ਕੀ ਤੁਸੀਂ ਪੜ੍ਹੇ-ਲਿਖੇ ਹੋ ? Summary In Punjabi

ਕੀ ਤੁਸੀਂ ਪੜ੍ਹੇ-ਲਿਖੇ ਹੋ?” translates to “Are you educated?” in English. This question is inquiring about someone’s educational background or level of education. It’s a common way to ask if someone has received formal schooling or has acquired knowledge through education. Read More Class 7 Punjabi Summaries.

ਕੀ ਤੁਸੀਂ ਪੜ੍ਹੇ-ਲਿਖੇ ਹੋ ? Summary In Punjabi

ਕੀ ਤੁਸੀਂ ਪੜ੍ਹੇ-ਲਿਖੇ ਹੋ ? ਪਾਠ ਦਾ ਸਾਰ

ਅੱਜ ਸਾਡੇ ਪੰਜਾਬੀ ਦੇ ਅਧਿਆਪਕ ਸਕੂਲ ਦੇ ਕਿਸੇ ਕੰਮ ਸ਼ਹਿਰ ਗਏ ਹੋਏ ਸਨ, ਇਸ ਕਰਕੇ ਸਾਡਾ ਇਹ ਪੀਰੀਅਡ ਸਾਡੀ ਮੁੱਖ ਅਧਿਆਪਕਾ ਮੈਡਮ ਹਰਸ਼ਿੰਦਰ ਕੌਰ ਲੈ ਰਹੇ ਸਨ । ਉਨ੍ਹਾਂ ਵਿਦਿਆਰਥੀਆਂ ਨੂੰ ਇਹ ਪ੍ਰਸ਼ਨ ਕੀਤਾ ਕਿ ਜਦੋਂ ਉਹ ਪੜ-ਲਿਖ ਜਾਣਗੇ, ਤਾਂ ਲੋਕਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਉਹ ਪੜ੍ਹੇ-ਲਿਖੇ ਹਨ ।

ਸਾਰੇ ਵਿਦਿਆਰਥੀ ਸੋਚਾਂ ਵਿਚ ਪੈ ਗਏ । ਮੈਡਮ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦਾ ਜੋ ਵੀ ਉੱਤਰ ਸੁੱਝਦਾ ਹੈ ਦੇਣ । ਇਹ ਸੁਣ ਕੇ ਮਨੋਹਰ ਨੇ ਕਿਹਾ ਕਿ ਇਸ ਲਈ ਉਹ ਅਗਲੇ ਨੂੰ ਆਪਣਾ ਸਰਟੀਫ਼ਿਕੇਟ ਦਿਖਾਉਣਗੇ । ਬਲਵੀਰ ਚੰਦ ਨੇ ਕਿਹਾ ਕਿ ਉਹ ਇਕ ਤਖ਼ਤੀ ਉੱਤੇ ਆਪਣਾ ਨਾਂ ਤੇ ਜਮਾਤਾਂ ਲਿਖ ਕੇ ਆਪਣੇ ਬੂਹੇ ਦੇ ਬਾਹਰ ਲਾ ਦੇਣਗੇ । ਚੰਚਲ ਨੇ ਕਿਹਾ ਕਿ ਉਹ ਆਪਣੀ ਜਾਣ-ਪਛਾਣ ਕਰਾਉਂਦਿਆਂ ਆਪਣੀ ਪੜ੍ਹਾਈ ਬਾਰੇ ਦੱਸ ਦੇਣਗੇ । ਗੁਣਵੰਤ ਨੇ ਕਿਹਾ ਕਿ ਸਾਡੀ ਪੜ੍ਹਾਈ ਸੰਬੰਧੀ ਸਾਡੇ ਘਰ ਦੇ ਵੀ ਦੱਸ ਸਕਦੇ ਹਨ ।

ਮੁੱਖ ਅਧਿਆਪਕਾ ਨੇ ਸਾਰਿਆਂ ਦੇ ਉੱਤਰ ਸੁਣ ਕੇ ਉਨ੍ਹਾਂ ਦੀ ਪ੍ਰਸੰਸਾ ਕੀਤੀ । ਉਸ ਨੂੰ ਖ਼ੁਸ਼ੀ ਹੈ ਕਿ ਉਨ੍ਹਾਂ ਸਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ । ਦੂਜਿਆਂ ਨੂੰ ਆਪਣੀ ਗੱਲ ਦੱਸ ਸਕਣਾ ਵੀ ਪੜੇ-ਲਿਖੇ ਹੋਣ ਦੀ ਨਿਸ਼ਾਨੀ ਹੈ ।

ਫਿਰ ਉਨ੍ਹਾਂ ਦੱਸਿਆ ਕਿ ਸਾਡੀ ਪੜ੍ਹਾਈ ਦਾ ਸਾਡੇ ਵਿਹਾਰ ਤੋਂ ਪਤਾ ਲਗਦਾ ਹੈ । ਸਰਟੀਫ਼ਿਕੇਟ ਹਰ ਵੇਲੇ ਅਸੀਂ ਆਪਣੇ ਨਾਲ ਨਹੀਂ ਰੱਖ ਸਕਦੇ । ਨਾਲ ਹੀ ਬਿਨਾਂ ਪੁੱਛੇ ਕਿਸੇ ਨੂੰ ਆਪਣੀ ਪੜ੍ਹਾਈ ਬਾਰੇ ਦੱਸਣਾ ਸ਼ੋਭਦਾ ਵੀ ਨਹੀਂ । ਸਾਡੇ ਵਿਹਾਰ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਅਸੀਂ ਕਿੰਨੇ ਕੁ ਪੜੇ-ਲਿਖੇ ਹਾਂ ।

ਮੈਡਮ ਨੇ ਕਿਹਾ ਕਿ ਮਿੱਠੀ ਬੋਲ-ਬਾਣੀ, ਦੂਜਿਆਂ ਦੀ ਗੱਲ ਧਿਆਨ ਨਾਲ ਸੁਣਨਾ, ਕੋਈ ਮੁਸ਼ਕਿਲ ਪੈਣ ਤੇ ਨਾ ਘਬਰਾਉਣਾ, ਔਖੇ ਵੇਲੇ ਦੁਜਿਆਂ ਦੇ ਕੰਮ ਆਉਣਾ ਆਦਿ ਗੁਣਾਂ ਦਾ ਸਾਡੇ ਵਿਹਾਰ ਤੋਂ ਹੀ ਪਤਾ ਲਗਦਾ ਹੈ । ਫਿਰ ਮੈਡਮ ਨੇ ਕਿਹਾ ਕਿ ਇਕ ਪੜੇ-ਲਿਖੇ ਬੰਦੇ ਵਿਚ ਕੁੱਝ ਹੋਰ ਗੁਣ ਵੀ ਹੁੰਦੇ ਹਨ । ਹਰ ਇਕ ਵਿਦਿਆਰਥੀ ਇਕ-ਇਕ ਗੁਣ ਬਾਰੇ ਕਾਲੇ ਫੱਟੇ ਉੱਤੇ ਲਿਖੇ ।

ਮੈਡਮ ਦੇ ਪੁੱਛਣ ਤੇ ਇਕ ਵਿਦਿਆਰਥੀ ਨੇ ਸਫ਼ਾਈ ਰੱਖਣਾ, ਦੂਜੇ ਨੇ ਮਿਹਨਤੀ ਹੋਣਾ, ਤੀਜੇ ਨੇ ਆਮ ਗਿਆਨ ਦੀ ਵਧੇਰੇ ਜਾਣਕਾਰੀ, ਚੌਥੇ ਨੇ ਨਵਾਂ ਗਿਆਨ ਹਾਸਲ ਕਰਨ, ਪੰਜਵੇਂ ਨੇ ਹਰ ਕੰਮ ਵਿਚ ਨਿਪੁੰਨਤਾ, ਛੇਵੇਂ ਨੇ ਹਿੰਮਤ ਤੇ ਚੌਕਸੀ, ਸੱਤਵੇਂ ਨੇ ਸਿੱਖਿਆ ਵੰਡਣਾ, ਅੱਠਵੇਂ ਨੇ ਹੱਸਮੁਖਤਾ ਤੇ ਨੌਵੇਂ ਨੇ ਪੜ੍ਹਾਈ ਦਾ ਹੰਕਾਰ ਨਾ ਕਰਨ ਨੂੰ ਵਿਹਾਰ ਦਾ ਚੰਗਾ ਗੁਣ ਲਿਖਿਆ । ਇਸ ਤੋਂ ਇਲਾਵਾ ਚੰਗੀ ਸਿਹਤ, ਸੰਜਮ, ਸਮੇਂ ਦੀ ਸਦਵਰਤੋਂ ਤੇ ਸਮੇਂ ਦੀ ਪਾਬੰਦੀ ਨੂੰ ਵੀ ਇਨ੍ਹਾਂ ਗੁਣਾਂ ਵਿਚ ਸ਼ਾਮਲ ਕੀਤਾ ਗਿਆ ।

