ਰਸਿੱਧ ਅਤੇ ਇਤਿਹਾਸਿਕ ਸਥਾਨ ਹੈ । ਇੱਥੇ ਗੜ੍ਹਵਾਲ ਯੂਨੀਵਰਸਿਟੀ ਦਾ ਕੈਂਪਸ ਹੈ । ਕਿਹਾ ਜਾਂਦਾ ਹੈ ਕਿ ਸੁਮੇਰ ਪਰਬਤ ਨੂੰ ਜਾਂਦੇ ਹੋਏ ਸ੍ਰੀ ਗੁਰੁ ਨਾਨਕ ਦੇਵ ਜੀ ਇੱਥੇ ਠਹਿਰੇ ਸਨ । ਇਸ ਸਥਾਨ ਉੱਤੇ ਰਿਹਾਇਸ਼ ਦਾ ਪ੍ਰਬੰਧ ਮੁੱਖ ਤੌਰ ਤੇ ਗੁਰਦੁਆਰਾ ਸਾਹਿਬ ਵਿਚ ਹੁੰਦਾ ਹੈ । ਉਂਝ ਅਨੇਕਾਂ ਸਰਾਵਾਂ ਤੇ ਹੋਟਲ ਵੀ ਮੌਜੂਦ ਹਨ। । ਨਗਰ ਰਾਤ ਰਹਿ ਕੇ ਅਗਲੇ ਦਿਨ ਸਵੇਰੇ ਗੋਬਿੰਦਘਾਟ ਲਈ ਯਾਤਰਾ ਆਰੰਭ ਹੁੰਦੀ ਹੈ । ਆਲੇ-ਦੁਆਲੇ ਪਹਾੜਾਂ ਦਾ ਸਿਲਸਿਲਾ ਲਗਾਤਾਰ ਚੱਲਦਾ ਹੈ । ਹੇਠਾਂ ਡੂੰਘੀਆਂ ਖੱਡਾਂ ਵਿਚ ਨਦੀ ਦਾ ਪਾਣੀ ਬੜੀ ਤੇਜ਼ੀ ਨਾਲ ਵਹਿ ਰਿਹਾ ਹੁੰਦਾ ਹੈ ।
ਗੋਬਿੰਦਘਾਟ ਤੋਂ 22 ਕਿਲੋਮੀਟਰ ਉਰੇ ਪ੍ਰਸਿੱਧ ਸਥਾਨ ਜੋਸ਼ੀ ਮੱਠ ਆਉਂਦਾ ਹੈ, ਜੋ ਕਿ ਹਿੰਦੂਆਂ ਦਾ ਪ੍ਰਸਿੱਧ ਤੀਰਥ ਸਥਾਨ ਹੈ । ਕਿਹਾ ਜਾਂਦਾ ਹੈ ਕਿ ਇਹ ਸਥਾਨ ਸ੍ਰੀ ਸ਼ੰਕਰਚਾਰੀਆ ਵਲੋਂ ਸਥਾਪਿਤ ਕੀਤੇ ਚਾਰ ਮਠਾਂ ਵਿਚੋਂ ਇਕ ਹੈ । ਜੋਸ਼ੀ ਮਠ ਤੋਂ ਅੱਗੇ ਗੋਬਿੰਦਘਾਟ ਆਉਂਦਾ ਹੈ, ਜਿੱਥੇ ਬੜਾ ਵੱਡਾ ਗੁਰਦੁਆਰਾ ਹੈ, ਜੋ ਕਿ ਅਲਕ ਨੰਦਾ ਨਦੀ ਦੇ ਕੰਢੇ ਉੱਤੇ ਬਣਿਆ ਹੋਇਆ ਹੈ । ਇੱਥੇ ਅਲਕ ਨੰਦਾ ਨਦੀ ਦੇ ਵਹਾਓ ਦਾ ਸੰਗੀਤ ਕੰਨਾਂ ਨੂੰ ਸੁਣਾਈ ਦਿੰਦਾ ਹੈ । ਚਾਰੇ ਪਾਸੇ ਹਰਿਆਵਲ ਹੀ ਹਰਿਆਵਲ ਹੈ । ਹੇਮਕੁੰਟ ਸਾਹਿਬ ਦੇ ਪ੍ਰਬੰਧਕਾਂ ਵਲੋਂ ਗੁਰਦੁਆਰੇ ਵਿਚ ਰਿਹਾਇਸ਼ ਤੇ ਲੰਗਰ ਦਾ ਵਧੀਆ ਪ੍ਰਬੰਧ ਹੈ ।
ਇੱਥੋਂ ਅੱਗੇ ਯਾਤਰਾ ਅਗਲੇ ਦਿਨ ਸਵੇਰੇ ਆਰੰਭ ਕੀਤੀ ਜਾਂਦੀ ਹੈ । ਯਾਤਰੀ ਗੋਬਿੰਦਘਾਟ ਤੋਂ ਗੋਬਿੰਦਧਾਮ ਤਕ ਦਾ 13-14 ਕਿਲੋਮੀਟਰ ਦਾ ਰਸਤਾ ਪੈਦਲ ਤੈ ਕਰਦੇ ਹਨ । ਕੁੱਝ ਲੋਕ ਇਹ ਸਫਰ ਘੋੜਿਆਂ ‘ਤੇ ਵੀ ਕਰਦੇ ਹਨ । ਸਾਰਾ ਰਸਤਾ ਚੜ੍ਹਾਈ ਵਾਲਾ ਹੈ । ਪਰ ਮਨ ਵਿਚ ਉਤਸ਼ਾਹ ਕਾਇਮ ਰਹਿੰਦਾ ਹੈ ।
Hemkund Sahib Yatra
