ਜੰਗਲਾਂ ਦੇ ਲਾਭ Summary In Punjabi

The poem “Benefits of Forests” by Ramdhari Singh Dinkar underscores the immense value of forests in various aspects of life. The poet highlights that forests have been essential to ancient societies, offering diverse contributions such as knowledge, art, healing, and distinct ways of living. Read More Class 7 Punjabi Summaries.

ਜੰਗਲਾਂ ਦੇ ਲਾਭ Summary In Punjabi

ਜੰਗਲਾਂ ਦੇ ਲਾਭ ਪਾਠ ਦਾ ਸਾਰ

ਜੰਗਲ ਕੁਦਰਤ ਦੀ ਬਹੁਤ ਵੱਡੀ ਦਾਤ ਹਨ । ਮਨੁੱਖ ਦੀ ਖ਼ੁਸ਼ਹਾਲੀ ਤੇ ਸੁਖ ਲਈ ਜੰਗਲ ਬਹੁਤ ਜ਼ਰੂਰੀ ਹਨ । ਜੇ ਜੰਗਲ ਨਾ ਹੋਣ, ਤਾਂ ਲੋਕਾਂ ਦਾ ਸਾਹ ਘੁੱਟਿਆ ਜਾਵੇ । ਜੰਗਲਾਂ ਦੇ ਸ਼ਾਨਦਾਰ ਨਜ਼ਾਰੇ ਮਨੁੱਖੀ ਆਤਮਾ ਦੀ ਸੁੰਦਰਤਾ ਦੀ ਭੁੱਖ ਨੂੰ ਜੁਗਾਂ-ਜੁਗਾਂ ਤੋਂ ਤ੍ਰਿਪਤ ਕਰਦੇ ਆਏ ਹਨ । ਪਿਛਲੇ ਸਮਿਆਂ ਵਿਚ ਰਿਸ਼ੀ ਲੋਕ ਜੰਗਲਾਂ ਵਿਚ ਰਹਿ ਕੇ ਤਪੱਸਿਆ ਕਰਦੇ ਸਨ । ਸ਼ੁਰੂ-ਸ਼ੁਰੂ ਵਿਚ ਮਨੁੱਖਾਂ ਦਾ ਘਰ ਜੰਗਲ ਹੀ ਸੀ । ਹੁਣ ਵੀ ਜਦੋਂ ਅਸੀਂ ਸ਼ਹਿਰਾਂ ਵਿਚ ਬਾਗ਼ ਲਾਉਂਦੇ ਹਾਂ, ਤਾਂ ਇਸ ਦੇ ਪਿੱਛੇ ਜੰਗਲਾਂ ਲਈ ਮਨੁੱਖ ਦੀ ਸਦੀਵੀ ਤਾਂਘ ਲੁਕੀ ਹੁੰਦੀ ਹੈ ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਵੱਡੇ-ਵੱਡੇ ਸ਼ਹਿਰ ਬਣਾ ਕੇ ਮਨੁੱਖ ਨੇ ਬਹੁਤ ਉੱਨਤੀ ਕੀਤੀ ਹੈ, ਪਰ ਜਿਉਂ-ਜਿਉਂ ਮਨੁੱਖ ਕੁਦਰਤ ਦੇ ਮਹਾਨ ਜੰਗਲਾਂ ਦੇ ਖੁੱਲ੍ਹੇ-ਡੁਲੇ ਜੀਵਨ ਤੋਂ ਦੂਰ ਹੁੰਦਾ ਗਿਆ ਹੈ, ਉਸ ਦੀ ਸਿਹਤ ਡਿਗਦੀ ਗਈ ਹੈ ।

ਅੰਨ ਸੰਕਟ ਕਾਰਨ ਕੁੱਝ ਦੇਸ਼ਾਂ ਵਿਚ ਸਰਕਾਰਾਂ ਨੇ ਬਹੁਤ ਸਾਰੇ ਜੰਗਲ ਕੱਟ ਕੇ ਜ਼ਮੀਨ ਨੂੰ ਵਾਹੀ ਹੇਠ ਲੈ ਆਂਦਾ ਹੈ, ਜਿਸ ਕਾਰਨ ਉੱਥੇ ਕੁਦਰਤ ਦੇ ਕਾਨੂੰਨ ਅਨੁਸਾਰ ਜਲਵਾਯੂ ਵਿੱਚ ਬਹੁਤ ਤਬਦੀਲੀ ਆ ਗਈ ਹੈ । ਜਦ ਬੱਦਲ ਸਮੁੰਦਰ ਵਲੋਂ ਉੱਡ ਕੇ ਆਉਂਦੇ ਹਨ ਤੇ ਉਹ ਜਦੋਂ ਜੰਗਲਾਂ ਉੱਤੋਂ ਲੰਘਦੇ ਹਨ, ਤਾਂ ਵਾਯੂਮੰਡਲ ਠੰਢਾ ਹੋਣ ਕਰ ਕੇ ਮੀਂਹ ਵਰ ਪੈਂਦਾ ਹੈ । ਇਹੋ ਕਾਰਨ ਹੈ ਕਿ ਮਾਰੂਥਲਾਂ ਉੱਤੇ ਬਹੁਤ ਘੱਟ ਵਰਖਾ ਹੁੰਦੀ ਹੈ । ਭਾਰਤ ਸਰਕਾਰ ਨੇ ਇਸ ਪਾਸੇ ਵਲ ਉਚੇਂਚਾ ਧਿਆਨ ਦਿੱਤਾ ਹੈ, ਜਿਸ ਕਰਕੇ ਹਰ ਸਾਲ ਵਣ-ਮਹਾਂਉਤਸਵ ਮਨਾਇਆ ਜਾਂਦਾ ਹੈ ਤੇ ਰੁੱਖ ਲਾਏ ਜਾਂਦੇ ਹਨ ।

