Rani Sahib Kaur, also known as Maharani Sahib Kaur, was a prominent figure in Sikh history during the early 19th century. She was the wife of Maharaja Ranjit Singh, the founder and leader of the Sikh Empire in northern India. Rani Sahib Kaur held considerable influence and played a significant role in the political affairs of the empire. Read More Class 7 Punjabi Summaries.
ਰਾਣੀ ਸਾਹਿਬ ਕੌਰ Summary In Punjabi
ਰਾਣੀ ਸਾਹਿਬ ਕੌਰ ਪਾਠ ਦਾ ਸਾਰ
ਰਾਣੀ ਸਾਹਿਬ ਕੌਰ ਉਹ ਬਹਾਦਰ ਇਸਤਰੀ ਹੋਈ ਹੈ, ਜਿਸ ਨੇ ਬਹੁਤ ਮੁਸ਼ਕਿਲ ਸਮੇਂ ਪੰਜਾਬ ਦੀ ਰਿਆਸਤ ਪਟਿਆਲਾ ਦੀ ਦੁਸ਼ਮਣਾਂ ਹੱਥੋਂ ਰੱਖਿਆ ਕੀਤੀ ਸੀ । ਪਟਿਆਲੇ ਦੇ ਮਹਾਰਾਜ ਅਮਰ ਸਿੰਘ ਤੋਂ ਪਿੱਛੋਂ, ਉਨ੍ਹਾਂ ਦਾ ਸੱਤਾਂ ਸਾਲਾਂ ਦੀ ਉਮਰ ਦਾ ਸਪੁੱਤਰ ਸਾਹਿਬ ਸਿੰਘ ਗੱਦੀ ਉੱਤੇ ਬੈਠਾ । ਸਿੱਟੇ ਵਜੋਂ ਰਿਆਸਤ ਦੀ ਵਾਗ-ਡੋਰ ਵਾਰੀ-ਵਾਰੀ ਜਿਸ ਵੀ ਵਜ਼ੀਰ ਨੇ ਸੰਭਾਲੀ, ਉਹ ਚਲਾਕ, ਧੋਖੇਬਾਜ਼ ਤੇ ਲੂਣ-ਹਰਾਮੀ ਨਿਕਲਿਆ ਸੀ, ਜਿਸ ਕਾਰਨ ਰਿਆਸਤ ਦੀ ਹਾਲਤ ਦਿਨੋ-ਦਿਨ ਨਿੱਘਰਦੀ ਗਈ ।