ਰਸਤੇ ਵਿਚ ਇਕ ਬਹੁਤ ਵੱਡਾ ਗਲੇਸ਼ੀਅਰ ਆਉਂਦਾ ਹੈ । ਸ਼ਾਮ ਨੂੰ ਯਾਤਰੀ ਥੱਕੇ ਹੋਏ ਪਰ ਖ਼ੁਸ਼ੀ ਭਰੇ ਮਨ ਨਾਲ ਗੋਬਿੰਦਧਾਮ ਪੁੱਜ ਜਾਂਦੇ ਹਨ । ਇਹ ਸਥਾਨ ਸਮੁੰਦਰੀ ਤਲ ਤੋਂ 10500 ਫੁੱਟ ਉੱਚਾ ਹੈ । ਇੱਥੇ ਵੀ ਇਕ ਬਹੁਤ ਵੱਡਾ ਗੁਰਦੁਆਰਾ ਹੈ, ਜਿੱਥੇ ਯਾਤਰੀਆਂ ਲਈ ਰਿਹਾਇਸ਼ ਤੇ ਲੰਗਰ ਦਾ ਪ੍ਰਬੰਧ ਹੈ । ਅਗਲੇ ਦਿਨ ਸਵੇਰੇ ਹੀ ਹੇਮਕੁੰਟ ਲਈ ਯਾਤਰਾ ਆਰੰਭ ਹੁੰਦੀ ਹੈ । ਗੋਬਿੰਦਧਾਮ ਤੋਂ ਹੇਮਕੁੰਟ ਸਾਹਿਬ 6-7 ਕਿਲੋਮੀਟਰ ਦੀ ਵਿੱਥ ਉੱਤੇ ਹੈ । ਪਰ ਇਹ ਚੜਾਈ ਲਗ-ਪਗ ਸਿੱਧੀ ਹੈ । ਚਾਰੇ ਪਾਸੇ ਬਰਫ਼ ਦੇ ਪਹਾੜ ਦਿਸਦੇ ਹਨ । ਸੁਰਜ ਦੀਆਂ ਕਿਰਨਾਂ ਪੈਣ ਨਾਲ ਬਰਫ਼ ਸੋਨੇ ਵਾਂਗ ਚਮਕਦੀ ਹੈ ।
ਰਾਹ ਵਿਚ ਦੋ ਗਲੇਸ਼ੀਅਰ ਆਉਂਦੇ ਹਨ, ਜਿਨ੍ਹਾਂ ਨੂੰ ਪਾਰ ਕਰਦਿਆਂ ਹੀ ਹੇਮਕੁੰਟ ਸਾਹਿਬ ਗੁਰਦੁਆਰੇ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਹਨ । ਅਖ਼ੀਰ ਯਾਤਰੀ ਹੇਮਕੁੰਟ ਸਾਹਿਬ ਪੁੱਜ ਜਾਂਦੇ ਹਨ । ਪਹਾੜ ਦੀ ਚੋਟੀ ਉੱਤੇ ਪੱਧਰੇ ਸਥਾਨ ਵਿਚ ਸਰੋਵਰ ਅਤੇ ਨਾਲ ਹੀ ਇਕ ਸੁੰਦਰ ਗੁਰਦੁਆਰਾ ਅਦੁੱਤੀ ਨਜ਼ਾਰਾ ਪੇਸ਼ ਕਰਦਾ ਹੈ । ਇਸ ਸਥਾਨ ਦੇ ਆਲੇ-ਦੁਆਲੇ ਸੱਤ ਪਹਾੜੀ ਚੋਟੀਆਂ ਨਜ਼ਰ ਆਉਂਦੀਆਂ ਹਨ, ਜਿਨ੍ਹਾਂ ਨੂੰ ਸਪਤਸ਼ਿੰਗ’ ਕਿਹਾ ਜਾਂਦਾ ਹੈ । ਸਾਰੇ ਯਾਤਰੀ ਸਰੋਵਰ ਵਿਚ ਇਸ਼ਨਾਨ ਕਰਦੇ ਹਨ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਨ । ਆਕਸੀਜਨ ਘੱਟ ਹੋਣ ਕਾਰਨ ਸੇਵਾਦਾਰ ਇੱਥੇ ਯਾਤਰੀਆਂ ਨੂੰ ਰਾਤ ਠਹਿਰਨ ਦੀ ਇਜਾਜ਼ਤ ਨਹੀਂ ਦਿੰਦੇ। । ਯਾਤਰੀ ਆਪਣੇ ਮਨ ਵਿਚ ਇਨ੍ਹਾਂ ਨਜ਼ਾਰਿਆਂ ਨੂੰ ਵਧਾਉਂਦੇ ਹੋਏ ਵਾਪਸ ਮੁੜ ਪੈਂਦੇ ਹਨ । ਹੁਣ ਰਸਤਾ ਉਤਰਾਈ ਵਾਲਾ ਹੁੰਦਾ ਹੈ ਤੇ ਤਿਲ੍ਹਕਣ ਦੇ ਡਰੋਂ ਸਾਵਧਾਨੀ ਰੱਖਦਿਆਂ ਯਾਤਰਾ ਕਰਨੀ ਪੈਂਦੀ ਹੈ । ਸ਼ਾਮ ਤਕ ਯਾਤਰੀ ਵਾਪਸ ਗੋਬਿੰਦਧਾਮ ਪੁੱਜ ਜਾਂਦੇ ਹਨ । ਫਿਰ ਉਹ ਗੋਬਿੰਦਧਾਮ ਤੋਂ ਗੋਬਿੰਦਘਾਟ ਹੁੰਦੇ ਹੋਏ ਆਪਣੇ-ਆਪਣੇ ਘਰਾਂ ਨੂੰ ਚੱਲ ਪੈਂਦੇ ਹਨ ।