ਜੰਗਲਾਂ ਦੀ ਲੱਕੜੀ ਤੋਂ ਮਕਾਨ ਬਣਦੇ ਹਨ । ਕੁਰਸੀਆਂ, ਮੇਜ਼, ਮੰਜੇ, ਪੀੜੀਆਂ ਵੀ ਜੰਗਲਾਂ ਦੀ ਹੀ ਦਾਤ ਹਨ । ਜੰਗਲਾਂ ਦੀ ਲੱਕੜੀ ਨਾਲ ਹੀ ਸਾਡੇ ਚੁੱਲ੍ਹਿਆਂ ਵਿਚ ਅੱਗ ਬਲਦੀ ਹੈ । ਲੱਕੜੀ ਨਾਲ ਹੀ ਕਿਸ਼ਤੀਆਂ, ਨਿੱਕੇ ਜਹਾਜ਼ ਅਤੇ ਗੱਡੇ ਬਣਾਏ ਗਏ ਹਨ । ਜੰਗਲਾਂ ਦੇ ਬਿਰਛਾਂ ਦੀਆਂ ਜੜ੍ਹਾਂ ਨਾਲ ਧਰਤੀ ਪੋਲੀ ਹੋ ਜਾਂਦੀ ਤੇ ਉਹ ਬਾਰਸ਼ ਦਾ ਪਾਣੀ ਚੂਸ ਲੈਂਦੀ ਹੈ । ਜੇ ਜੰਗਲ ਨਾ ਹੋਣ, ਤਾਂ ਪਹਾੜਾਂ ਉੱਤੇ ਵਸੇ ਮੀਹਾਂ ਦਾ ਪਾਣੀ ਸਾਰੇ ਦਾ ਸਾਰਾ ਰੁੜ ਕੇ ਦਰਿਆਵਾਂ ਵਿਚ ਆ ਡਿਗੇ ਅਤੇ ਮੈਦਾਨਾਂ ਵਿਚ ਤਬਾਹੀ ਮਚਾ ਦੇਵੇ ।

ਸਾਡੇ ਸਮਾਜ ਵਿਚ ਕਈ ਬਿਰਛਾਂ ਨੂੰ ਪੂਜਣ ਦੇ ਪਿੱਛੇ ਵੀ ਬਿਰਛ ਦੀ ਇਸ ਮਹੱਤਤਾ ਦਾ ਖ਼ਿਆਲ ਹੀ ਕੰਮ ਕਰਦਾ ਹੈ । ਲੋਕਾਂ ਵਿਚ ਬਿਰਛ ਲਾਉਣ ਦਾ ਰਿਵਾਜ ਘਟ ਗਿਆ ਹੈ ਅਤੇ ਆਪਣੀ ਲੋੜ ਪੂਰੀ ਕਰਨ ਲਈ ਲੋਕਾਂ ਨੇ ਲਾਗਲੀਆਂ ਪਹਾੜੀਆਂ ਤੋਂ ਲੱਕੜੀ ਮੰਗਾਉਣੀ ਸ਼ੁਰੂ ਕਰ ਦਿੱਤੀ ਹੈ । ਫਲਸਰੂਪ ਕਸ਼ਮੀਰ ਵਿਚ ਜੰਗਲ ਕੱਟੇ ਜਾਣ ਨਾਲ ਪੰਜਾਬ ਦੇ ਦਰਿਆਵਾਂ ਵਿਚ ਵਧੇਰੇ ਹੜ੍ਹ ਆਉਣ ਲੱਗ ਪਏ ਹਨ ।