ਮਹਾਰਾਜਾ ਅਮਰ ਸਿਘ ਦੀ ਵੱਡੀ ਸਪੁੱਤਰੀ ਬੀਬੀ ਸਾਹਿਬ ਕੌਰ ਫ਼ਤਹਿਗੜ੍ਹ ਦੇ ਸਰਦਾਰ ਜੈਮਲ ਸਿੰਘ ਦੀ ਪਤਨੀ ਸੀ । ਉਸ ਨੇ ਆਪਣੇ ਪੇਕਿਆਂ ਦੀ ਰਿਆਸਤ ਦਾ ਜਦੋਂ ਇਹ ਹਾਲ ਸੁਣਿਆ, ਤਾਂ ਉਸ ਦਾ ਦਿਲ ਕੰਬ ਉੱਠਿਆ । ਪਟਿਆਲੇ ਨਾਲ ਇਕ ਤਾਂ ਪੇਕਿਆਂ ਦੇ ਰਿਸ਼ਤੇ ਕਾਰਨ ਮੋਹ, ਦੂਸਰਾ ਕੌਮ ਦੀ ਰਿਆਸਤ ਤੇ ਤੀਜਾ ਸਾਹਿਬ ਸਿੰਘ ਨਾਲ ਭੈਣ ਦਾ ਪਿਆਰ, ਇਨ੍ਹਾਂ ਖ਼ਿਆਲਾਂ ਨੇ ਉਸ ਨੂੰ ਟਿਕ ਕੇ ਨਾ ਬੈਠਣ ਦਿੱਤਾ। ਆਪਣੇ ਪਤੀ ਸਰਦਾਰ ਜੈਮਲ ਸਿੰਘ ਤੋਂ ਆਗਿਆ ਲੈ ਕੇ ਉਹ ਪਟਿਆਲੇ ਆ ਗਈ ।
ਪਟਿਆਲੇ ਪਹੁੰਚ ਕੇ ਉਸ ਨੇ ਰਿਆਸਤ ਦੇ ਅਮੀਰਾਂ-ਵਜ਼ੀਰਾਂ ਤੇ ਦਰਬਾਰੀ ਸਰਦਾਰਾਂ ਨੂੰ ਇਕੱਠਿਆਂ ਕੀਤਾ ਤੇ ਰਿਆਸਤ ਦੇ ਪ੍ਰਬੰਧ ਦੀ ਵਾਗਡੋਰ ਆਪਣੇ ਹੱਥਾਂ ਵਿਚ ਲੈ ਲਈ ਤੇ ਦੋ ਸਾਲਾਂ ਦੀ ਕਠਿਨ ਮਿਹਨਤ ਨਾਲ ਉਸ ਨੇ ਅਕਲਮੰਦੀ ਤੇ ਬਹਾਦਰੀ ਨਾਲ ਰਿਆਸਤ ਦੇ ਸਾਰੇ ਪ੍ਰਬੰਧ ਠੀਕ ਕਰ ਲਏ ।
ਇਸ ਸਮੇਂ ਨੀਂਦ ਦੀ ਰਿਆਸਤ ਉੱਤੇ ਅੰਗਰੇਜ਼ ਅਫ਼ਸਰ ਟਾਮਸਨ ਨੇ ਹੱਲਾ ਕਰ ਦਿੱਤਾ । ਜੀਂਦ ਦੇ ਮਹਾਰਾਜੇ ਦੀ ਫ਼ੌਜ ਨੇ ਮੁਕਾਬਲਾ ਤਾਂ ਬਹੁਤ ਕੀਤਾ ਪਰ ਟਾਮਸਨ ਦੀ ਫ਼ੌਜ ਗਿਣਤੀ ਵਿਚ ਵੀ ਜ਼ਿਆਦਾ ਸੀ ਤੇ ਸਿੱਖੀ ਹੋਈ ਵੀ ਸੀ । ਬੀਬੀ ਸਾਹਿਬ ਕੌਰ ਨੂੰ ਜਦੋਂ ਸਿੱਖ ਰਿਆਸਤ ਜੀਂਦ ਦੇ ਖੁੱਸ ਜਾਣ ਦੀ ਖ਼ਬਰ ਮਿਲੀ, ਤਾਂ ਉਸ ਦਾ ਖੂਨ ਖੌਲ ਉੱਠਿਆ । ਉਹ ਭਾਰੀ ਲਸ਼ਕਰ ਲੈ ਕੇ ਆਪ ਜੀਂਦ ਪਹੁੰਚੀ ।ਟਾਮਸਨ ਦੀ ਫ਼ੌਜ ਜਾਨ ਤੋੜ ਕੇ ਲੜੀ ਪਰ ਸਾਹਿਬ ਕੌਰ ਦੀ ਫ਼ੌਜ ਸਾਹਮਣੇ ਉਸ ਦੀ ਫ਼ੌਜ ਨੂੰ ਭੱਜਣਾ ਪਿਆ ।
