The phrase “ਜਦੋਂ ਦੰਦ ਬੋਲ ਪਿਆ” in English translates to “When the tooth spoke” or “When the tooth spoke up.” This phrase is often used in Punjabi to emphasize the unexpected or unlikely occurrence of something. It’s similar to saying “once in a blue moon” or “when pigs fly” in English, indicating a rare or extraordinary event. Read More Class 7 Punjabi Summaries.
ਜਦੋਂ ਦੰਦ ਬੋਲ ਪਿਆ Summary In Punjabi
ਜਦੋਂ ਦੰਦ ਬੋਲ ਪਿਆ ਪਾਠ ਦਾ ਸਾਰ
ਇਕ ਦਿਨ ਜਦੋਂ ਜੀਵ ਸਵੇਰੇ ਉੱਠਿਆ, ਤਾਂ ਉਸਦਾ ਦੰਦ ਦੁਖ ਰਿਹਾ ਸੀ । ਉਸ ਉੱਤੇ ਹਰਸ਼ ਮਾਸੀ ਦੀ ਦਵਾਈ ਨੇ ਅਸਰ ਨਹੀਂ ਸੀ ਕੀਤਾ, ਕਿਉਂਕਿ ਉਸ ਨੇ ਉਸ ਦੇ ਕਹਿਣ ਅਨੁਸਾਰ ਸੌਣ ਤੋਂ ਪਹਿਲਾਂ ਬੁਰਸ਼ ਨਹੀਂ ਸੀ ਕੀਤਾ । ਉਸਦੇ ਦੰਦਾਂ ਵਿਚ ਖਾਣਾ ਫਸਿਆ ਰਹਿਣ ਕਰਕੇ ਕੀਟਾਣੂਆਂ ਨੇ ਹਮਲਾ ਬੋਲ ਦਿੱਤਾ ਸੀ ।
ਇੰਨੇ ਨੂੰ ਦਿੱਤੀ ਆਇਆ ਤੇ ਉਹ ਕਹਿਣ ਲੱਗਾ ਕਿ ਉਸਦੇ ਮੰਮੀ ਜੀ ਨੇ ਦੱਸਿਆ ਸੀ ਕਿ ਉਸਦੇ ਨਾਨਾ ਜੀ ਨੱਬੇ ਸਾਲਾਂ ਦੇ ਹਨ, ਪਰ ਉਨ੍ਹਾਂ ਦਾ ਇਕ ਵੀ ਦੰਦ ਨਹੀਂ ਟੁੱਟਿਆ, ਜਦ ਕਿ ਜੀਵ ਦੇ ਦੰਦ ਹੁਣੇ ਹੀ ਟੁੱਟਣ ਲੱਗੇ ਹਨ ।