Ki Tusi Padhe Likhe ho In Punjabi

ਮੁੱਖ ਅਧਿਆਪਕਾ ਨੇ ਕਿਹਾ ਕਿ ਅਜਿਹੇ ਗੁਣਾਂ ਵਾਲੇ ਮਨੁੱਖ ਨੂੰ ਕੋਈ ਸਾਊ, ਕੋਈ ਸਿਆਣਾ ਤੇ ਕੋਈ ਸੱਜਣ ਕਹਿੰਦਾ ਹੈ ਉਸ ਨੇ ਦੱਸਿਆ ਕਿ ਕਈ ਮਨੁੱਖ ਸਕੁਲ ਵਿਚ ਨਹੀਂ ਪੜੇ ਹੁੰਦੇ ਤੇ ਅੱਖਰ ਗਿਆਨ ਤੋਂ ਕੋਰੇ ਹੁੰਦੇ ਹਨ, ਪਰ ਇਸ ਦੇ ਬਾਵਜੂਦ ਗੁਣਾਂ ਦੇ ਗੁਥਲੇ ਹੁੰਦੇ ਹਨ, ਜਿਵੇਂ ਸਮਰਾਟ ਅਕਬਰ ਤੇ ਮਹਾਰਾਜਾ ਰਣਜੀਤ ਸਿੰਘ ਸਨ । | ਹਰੀ ਮੋਹਨ ਦੇ ਪੁੱਛਣ ਉੱਤੇ ਮੈਡਮ ਨੇ ਦੱਸਿਆ ਕਿ ਸਿੱਖਣ ਲਈ ਸਕੁਲ ਸਚਮੁੱਚ ਹੀ ਚੰਗੀ ਥਾਂ ਹੈ, ਪਰ ਸਿੱਖਣ ਵਾਲੇ ਹੋਰਨਾਂ ਥਾਂਵਾਂ ਤੋਂ ਵੀ ਸਿੱਖਦੇ ਹਨ । ਅਸੀਂ ਚਾਹੀਏ, ਤਾਂ ਸਾਰੀ । ਉਮਰ ਸਿੱਖਦੇ ਰਹੀਏ । ਜੇਕਰ ਸਿੱਖਣਾ ਛੱਡ ਦੇਈਏ ਤਾਂ ਸਾਡਾ ਗਿਆਨ ਬੇਹਾ ਹੋ ਜਾਂਦਾ ਹੈ ।

ਮੈਡਮ ਨੇ ਦੇਖਿਆ ਕਿ ਸਾਰੇ ਵਿਦਿਆਰਥੀ ਖ਼ੁਸ਼ ਸਨ । ਉਸ ਨੇ ਕਿਹਾ ਕਿ ਉਹ ਸਚਮੁੱਚ ਦੇ ਵਿਦਿਆਰਥੀ ਹਨ, ਜਿਨ੍ਹਾਂ ਨੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ । ਜੇਕਰ ਉਹ ਇਸੇ ਤਰ੍ਹਾਂ ਪੜ੍ਹਦੇ-ਸਿੱਖਦੇ ਰਹੇ, ਤਾਂ ਉਨ੍ਹਾਂ ਨੂੰ ਹਰ ਕੋਈ ਪੜੇ-ਲਿਖੇ ਕਹੇਗਾ । ਤੁਹਾਨੂੰ ਆਪਣੇ ਸਰਟੀਫ਼ਿਕੇਟ ਦਿਖਾ ਕੇ ਜਾਂ ਮੂੰਹੋਂ ਬੋਲ ਕੇ ਆਪਣੀ ਪੜ੍ਹਾਈ ਬਾਰੇ ਨਹੀਂ ਦੱਸਣਾ ਪਵੇਗਾ, ਸਗੋਂ ਉਹ ਆਪਣੇ ਕਾਰ-ਵਿਹਾਰ ਤੋਂ ਹੀ ਪੜੇ-ਲਿਖੇ ਗੁਣਵਾਨ ਲੱਗਣਗੇ ।

Leave a Comment