1794 ਦੇ ਸਿਆਲ ਵਿਚ ਅਚਾਨਕ ਇਕ ਦਿਨ ਹਰਕਾਰੇ ਨੇ ਰਾਣੀ ਸਾਹਿਬ ਕੌਰ ਨੂੰ ਦੱਸਿਆ ਕਿ ਅੰਟਾ ਰਾਓ ਮਰਹੱਟਾ ਰਿਆਸਤ ਪਟਿਆਲਾ ਵਲ ਵਧਦਾ ਆ ਰਿਹਾ ਹੈ ਤੇ ਉਹ ਅਚਨਚੇਤ ਹਮਲਾ ਕਰੇਗਾ । ਰਾਣੀ ਸਾਹਿਬ ਕੌਰ ਨੇ ਇਕ ਸ਼ਾਹੀ ਦਰਬਾਰ ਲਾਇਆ ਤੇ ਸਰਦਾਰਾਂ ਤੇ ਦਰਬਾਰੀਆਂ ਨੂੰ ਕਿਹਾ ਕਿ ਪਹਿਲਾਂ ਵੀ ਨਾਨੂੰ ਮੱਲ ਵਜ਼ੀਰ ਦੀਆਂ ਚਾਲਾਂ ਕਾਰਨ ਮਰਹੱਟਿਆਂ ਦੇ ਮੂੰਹ ਨੂੰ ਲਹੁ ਲੱਗ ਗਿਆ ਸੀ । ਉਹ ਨਿੱਤ ਨਵੇਂ ਸੂਰਜ ਪਟਿਆਲੇ ਵਲ ਵਧਦੇ ਆ ਰਹੇ ਹਨ । ਉਨ੍ਹਾਂ ਦੀ ਮਰਜ਼ੀ ਇੱਥੋਂ ਦਾ
ਸਾਰਾ ਮਾਲ-ਅਸਬਾਬ ਕਾਬੂ ਕਰਨ ਤੇ ਸਾਨੂੰ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਨ ਦੀ ਹੈ । ਜੇ ਅਸੀਂ ਆਪਣੀ ਇੱਜ਼ਤ ਬਚਾਉਣੀ ਹੈ, ਤਾਂ ਸਾਨੂੰ ਇਸ ਦਾ ਮੁੱਲ ਕੁਰਬਾਨੀ ਦੀ ਸ਼ਕਲ ਵਿਚ ਦੇਣਾ ਪਵੇਗਾ । ਸਾਨੂੰ ਇਕੱਠੇ ਹੋ ਕੇ ਆਪਣੀ ਇੱਜ਼ਤ ਤੇ ਕੌਮ ਦੀ ਇੱਜ਼ਤ ਲਈ ਧਰਮ-ਯੁੱਧ ਵਿਚ ਜੂਝਣਾ ਚਾਹੀਦਾ ਹੈ । ਇਸ ਸਮੇਂ ਸਭ ਦੇ ਇਮਤਿਹਾਨ ਦਾ ਵਕਤ ਹੈ । ਇਹ ਸੁਣ ਕੇ ਦਰਬਾਰੀਆਂ ਦਾ ਖੂਨ ਖੌਲ ਉੱਠਿਆ ਤੇ ਉਹ ਜੰਗ ਲਈ ਤਿਆਰ ਹੋ ਗਏ ।
