“Kabuliwala” is a short story written by Rabindranath Tagore, a prominent Bengali writer and Nobel laureate. The story revolves around the relationship between a young girl named Mini and a Kabuliwala, Rahamat Khan, who sells dry fruits from Kabul in India. Read More Class 7 Punjabi Summaries.
ਕਾਬਲੀਵਾਲਾ Summary In Punjabi
ਕਾਬਲੀਵਾਲਾ ਪਾਠ ਦਾ ਸਾਰ
ਲੇਖਕ ਦੀ ਪੰਜ ਕੁ ਸਾਲਾਂ ਦੀ ਛੋਟੀ ਬੇਟੀ ਮਿੰਨੀ ਪਲ ਭਰ ਲਈ ਵੀ ਚੁੱਪ ਨਹੀਂ ਬੈਠਦੀ ਤੇ ਕੋਈ ਨਾ ਕੋਈ ਗੱਲ ਛੇੜੀ ਰੱਖਦੀ ਹੈ । ਇਕ ਦਿਨ ਉਹ ਅਚਾਨਕ ਖੇਡ ਛੱਡ ਕੇ ਖਿੜਕੀ ਵਲ ਦੌੜ ਗਈ ਅਤੇ “ਕਾਬਲੀਵਾਲੇ ਨੂੰ ਅਵਾਜ਼ਾਂ ਮਾਰਨ ਲੱਗੀ । ਕਾਬਲੀਵਾਲਾ ਮੋਢਿਆਂ ਉੱਤੇ ਮੇਵਿਆਂ ਦੀ ਬੋਰੀ ਲਟਕਾਈ ਤੇ ਹੱਥ ਵਿਚ ਅੰਗੁਰਾਂ ਦੀ ਟੋਕਰੀ ਫੜੀ ਜਾ ਰਿਹਾ, ਸੀ । ਜਿਉਂ ਹੀ ਉਹ ਲੇਖਕ ਦੇ ਘਰ ਵਲ ਮੁੜਿਆ, ਤਾਂ ਮਿੰਨੀ ਡਰ ਕੇ ਅੰਦਰ ਦੌੜ ਗਈ । ਉਹ ਸਮਝਦੀ ਸੀ ਕਿ ਕਾਬਲੀਵਾਲਾ ਬੱਚੇ ਚੁੱਕ ਲੈਂਦਾ ਹੈ ।
ਕਾਬਲੀਵਾਲੇ ਨੇ ਕਹਾਣੀਕਾਰ ਨੂੰ ਸਲਾਮ ਕੀਤੀ | ਕਹਾਣੀਕਾਰ ਨੇ ਕੁੱਝ ਸੌਦਾ ਖ਼ਰੀਦਿਆ ਤੇ ਉਸ ਵਲੋਂ ਮਿੰਨੀ ਬਾਰੇ ਪੁੱਛਣ ਤੇ ਉਸਨੇ ਉਸ ਮਿੰਨੀ ਨੂੰ ਬੁਲਾਇਆ | ਕਾਬਲੀਵਾਲਾ ਬੋਰੀ ਵਿਚੋਂ ਬਦਾਮ, ਕਿਸ਼ਮਿਸ਼ ਕੱਢ ਕੇ ਮਿੰਨੀ ਨੂੰ ਦੇਣ ਲੱਗਾ, ਤਾਂ ਮਿੰਨੀ ਨੇ ਕੁੱਝ ਨਾ ਲਿਆ ਤੇ ਡਰ ਨਾਲ ਕਹਾਣੀਕਾਰ ਦੀਆਂ ਲੱਤਾਂ ਨੂੰ ਚਿੰਬੜ ਗਈ । ਕੁੱਝ ਦਿਨ ਪਿੱਛੋਂ ਜਦੋਂ ਕਹਾਣੀਕਾਰ ਕਿਸੇ ਜ਼ਰੂਰੀ ਕੰਮ ਲਈ ਬਾਹਰ ਜਾ ਰਿਹਾ ਸੀ, ਤਾਂ ਮਿੰਨੀ ਕਾਬਲੀਵਾਲੇ ਨਾਲ ਪਟਾਕ-ਪਟਾਕ ਗੱਲਾਂ ਕਰ ਰਹੀ ਸੀ ਅਤੇ ਉਸਦੀ ਝੋਲੀ ਵਿਚ ਬਦਾਮ ਤੇ ਕਿਸ਼ਮਿਸ਼ ਪਏ ਸਨ । ਕਹਾਣੀਕਾਰ ਨੇ ਇਕ ਅਠਿਆਨੀ ਦਿੰਦੇ ਹੋਏ ਕਿਹਾ ਕਿ ਉਹ ਅੱਗੋਂ ਮਿੰਨੀ ਨੂੰ ਕੁੱਝ ਨਾ ਦੇਵੇ ।
ਜਾਂਦਾ ਹੋਇਆ ਕਾਬਲੀਵਾਲਾ ਉਹੋ ਅਠਿਆਨੀ ਮਿੰਨੀ ਦੀ ਝੋਲੀ ਵਿਚ ਸੁੱਟ ਗਿਆ । ਜਦੋਂ ਕਹਾਣੀਕਾਰ ਘਰ ਆਇਆ ਤਾਂ ਮਿੰਨੀ ਦੀ ਮਾਂ ਉਸਨੂੰ ਕਾਬਲੀਵਾਲਾ ਤੋਂ ਅਠਿਆਨੀ ਲੈਣ ਬਾਰੇ ਡੱਟ ਰਹੀ ਸੀ ।
ਕਾਬਲੀਵਾਲਾ ਹਰ ਰੋਜ਼ ਆਉਂਦਾ । ਉਸਦਾ ਨਾਂ ਰਹਿਮਤ ਸੀ ।ਉਸਨੇ ਬਦਾਮ-ਕਿਸ਼ਮਿਸ਼ ਦੇ ਕੇ ਮਿੰਨੀ ਦੇ ਦਿਲ ਉੱਤੇ ਕਬਜ਼ਾ ਕਰ ਲਿਆ ਸੀ । ਮਿੰਨੀ ਉਸਨੂੰ ਪੁੱਛਦੀ ਕਿ ਉਸਦੇ ਬੋਰੀ ਵਿਚ ਕੀ ਹੈ, ਤਾਂ ਉਹ ਕਹਿੰਦਾ, “ਹਾਥੀ” ਫਿਰ ਉਹ ਮਿੰਨੀ ਨੂੰ ਪੁੱਛਦਾ ਕਿ ਉਹ ਸਹੁਰੇ ਕਦੋਂ ਜਾਵੇਗੀ ? ਇਹ ਸੁਣ ਕੇ ਮਿੰਨੀ ਉਸਨੂੰ ਉਲਟਾ ਪੁੱਛਦੀ ਕਿ ਉਹ ਸਹਰੇ ਕਦ ਜਾਵੇਗਾ ? ਰਹਿਮਤ ਆਪਣਾ ਕੰਮ ਮੁਕਾ ਕੇ ਕਹਿੰਦਾ ਕਿ ਉਹ ਸਹੁਰੇ ਨੂੰ ਮਾਰੇਗਾ । ਇਹ ਸੁਣ ਕੇ ਮਿੰਨੀ ਹੱਸਦੀ ।
ਹਰ ਸਾਲ ਸਰਦੀਆਂ ਦੇ ਅੰਤ ਵਿਚ ਕਾਬਲੀਵਾਲਾ ਆਪਣੇ ਦੇਸ਼ ਚਲਾ ਜਾਂਦਾ । ਇਕ ਦਿਨ ਸਵੇਰੇ ਬਾਹਰ ਸੜਕ ਉੱਤੇ ਰੌਲਾ ਸੁਣਾਈ ਦਿੱਤਾ ਤੇ ਦੇਖਿਆ ਕਿ ਰਹਿਮਤ ਨੂੰ ਦੋ ਸਿਪਾਹੀ ਬੰਨ ਕੇ ਲਿਜਾ ਰਹੇ ਸਨ ।ਉਸਦੇ ਕੁੜਤੇ ਉੱਤੇ ਖ਼ੂਨ ਦੇ ਦਾਗ ਸਨ ਤੇ ਇਕ ਸਿਪਾਹੀ ਦੇ ਹੱਥ ਵਿਚ ਲਹੂ-ਲਿਬੜਿਆ ਛੁਰਾ ਸੀ । ਕਹਾਣੀਕਾਰ ਨੂੰ ਪਤਾ ਲੱਗਾ ਕਿ ਰਹਿਮਤ ਨੂੰ ਕੋਈ ਬੰਦਾ ਉਸ ਤੋਂ ਖ਼ਰੀਦੀ ਚਾਦਰ ਦੇ ਪੈਸੇ ਨਹੀਂ ਸੀ ਦੇ ਰਿਹਾ, ਜਿਸ ਤੋਂ ਝਗੜਾ ਹੋ ਗਿਆ ਤੇ ਕਾਬਲੀਵਾਲੇ ਨੇ ਉਸਦੇ ਛੁਰਾ ਮਾਰ ਦਿੱਤਾ ।