Summary of Benefits of Forests

ਜੰਗਲ ਦਾ ਪਾਣੀ ਨਾਲ ਬੜਾ ਵੱਡਾ ਸੰਬੰਧ ਹੈ । ਇਹ ਆਪਣੀ ਠੰਢੀ ਛਾਂ ਅਤੇ ਜੜ੍ਹਾਂ ਨਾਲ ਪੋਲੀ ਕੀਤੀ ਧਰਤੀ ਵਿਚ ਪਾਣੀ ਦੀ ਦੌਲਤ ਨੂੰ ਸੰਭਾਲ ਕੇ ਰੱਖਦੇ ਹਨ । ਜੋ ਜੰਗਲ ਨਾ ਹੋਣ, ਤਾਂ ਸਾਡਾ ਜੀਵਨ ਪੰਛੀਆਂ ਤੋਂ ਵਾਂਝਾ ਹੋ ਜਾਵੇ । ਜੰਗਲਾਂ ਦਾ ਮਨੁੱਖੀ ਸਿਹਤ ਨਾਲ ਇਕ ਹੋਰ ਤਰ੍ਹਾਂ ਵੀ ਸੰਬੰਧ ਹੈ । ਜੰਗਲਾਂ ਵਿਚ ਕੁਦਰਤ ਨੇ ਦਵਾਈਆਂ ਵਿਚ ਕੰਮ ਆਉਣ ਵਾਲੀਆਂ ਲੱਖਾਂ ਪ੍ਰਕਾਰ ਦੀਆਂ ਜੜੀਆਂ-ਬੂਟੀਆਂ ਉਗਾ ਰੱਖੀਆਂ ਹਨ । ਇਨ੍ਹਾਂ ਵਿਚੋਂ ਕਈ ਸੰਘਣੇ ਜੰਗਲਾਂ ਵਿਚ ਹੀ ਵਧ ਫੁਲ ਸਕਦੀਆਂ ਹਨ ।

ਜੰਗਲ ਮਨੁੱਖ ਨੂੰ ਰੁਜ਼ਗਾਰ ਵੀ ਦਿੰਦੇ ਹਨ । ਕਰੋੜਾਂ ਆਦਮੀ ਜੰਗਲਾਂ ਅਤੇ ਉਨ੍ਹਾਂ ਵਿਚੋਂ ਪੈਦਾ ਹੁੰਦੀਆਂ ਚੀਜ਼ਾਂ ਕਰਕੇ ਕੰਮ ਲੱਗੇ ਹੋਏ ਹਨ । ਦੀਆਸਲਾਈ ਤੇ ਕਾਗਜ਼ ਦੇ ਕਾਰਖ਼ਾਨੇ ਜੰਗਲਾਂ ਦੇ ਸਹਾਰੇ ਹੀ ਚਲਦੇ ਹਨ । ਇਸੇ ਤਰ੍ਹਾਂ ਗੂੰਦ, ਲਾਖ, ਸ਼ਹਿਦ ਅਤੇ ਹੋਰ ਅਨੇਕਾਂ ਚੀਜ਼ਾਂ ਜੰਗਲਾਂ ਤੋਂ ਹੀ ਆਉਂਦੀਆਂ ਹਨ ।

ਕੁਦਰਤ ਜੰਗਲਾਂ ਦੇ ਵਾਧੇ ਉੱਪਰ ਆਪ ਹੀ ਕਾਬੂ ਰੱਖਦੀ ਹੈ । ਜਦੋਂ ਜੰਗਲ ਲੋੜ ਤੋਂ ਵੱਧ ਫੈਲ ਜਾਣ, ਤਾਂ ਕੁਦਰਤ ਉਨ੍ਹਾਂ ਨੂੰ ਆਪ ਹੀ ਜੰਗਲੀ ਅੱਗ ਨਾਲ ਸਾੜ ਕੇ ਘਟਾ ਦਿੰਦੀ ਹੈ, ਜਾਂ ਵੱਡੇ ਤੇਜ਼ ਝੱਖੜਾਂ ਨਾਲ ਉਨ੍ਹਾਂ ਨੂੰ ਉਖਾੜ ਕੇ ਸੁੱਟ ਦਿੰਦੀ ਹੈ ਤੇ ਸਮੇਂ ਨਾਲ ਮਿੱਟੀ ਹੇਠ ਦੱਬ ਦਿੰਦੀ ਹੈ । ਫਿਰ ਸਮਾਂ ਪਾ ਕੇ ਇਹ ਦੱਬੇ ਹੋਏ ਜੰਗਲ ਧਰਤੀ ਦੀ ਅੰਦਰਲੀ ਗੁੱਝੀ ਅੱਗ ਨਾਲ ਸੜ ਕੇ ਕੋਲੇ ਦੀ ਖਾਣ ਵਿਚ ਬਦਲ ਜਾਂਦੇ ਹਨ । ਅੱਜ ਕੋਲਾ ਇਕ ਵੱਡੀ ਮਨੁੱਖੀ ਲੋੜ ਹੈ । ‘ਜੰਗਲਾਂ ਦੀ ਮਹੱਤਤਾ ਨੂੰ ਸਾਹਮਣੇ ਰੱਖ ਕੇ ਹੀ ਕਵੀਆਂ ਨੇ ਸਾਡੀਆਂ ਕਿੱਕਰਾਂ, ਬੇਰੀਆਂ ਅਤੇ ਪਿੱਪਲਾਂ, ਬੋਹੜਾਂ ਦੇ ਗੁਣ ਗਾਏ ਹਨ ।

Leave a Comment