ਮਰਦਾਨਪੁਰ ਦੀ ਥਾਂ ‘ਤੇ ਇਕ ਪਾਸੇ ਅੰਟਾ ਰਾਓ ਤੇ ਲਛਮਣ ਲਾਓ ਮਰਹੱਟੇ ਸਰਦਾਰ 30 ਹਜ਼ਾਰ ਦੀ ਹਥਿਆਰਬੰਦ ਫ਼ੌਜ ਲੈ ਕੇ ਆ ਗਏ । ਦੂਜੇ ਪਾਸੇ ਸਾਹਿਬ ਕੌਰ ਦੀ ਫ਼ੌਜ ਦੇ ਸੱਤ , ਹਜ਼ਾਰ ਦੇਸ਼-ਭਗਤ ਸਿਰ ਤਲੀ ਤੇ ਰੱਖ ਮੈਦਾਨਿ-ਜੰਗ ਵਿਚ ਆ ਡਟੇ । । ਲੜਾਈ ਆਰੰਭ ਕਰਨ ਤੋਂ ਪਹਿਲਾਂ ਰਾਣੀ ਸਾਹਿਬ ਕੌਰ ਨੇ ਮਰਹੱਟੇ ਸਰਦਾਰ ਵਲ ਹਰਕਾਰਾ ਭੇਜ ਕੇ ਇਕ ਸੁਨੇਹਾ ਦਿੱਤਾ ਕਿ ਪਟਿਆਲਾ ਇਕ ਸਿੱਖ ਰਿਆਸਤ ਹੈ, ਜਿਸ ਦੀ ਇੱਜ਼ਤ ਅਤੇ ਕੌਮੀ ਅਣਖ ਇਸ ਗੱਲ ਦੀ ਆਗਿਆ ਨਹੀਂ ਦੇ ਸਕਦੀ ਕਿ ਬਿਨਾਂ ਕਿਸੇ ਕਾਰਨ ਉਸ ਦੀ ਪੂਜਾ ਨੂੰ ਖ਼ਰਾਬ ਕੀਤਾ ਜਾਵੇ, ਨਾਹੱਕ ਲੁੱਟਿਆ-ਪੁੱਟਿਆ ਜਾਵੇ ਅਤੇ ਉਹ ਚਾਪ-ਚੁੱਪ ਬੈਠੇ ਰਹਿਣ ।ਇਸ ਵਕਤ ਉਸ ਵਾਸਤੇ ਦੋ ਹੀ ਗੱਲਾਂ ਹਨ ਕਿ ਜਾਂ ਤਾਂ ਉਹ ਆਪਣੀ ਫ਼ੌਜ ਵਾਪਸ ਲੈ ਜਾਵੇ ਜਾਂ ਮੈਦਾਨ ਵਿਚ ਨਿੱਤਰ ਕੇ ਦੋ ਹੱਥ ਦਿਖਾਵੇ ।
Rani Sahib Kaur In Punjabi
। ਹਰਕਾਰੇ ਨੇ ਚਿੱਠੀ ਅੰਟਾ ਰਾਓ ਨੂੰ ਦਿੱਤੀ ਤੇ ਉਸ ਨੇ ਪੜ ਕੇ ਲਛਮਣ ਰਾਓ ਨੂੰ ਦੇ ਦਿੱਤੀ ।ਉਨ੍ਹਾਂ ਦੋਹਾਂ ਨੂੰ ਪਹਿਲਾਂ ਵਾਂਗ ਨਾਨੂੰ ਮੱਲ ਦੇ ਦਿਵਾਏ ਭਰੋਸਿਆਂ ‘ਤੇ ਹੀ ਯਕੀਨ ਸੀ । ਉਨ੍ਹਾਂ ਨੇ ਸੋਚਿਆ ਕਿ ਆਖ਼ਰ ਰਿਆਸਤ ਦੀ ਪ੍ਰਬੰਧਕ ਇਕ ਇਸਤਰੀ ਹੀ ਹੈ । ਉਹ ਉਨ੍ਹਾਂ ਦੀ ਇੰਨੀ ਫ਼ੌਜ ਦਾ ਮੁਕਾਬਲਾ ਨਹੀਂ ਕਰ ਸਕੇਗੀ । ਅੰਤ ਦੋਹਾਂ ਧਿਰਾਂ ਵਿਚ ਜੰਗ ਸ਼ੁਰੂ ਹੋ ਗਈ । ਤੀਜੇ ਪਹਿਰ ਤਕ ਹਾਲਤ ਬਹੁਤ ਭਿਆਨਕ ਹੋ ਗਈ ਸੀ । ਦਿਨ ਢਲਣ ਵੇਲੇ ਅੰਟਾ ਰਾਓ ਨੇ ਫ਼ੌਜ ਨੂੰ ਬਹੁਤ ਹੱਲਾ-ਸ਼ੇਰੀ ਦਿੱਤੀ । ਮਰਦਾਨਪੁਰ ਦੀ ਭੂਮੀ ਇਕ ਵਾਰ ਫਿਰ ਪਰਲੋ ਦਾ ਨਮੂਨਾ ਬਣ ਗਈ ।