ਮਿੰਨੀ ‘‘ਕਾਬਲੀਵਾਲਾ-ਕਾਬਲੀਵਾਲਾ’ ਕਹਿੰਦੀ ਹੋਈ ਬਾਹਰ ਆਈ । ਉਹ ਕਾਬਲੀਵਾਲੇ ਨੂੰ ਕਹਿਣ ਲੱਗੀ ਕਿ ਕੀ ਉਹ ਸਹੁਰੇ ਜਾਵੇਗਾ | ਰਹਿਮਤ ਨੇ ਉੱਤਰ ਦਿੱਤਾ ਕਿ ਉਹ ਉੱਥੇ ਹੀ ਜਾ ਰਿਹਾ ਹੈ । ਉਸਨੇ ਹੋਰ ਕਿਹਾ ਕਿ ਉਹ ਸਹੁਰੇ ਨੂੰ ਮਾਰ ਦਿੰਦਾ, ਪਰ ਉਹ ਕੀ ਕਰੇ ਕਿਉਂਕਿ ਉਸਦੇ ਹੱਥ ਬੰਨ੍ਹੇ ਹੋਏ ਸਨ । ਛੁਰਾ ਮਾਰਨ ਦੇ ਅਪਰਾਧ ਵਿਚ ਰਹਿਮਤ ਨੂੰ ਕਈ ਸਾਲਾਂ ਦੀ ਸਜ਼ਾ ਹੋਈ । ਕਈ ਸਾਲ ਬੀਤ ਗਏ ।
ਹੁਣ ਮਿੰਨੀ ਦੇ ਵਿਆਹ ਦਾ ਦਿਨ ਆ ਗਿਆ । ਇੰਨੇ ਨੂੰ ਰਹਿਮਤ ਕਹਾਣੀਕਾਰ ਦੇ ਸਾਹਮਣੇ ਆ ਖੜ੍ਹਾ ਹੋਇਆ । ਉਸਨੇ ਦੱਸਿਆ ਕਿ ਉਹ ਕੱਲ੍ਹ ਸ਼ਾਮ ਹੀ ਜੇਲ੍ਹ ਵਿਚੋਂ ਛੁੱਟ ਕੇ ਆਇਆ ਹੈ । ਕਹਾਣੀਕਾਰ ਨੇ ਉਸਨੂੰ ਕਿਹਾ ਕਿ ਅੱਜ ਉਹ ਰੁਝੇਵੇਂ ਵਿਚ ਹੈ, ਇਸ ਕਰਕੇ ਉਹ ਫਿਰ ਕਿਸੇ ਦਿਨ ਆਵੇ ।
ਰਹਿਮਤ ਉਦਾਸ ਹੋ ਕੇ ਮੁੜਨ ਲੱਗਾ, ਪਰੰਤੁ ਦਰਵਾਜ਼ੇ ਤੋਂ ਫਿਰ ਮੁੜ ਆਇਆ । ਉਸਨੇ ਮਿੰਨੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ । ਸ਼ਾਇਦ ਉਹ ਮਿੰਨੀ ਨੂੰ ਪਹਿਲਾਂ ਜਿੰਨੀ ਨਿੱਕੀ ਹੀ ਸਮਝਦਾ ਸੀ । ਕਹਾਣੀਕਾਰ ਨੇ ਫਿਰ ਉਸਨੂੰ ਕਿਹਾ ਕਿ ਅੱਜ ਘਰ ਵਿਚ ਬਹੁਤ ਕੰਮ ਹੈ । ਉਹ ਅੱਜ ਉਸਨੂੰ ਨਹੀਂ ਮਿਲ ਸਕੇਗਾ |
Summary of Kabuliwala
ਰਹਿਮਤ ਉਦਾਸ ਹੋਇਆ ਤੇ ਕਹਾਣੀਕਾਰ ਨੂੰ ਸਲਾਮ ਕਰ ਕੇ ਦਰਵਾਜ਼ੇ ਤੋਂ ਬਾਹਰ ਨਿਕਲ ਗਿਆ । ਕਹਾਣੀਕਾਰ ਉਸਨੂੰ ਵਾਪਸ ਬੁਲਾਉਣਾ ਚਾਹੁੰਦਾ ਹੈ, ਪਰ ਉਹ ਆਪ ਹੀ ਮੁੜ ਆਇਆ ਤੇ ਕਹਿਣ ਲੱਗਾ ਕਿ ਉਹ ਬੱਚੀ ਲਈ ਥੋੜ੍ਹਾ ਜਿਹਾ ਮੇਵਾ ਲਿਆਇਆ ਹੈ । ਕਹਾਣੀਕਾਰ ਨੇ ਉਸਨੂੰ ਪੈਸੇ ਦੇਣੇ ਚਾਹੇ, ਪਰ ਉਸ ਨੇ ਨਾ ਲਏ ਤੇ ਕਹਿਣ ਲੱਗਾ, “ਤੁਹਾਡੀ ਬੱਚੀ ਵਰਗੀ ਮੇਰੀ ਵੀ ਇੱਕ ਬੱਚੀ ਹੈ । ਉਸਨੂੰ ਯਾਦ ਕਰ ਕੇ ਮੈਂ ਤੁਹਾਡੀ ਬੱਚੀ ਲਈ ਥੋੜਾ ਜਿੰਨਾ ਮੇਵਾ ਲਿਆਇਆ ਕਰਦਾ ਸਾਂ, ਸੌਦਾ ਵੇਚਣ ਲਈ ਨਹੀਂ ਸੀ ਆਇਆ ਕਰਦਾ ।
ਉਸਨੇ ਆਪਣੀ ਜੇਬ ਵਿਚੋਂ ਕਾਗ਼ਜ਼ ਦਾ ਇਕ ਟੁਕੜਾ ਕੱਢਿਆ ।ਉਸ ਉੱਤੇ ਦੋ ਨਿੱਕੇ-ਨਿੱਕੇ ਹੱਥਾਂ ਦੀ ਛਾਪ ਸੀ । ਇਹ ਹੱਥਾਂ ਉੱਤੇ ਕਾਲਖ਼ ਲਾ ਕੇ ਉਨ੍ਹਾਂ ਦੇ ਨਿਸ਼ਾਨ ਲਏ ਹੋਏ ਸਨ ।ਇਸ ਤਰ੍ਹਾਂ ਆਪਣੀ ਬੱਚੀ ਦੀ ਯਾਦ ਸੀਨੇ ਨਾਲ ਲਾ ਕੇ ਰਹਿਮਤ ਹਰ ਸਾਲ ਕਲਕੱਤੇ ਦੀਆਂ ਗਲੀਆਂ ਵਿਚ ਸੌਦਾ ਵੇਚਣ ਆਉਂਦਾ ਹੁੰਦਾ ਸੀ ।
ਇਹ ਦੇਖ ਦੇ ਕਹਾਣੀਕਾਰ ਦੀਆਂ ਅੱਖਾਂ ਭਰ ਆਈਆਂ ।ਉਸਨੇ ਸਭ ਕੁੱਝ ਭੁੱਲ ਕੇ ਮਿੰਨੀ ਨੂੰ ਬਾਹਰ ਬੁਲਾਇਆ । ਵਿਆਹ ਵੇਲੇ ਦੀ ਪੂਰੀ ਪੁਸ਼ਾਕ ਪਾਈ ਗਹਿਣਿਆਂ ਨਾਲ ਸਜੀ ਮਿੰਨੀ ਉਸ ਕੋਲ ਆ ਗਈ । ਉਸ ਨੂੰ ਵੇਖ ਕੇ ਰਹਿਮਤ ਹੱਕਾ-ਬੱਕਾ ਰਹਿ ਗਿਆ । ਕਿੰਨਾ ਚਿਰ ਉਹ ਕੋਈ ਗੱਲ ਨਾ ਕਰ ਸਕਿਆ । ਫਿਰ ਹੱਸ ਕੇ ਕਹਿਣ ਲੱਗਾ ‘‘ਝੱਲੀ ! ਸੱਸ ਦੇ ਘਰ ਜਾ ਰਹੀ ਏਂ ?” ਮਿੰਨੀ ਹੁਣ ਸੱਸ ਦਾ ਮਤਲਬ ਸਮਝ ਰਹੀ ਸੀ । ਉਸਦਾ ਚਿਹਰਾ ਸੰਗ ਨਾਲ ਲਾਲ ਹੋ ਗਿਆ ।
ਮਿੰਨੀ ਦੇ ਜਾਣ ਤੋਂ ਬਾਅਦ ਰਹਿਮਤ ਹਉਕਾ ਭਰ ਕੇ ਭੇਜੇ ਹੀ ਬਹਿ ਗਿਆ ਸ਼ਾਇਦ ਉਹ ਸੋਚ ਰਿਹਾ ਸੀ ਕਿ ਉਸਦੀ ਬੱਚੀ ਵੀ ਇੰਨਾ ਚਿਰ ਵਿਚ ਮਿੰਨੀ ਜਿੱਡੀ ਹੋ ਗਈ ਹੋਵੇਗੀ । ਉਹ ਉਸ ਦੀ ਯਾਦ ਵਿਚ ਗੁੰਮ ਹੋ ਗਿਆ । ਕਹਾਣੀਕਾਰ ਨੇ ਕੁੱਝ ਰੁਪਏ ਕੱਢ ਕੇ ਉਸਨੂੰ ਦਿੱਤੇ ਤੇ ਕਿਹਾ, “ਜਾਹ ਰਹਿਮਤ ! ਸੁਣ ਤੂੰ ਵੀ ਆਪਣੀ ਬੱਚੀ ਕੋਲ, ਆਪਣੇ ਦੇਸ਼ ਚਲਾ ਜਾ ।