ਹਰਸ਼ ਮਾਸੀ ਨੇ ਦੱਸਿਆ ਕਿ ਉਸਦੇ ਨਾਨਾ ਜੀ ਤਾਂ ਅੱਜ ਵੀ ਗੰਨੇ ਚੂਪ ਲੈਂਦੇ ਹਨ ਤੇ ਦੰਦਾਂ ਨਾਲ ਅਖਰੋਟ ਭੰਨ ਲੈਂਦੇ ਹਨ । ਉਨ੍ਹਾਂ ਦੇ ਦੰਦਾਂ ਦੀ ਮਜ਼ਬੂਤੀ ਦਾ ਕਾਰਨ ਉਨ੍ਹਾਂ ਦੀ ਸੰਤੁਲਿਤ ਖ਼ੁਰਾਕ, ਤਾਜ਼ੇ ਫਲ, ਹਰੀਆ ਕੱਚੀਆਂ ਸਬਜ਼ੀਆਂ ਅਤੇ ਦੁਪਹਿਰ ਤੇ ਰਾਤੀਂ ਰੋਟੀ ਖਾਣ ਤੋਂ ਮਗਰੋਂ ਚੰਗੀ ਤਰ੍ਹਾਂ ਬੁਰਸ਼ ਕਰਨਾ ਹੈ । ਉਹ ਹਰ ਰੋਜ਼ ਦਬਾ ਕੇ ਮਸੂੜਿਆਂ ਦੀ ਮਾਲਸ਼ ਵੀ ਕਰਦੇ ਹਨ ।
ਉਸ ਨੇ ਨਾਨੂ ਤੇ ਹੈਰੀ ਨੂੰ ਦੱਸਿਆ ਕਿ ਉਹ ਬੇਸ਼ਕ ਬੁਰਸ਼ ਕਰਦੇ ਹਨ, ਪਰੰਤੂ ਉਨ੍ਹਾਂ ਦਾ ਤਰੀਕਾ ਠੀਕ ਨਹੀਂ । ਉਹ ਕੇਵਲ 10 ਸਕਿੰਟ ਬੁਰਸ਼ ਨੂੰ ਦੰਦਾਂ ਉੱਪਰ ਇਧਰ-ਉਧਰ ਰਗੜ ਲੈਂਦੇ ਹਨ । ਇਸ ਨਾਲ ਮਸੂੜੇ ਰਗੜੇ ਜਾਂਦੇ ਹਨ ਤੇ ਦੰਦਾਂ ਦੀ ਜੜ੍ਹ ਨੰਗੀ ਹੋਣ ਨਾਲ ਉਹ ਕਮਜ਼ੋਰ ਹੋ ਜਾਂਦੇ ਹਨ । ਅਸਲ ਵਿਚ ਉੱਪਰਲੇ ਦੰਦਾਂ ਨੂੰ ਉੱਪਰੋਂ ਹੇਠਾਂ ਵਲ ਤੇ ਹੇਠਲਿਆਂ ਨੂੰ ਹੇਠੋਂ ਉੱਪਰ ਵਲ ਬੁਰਸ਼ ਕਰਨਾ ਚਾਹੀਦਾ ਹੈ । ਇਹੋ ਤਰੀਕਾ ਹੀ ਦੰਦਾਂ ਦੇ ਅੰਦਰਲੇ ਪਾਸੇ ਵਰਤਣਾ ਚਾਹੀਦਾ ਹੈ । ਇਸ ਨਾਲ ਦੰਦਾਂ ਦੇ ਅੰਦਰ ਫਸਿਆ ਖਾਣਾ ਬਾਹਰ ਨਿਕਲ ਜਾਂਦਾ ਹੈ । ਛੋਟੇ ਬੱਚੇ ਦੇ ਦੰਦ ਉਸਦੀ ਪਹਿਲੀ ਦੀ ਨਿਕਲਦਿਆਂ ਹੀ ਹਰ ਰੋਜ਼ ਮਲਮਲ ਦੇ ਕੱਪੜੇ ਨਾਲ ਸਾਫ਼ ਕਰਨੇ ਚਾਹੀਦੇ ਹਨ ਤੇ ਸਾਲ ਸਵਾ ਸਾਲ ਦੀ ਉਮਰ ’ਤੇ ਨਰਮ ਜਿਹਾ ਬੁਰਛ ਬਿਨਾਂ ਪੇਸਟ ਤੋਂ ਕਰਨਾ ਚਾਹੀਦਾ ਹੈ ।
ਮਾਸੀ ਨੇ ਨਾਨੂ ਨੂੰ ਗੋਦੀ ਵਿਚ ਚੁੱਕ ਲਿਆ ਤੇ ਕਿਹਾ ਕਿ ਸਾਨੂੰ ਕਿਸੇ ਹੋਰ ਦਾ ਬੁਰਸ਼ ਵੀ ਨਹੀਂ ਵਰਤਣਾ ਚਾਹੀਦਾ ਕਿਉਂਕਿ ਇਸ ਨਾਲ ਇਕ ਤੋਂ ਦੂਜੇ ਦੇ ਮੂੰਹ ਵਿਚ ਉਹ ਕੀਟਾਣੁ ਚਲੇ ਜਾਂਦੇ ਹਨ, ਜਿਹੜੇ ਦੰਦਾਂ ਵਿਚ ਮੋਰੀਆਂ ਕਰਦੇ ਹਨ । ਉਸਨੇ ਨਾਨੂ ਨੂੰ ਕਿਹਾ ਕਿ ਜੇਕਰ ਉਹ ਜੀਵ ਦਾ ਬੁਰਸ਼ ਕਰੇਗਾ, ਤਾਂ ਉਸਦੇ ਮੂੰਹ ਵਿਚਲਾ ਦੰਦ ਦਾ ਕੀੜਾ ਉਸਦੇ ਮੂੰਹ ਵਿਚ ਚਲਾ ਜਾਵੇਗਾ ।
ਇੰਨੇ ਨੂੰ ਮਾਸੜ ਜੀ ਨੇ ਆ ਕੇ ਦੱਸਿਆ ਕਿ ਇਸ ਕੀੜੇ ਦਾ ਨਾਂ ਹੈ, “ਸਟਰੈਪਟੋਕੌਕਸ ਮਯੂਟੈਨਸ” ਹੈ । ਇਹ ਮਾਪਿਆਂ ਜਾਂ ਘਰ ਦੇ ਹੋਰ ਜੀਵਾਂ ਦੇ ਮੂੰਹ ਵਿਚੋਂ ਛੋਟੇ ਬੱਚੇ ਦੇ ਮੂੰਹ ਵਿਚ
ਜਾ ਸਕਦਾ ਹੈ ਜਾਂ ਮਸੂੜੇ ਵਿਚ ਪਈ ਪੀਕ ਦੂਜੇ ਦੇ ਮੂੰਹ ਵਿਚ ਜਾ ਸਕਦੀ ਹੈ । ਇਹ ਕੀੜੇ ਦੰਦਾਂ ਵਿਚ ਖਾਣੇ ਦੀ ਰਹਿੰਦ-ਖੂੰਹਦ ਉੱਤੇ ਹਮਲਾ ਬੋਲ ਦਿੰਦੇ ਹਨ । ਇਸ ਨਾਲ ਜਿਹੜੇ ਰਸ ਪੈਦਾ ਹੁੰਦੇ ਹਨ, ਉਹ ਦੰਦਾਂ ਦੀ ਅਨੈਮਲ ਨੂੰ ਖੋਰ ਕੇ ਉਨ੍ਹਾਂ ਵਿਚ ਮੋਰੀਆਂ ਕਰ ਦਿੰਦੇ ਹਨ ।
jadon dand bol peya Class 7
ਇਹ ਕਹਿ ਕੇ ਮਾਸੜ ਜੀ ਕਮਰੇ ਤੋਂ ਬਾਹਰ ਚਲੇ ਗਏ । ਮਾਸੀ ਜੀ ਨੇ ਹੋਰ ਦੱਸਿਆ ਕਿ ਕਈ ਨਾਮੁਰਾਦ ਕੀਟਾਣੂ ਪਹਿਲੀ ਦੰਦੀ ਦੇ ਨਾਲ ਹੀ ਮਸੁੜਿਆਂ ਤੋਂ ਉਸ ਉੱਪਰ ਬੈਠ ਜਾਂਦੇ ਹਨ । ਜਦੋਂ ਖਾਣਾ ਜਾਂ ਦੁੱਧ ਫਸਿਆ ਮਿਲਦਾ ਹੈ, ਇਹ ਹਮਲਾ ਬੋਲ ਦਿੰਦੇ ਹਨ ਤੇ ਦੰਦ ਨੂੰ ਗਾਲ਼ ਕੇ ਹੇਠਾਂ ਪਲਮ ਤਕ ਪਹੁੰਚ ਜਾਂਦੇ ਹਨ, ਜਿਸ ਨਾਲ ਸੋਜ ਪੈ ਜਾਂਦੀ ਹੈ ਤੇ ਦਰਦ ਸ਼ੁਰੂ ਹੋ ਜਾਂਦਾ ਹੈ | ਜੇਕਰ ਹਰ ਖਾਣੇ ਤੋਂ ਮਗਰੋਂ ਚੁਲੀ ਕਰ ਲਈ ਜਾਵੇ, ਤਾਂ ਬਚਾ ਹੋ ਜਾਂਦਾ ਹੈ । ਮਿੱਠੀਆਂ ਚੀਜ਼ਾਂ ਖਾਣ ਨਾਲ ਵੀ ਦੰਦਾਂ ਵਿਚ ਮੋਰੀਆਂ ਹੋ ਜਾਂਦੀਆਂ ਹਨ । ਕਈ ਮਾਂਵਾਂ ਸੌਣ ਲੱਗਿਆਂ ਬੱਚਿਆਂ ਦੇ ਮੂੰਹ ਵਿਚ ਬੋਤਲ ਪੁੰਨ ਰੱਖਦੀਆਂ ਹਨ, ਜਿਸ ਨਾਲ ਦੰਦਾਂ ਦਾ ਨੁਕਸਾਨ ਹੁੰਦਾ ਹੈ ।
ਜੀਵ ਦੁਆਰਾ ਆਪਣੇ ਦੰਦਾਂ ਦੀ ਸੰਭਾਲ ਬਾਰੇ ਪੁੱਛੇ ਜਾਣ ‘ਤੇ ਮਾਸੀ ਨੇ ਦੱਸਿਆ ਕਿ ਉਹ ਆਪਣੇ ਦੰਦਾਂ ਦੀ ਮੋਰੀ ਹਸਪਤਾਲੋਂ ਭਰਵਾ ਲਵੇ । ਹਿਤੀ ਨੇ ਉਸਨੂੰ ਕਿਹਾ ਕਿ ਉਸਨੂੰ ਅੱਗੋਂ ਤੋਂ ਦੰਦਾਂ ਵਿਚ ਮੋਰੀਆਂ ਹੋਣ ਤੋਂ ਬਚਣ ਲਈ ਹਰ ਖਾਣੇ ਤੋਂ ਮਗਰੋਂ ਚੂਲੀ ਜਾਂ ਬੁਰਸ਼ ਕਰਨਾ ਚਾਹੀਦਾ ਹੈ ਅਤੇ ਟਾਫ਼ੀਆਂ ਅਤੇ ਚਾਕਲੇਟ ਨਹੀਂ ਖਾਣੇ ਚਾਹੀਦੇ ।
ਮਾਸੀ ਨੇ ਕਿਹਾ ਕਿ ਵਾਰ-ਵਾਰ ਕੁੱਝ ਖਾਂਦੇ ਰਹਿਣਾ ਵੀ ਠੀਕ ਨਹੀਂ । ਤਿੰਨ ਵੇਲੇ ਰੱਜ ਕੇ ਰੋਟੀ ਖਾ ਲੈਣੀ ਚਾਹੀਦੀ ਹੈ । ਫਲੋਰਾਈਡ ਵਾਲੀ ਟੁੱਥ ਪੇਸਟ ਕਰਨ ਨਾਲ ਦੰਦਾਂ ਦੀਆਂ ਮੋਰੀਆਂ ਤੋਂ ਬਚਾ ਰਹਿੰਦਾ ਹੈ, ਪਰੰਤੂ ਫਲੋਰਾਈਡ ਨੂੰ ਮੂੰਹ ਦੇ ਅੰਦਰ ਨਹੀਂ ਲੰਘਾਉਣਾ ਚਾਹੀਦਾ, ਸਗੋਂ ਬੁਰਸ਼ ਕਰਨ ਮਗਰੋਂ ਚੁਲੀ ਕਰਕੇ ਬਾਹਰ ਸੁੱਟ ਦੇਣੀ ਚਾਹੀਦੀ ਹੈ । ਜੇਕਰ ਜ਼ਿਆਦਾ ਫਲੋਰਾਈਡ ਖਾਧਾ ਜਾਵੇ ਤਾਂ ਉਲਟੀਆਂ, ਜ਼ਿਆਦਾ ਬੁੱਕ ਆਉਣਾ, ਦੌਰੇ ਪੈਣੇ, ਸਾਹ ਉਖੜਣਾ ਜਾਂ ਦਿਲ ਫੇਲ ਹੋਣ ਦੇ ਰੋਗ ਹੋ ਸਕਦੇ ਹਨ । ਦੰਦਾਂ ਉੱਤੇ ਚਿੱਟੇ ਅਤੇ ਭੁਰੇ ਚਟਾਕ ਪੈ ਜਾਂਦੇ ਹਨ । ਛੇ ਸਾਲ ਤੋਂ ਛੋਟੇ ਬੱਚੇ ਨੂੰ ਫਲੋਰਾਈਡ ਵਾਲਾ ਟੁਥ-ਪੇਸਟ ਨਹੀਂ ਵਰਤਣ ਦੇਣਾ ਚਾਹੀਦਾ ।