ਦੋਹਾਂ ਧਿਰਾਂ ਦੀ ਸਿਰ-ਧੜ ਦੀ ਬਾਜ਼ੀ ਲੱਗੀ ਹੋਈ ਸੀ । ਆਖ਼ਰ ਸੰਝ ਪੈਣ ਕਰਕੇ ਲੜਾਈ ਮੱਠੀ ਪੈ ਗਈ । ਸਾਹਿਬ ਕੌਰ ਨੇ ਸਰਦਾਰਾਂ ਨਾਲ ਸਲਾਹ ਕੀਤੀ ਤੇ ਕਿਹਾ ਕਿ ਹੁਣ ਵੈਰੀ ਥੱਕੇ-ਟੁੱਟੇ ਹਨ ਤੇ ਆਪਣੇ ਤੰਬੂਆਂ ਵਿਚ ਬੇਸੁਰਤ ਪਏ ਹਨ, ਜੇ ਰਾਤ ਨੂੰ ਹਮਲਾ ਕੀਤਾ ਜਾਵੇ, ਤਾਂ ਦੁਸ਼ਮਣ ਨਾ ਨੱਸਣ ਜੋਗਾ ਰਹੇਗਾ ਤੇ ਨਾ ਖੜ੍ਹਨ ਜੋਗਾ । ਸਰਦਾਰਾਂ ਨੇ ਇਸ ਸਲਾਹ ਨੂੰ ਸਿਰ-ਮੱਥੇ ‘ਤੇ ਮੰਨਿਆ ਅਤੇ ਅੱਧੀ ਰਾਤ ਨੂੰ ਉਹ ਸੁੱਤੇ ਪਏ ਮਰਹੱਟਿਆਂ ਉੱਪਰ ਟੁੱਟ ਪਏ । ਇਸ ਅਚਾਨਕ ਹਮਲੇ ਕਾਰਨ ਮਰਹੱਟਿਆਂ ਵਿਚ ਭਗਦੜ ਮਚ ਗਈ । ਇਕ ਘੰਟੇ ਦੀ ਲਗਾਤਾਰ ਲੜਾਈ ਪਿੱਛੋਂ ਮਰਹੱਟਿਆਂ ਦੇ ਪੈਰ ਉੱਖੜ ਗਏ ਤੇ ਉਹ ਮੈਦਾਨ ਛੱਡ ਕੇ ਨੱਸ ਗਏ । ਦਿਨ ਚੜੇ ਰਾਣੀ ਸਾਹਿਬ ਕੌਰ ਦੀ ਫ਼ੌਜ ਦੇ ਸਿਪਾਹੀ ਰਣਜੀਤ ਨਗਾਰਾ ਵਜਾਉਂਦੇ ਪਟਿਆਲੇ. ਪਹੁੰਚੇ ।
ਇਸ ਪ੍ਰਕਾਰ ਇਸ ਬਹਾਦਰ ਸਿੰਘਣੀ ਨੇ ਸਿੱਖ ਧਰਮ ਦੀ ਤੇ ਦੇਸ਼ ਦੀ ਇੱਜ਼ਤ ਬਚਾ ਲਈ । ਰਾਣੀ ਸਾਹਿਬ ਕੌਰ ਦਾ ਨਾਂ ਪਟਿਆਲੇ ਦੇ ਰਾਜ ਘਰਾਣੇ ਦੀਆਂ ਬਹਾਦਰ ਰਾਜਕੁਮਾਰੀਆਂ ਤੇ ਮਹਾਰਾਣੀਆਂ ਵਿਚ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ ।