ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ Summary In Punjabi

Mahan Inqlabi – Subhash Chandra Bose, a prominent figure in India’s struggle for independence, was a great revolutionary and nationalist leader. He is often referred to as “Netaji” out of respect. Born on January 23, 1897, in Cuttack, Orissa, he played a significant role in India’s fight against British colonial rule. Read More Class 6 Punjabi Summaries.

ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ Summary In Punjabi

ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ ਪਾਠ ਦਾ ਸਾਰ

ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਨਾਂ ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਹਿੱਸਾ ਪਾਉਣ ਵਾਲੇ ਸੂਰਮਿਆਂ ਵਿਚ ਸਿਰਕੱਢ ਸਥਾਨ ਰੱਖਦਾ ਹੈ । ਆਪ ਦਾ ਜਨਮ ਓੜਿਸ਼ਾ ਦੇ ਕਟਕ ਸ਼ਹਿਰ ਵਿਚ 23 ਜਨਵਰੀ, 1897 ਨੂੰ ਸ੍ਰੀ ਜਾਨਕੀ ਬੋਸ ਦੇ ਘਰ ਹੋਇਆ । ਉਹ ਆਪਣੇ ਮਾਤਾ-ਪਿਤਾ ਦਾ ਛੇਵਾਂ ਬੱਚਾ ਸੀ । ਆਪ ਨੇ ਕਟਕ ਵਿਚ ਹੀ ਦਸਵੀਂ ਪਾਸ ਕੀਤੀ । ਅਧਿਆਪਕ ਬੇਨੀ ਮਾਧਵ ਦਾਸ ਦੇ ਜੀਵਨ ਦੀਆਂ ਉੱਤਮ ਨੈਤਿਕ ਕੀਮਤਾਂ ਤੇ ਉਪਦੇਸ਼ਾਂ ਦਾ ਉਨ੍ਹਾਂ ਉੱਤੇ ਬਹੁਤ ਅਸਰ ਪਿਆ ! । ਜਦੋਂ ਉਹ ਪ੍ਰੈਜ਼ੀਡੈਂਸੀ ਕਾਲਜ ਵਿਚ ਪੜ੍ਹ ਰਹੇ ਸਨ, ਤਾਂ ਪ੍ਰੋ: ਐਡਵਰਡ ਐਫ਼. ਓਟਨ ਦੇ ਮੁੰਹੋਂ ਭਾਰਤੀਆਂ ਲਈ ਅਪਮਾਨਜਨਕ ਸ਼ਬਦ ਸੁਣ ਕੇ ਆਪ ਨੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਕਰਕੇ ਬੋਸ ਨੂੰ ਕਾਲਜ ਵਿਚੋਂ ਕੱਢ ਦਿੱਤਾ ਗਿਆ । 1917 ਵਿਚ ਉਨ੍ਹਾਂ ਨੂੰ ਮੁੜ ਦਾਖ਼ਲ ਕਰ ਲਿਆ ਗਿਆ !
ਆਨਰਜ਼ ਇਨ-ਫ਼ਿਲਾਸਫ਼ੀ ਵਿਚ ਬੀ.ਏ. ਕਰਨ ਮਗਰੋਂ 1919 ਵਿਚ ਆਪ ਉੱਚੀ ਸਿੱਖਿਆ ਲਈ ਇੰਗਲੈਂਡ ਚਲੇ ਗਏ । ਆਪ ਨੇ ਅੱਠਾਂ ਮਹੀਨਿਆਂ ਵਿਚ ਹੀ ਇੰਡੀਅਨ ਸਿਵਲ ਸਰਵਿਸਜ਼’ ਦਾ ਇਮਤਿਹਾਨ ਦੇ ਕੇ ਚੌਥਾ ਸਥਾਨ ਪ੍ਰਾਪਤ ਕਰ ਲਿਆ । । ਇਨ੍ਹਾਂ ਦਿਨਾਂ ਵਿਚ ਲੋਕਮਾਨਿਆ ਤਿਲਕ ਮਹਾਤਮਾ ਗਾਂਧੀ ਤੇ ਦੇਸ਼ਬੰਧੁ ਚਿਤਰੰਜਨ ਦਾਸ ਅਜ਼ਾਦੀ ਦੇ ਸੰਘਰਸ਼ ਦੀ ਅਗਵਾਈ ਕਰ ਰਹੇ ਸਨ । ਆਪ 1921 ਵਿਚ “ਇੰਡੀਅਨ ਸਿਵਲ ਸਰਵਿਸਜ਼’ ਦੀ ਨੌਕਰੀ ਛੱਡ ਕੇ ਭਾਰਤ ਪੁੱਜੇ ਤੇ ਸੁਤੰਤਰਤਾ ਸੰਗਰਾਮ ਵਿਚ ਸ਼ਾਮਲ ਹੋ ਗਏ ।

ਸੁਭਾਸ਼ ਚੰਦਰ ਬੋਸ ਆਪ ਨੇ ਬੰਗਾਲ ਦੇ ਨੌਜਵਾਨਾਂ ਨੂੰ ਵੰਗਾਰਿਆ ਕਿ ਉਹ ਓਨੀ ਦੇਰ ਤਕ ਅਰਾਮ ਨਾਲ ਨਾ ਬੈਠਣ, ਜਿੰਨਾ ਚਿਰ ਭਾਰਤ ਅਜ਼ਾਦ ਨਹੀਂ ਹੋ ਜਾਂਦਾ । ਆਪ ਆਪਣੀ ਤਿੱਖੀ ਸੂਝ ਕਾਰਨ 27 ਸਾਲ ਦੀ ਉਮਰ ਵਿਚ ਹੀ ਕੋਲਕਾਤਾ ਕਾਰਪੋਰੇਸ਼ਨ ਵਿਚ ਮੁੱਖ ਕਾਰਜਕਾਰੀ ਅਫ਼ਸਰ ਨਿਯੁਕਤ ਹੋ ਗਏ । ਇਸੇ ਸਾਲ ਹੀ ਕਾਂਗਰਸ ਨੇ ਪੂਰਨ ਅਜ਼ਾਦੀ ਨੂੰ ਆਪਣਾ ਮੁੱਖ ਟੀਚਾ ਮਿਥਿਆ ॥ ਆਪ ਦੋ ਵਾਰੀ ਕਾਂਗਰਸ ਦੇ ਪ੍ਰਧਾਨ ਚੁਣੇ ਗਏ ।

ਆਪ ਨੂੰ ਕਈ ਵਾਰੀ ਕੈਦ ਕਰ ਲਿਆ ਗਿਆ । ਆਪ ਆਪਣੀ ਹੁਸ਼ਿਆਰੀ ਨਾਲ ਆਪਣੇ ਜੱਦੀ ਘਰ 38 ਐਲਗਨ ਰੋਡ ਕੋਲਕਾਤਾ ਤੋਂ ਪੁਲਿਸ ਦੀ ਸਖ਼ਤ ਨਜ਼ਰਬੰਦੀ ਵਿਚੋਂ ਨਿਕਲ ਕੇ ਬਰਲਿਨ ਜਾ ਪੁੱਜੇ । ਉੱਥੋਂ ਆਪ ਜਾਪਾਨੀ ਪਣ-ਡੁੱਬੀ ਰਾਹੀਂ ਸਿੰਘਾਪੁਰ ਪੁੱਜੇ, ਜਿੱਥੇ ਉਨ੍ਹਾਂ ਜਨਰਲ ਮੋਹਨ ਸਿੰਘ ਦੁਆਰਾ ਸਥਾਪਿਤ “ਇੰਡੀਅਨ ਨੈਸ਼ਨਲ ਆਰਮੀ ਨੂੰ “ਅਜ਼ਾਦ ਹਿੰਦ ਫ਼ੌਜ’ ਦੇ ਨਾਂ ਹੇਠ ਮੁੜ ਜਥੇਬੰਦ ਕੀਤਾ । 21 ਅਕਤੂਬਰ, 1943 ਨੂੰ ਅਜ਼ਾਦ ਹਿੰਦ ਦੀ ਆਰਜ਼ੀ ਸਰਕਾਰ ਦੀ ਸਥਾਪਨਾ ਦਾ ਐਲਾਨ ਕੀਤਾ । · ਅਜ਼ਾਦ ਹਿੰਦ ਫ਼ੌਜ ਨੇ ਜਪਾਨੀਆਂ ਨਾਲ ਰਲ ਕੇ ਭਾਰਤ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਕਰਵਾਉਣਾ ਸੀ, ਪਰ ਜਪਾਨ ਦੀ ਹਾਰ ਕਾਰਨ ਇਹ ਯੋਜਨਾ ਸਿਰੇ ਨਾ ਚੜ੍ਹ ਸਕੀ । ਨੇਤਾ ਜੀ ਫਾਰਮੂਸਾ ਜਾ ਰਹੇ ਸਨ ਕਿ ਭਾਈਹੋਕੁ ਹਵਾਈ ਅੱਡੇ ਉੱਤੇ ਜਹਾਜ਼ ਨੂੰ ਅੱਗ ਲੱਗਣ ਕਾਰਨ 18 ਅਗਸਤ, 1945 ਨੂੰ ਆਪ ਪਰਲੋਕ ਗਮਨ ਕਰ ਗਏ ।

Mahan Inqlabi – Subhash Chandra Bose

ਬੇਸ਼ਕ ਨੇਤਾ ਜੀ ਸੁਤੰਤਰ ਭਾਰਤ ਵੀ ਨਾ ਦੇਖ ਸਕੇ, ਪਰੰਤੂ ਉਨ੍ਹਾਂ ਨੇ ਜਿਹੜੀ ਦਲੇਰੀ, ਕੁਰਬਾਨੀ, ਜੋਸ਼ ਤੇ ਜਾਗ੍ਰਿਤੀ ਦੀ ਲਾਟ ਜਗਾਈ ਸੀ, ਉਹ ਇਕ ਮਹਾਨ ਪ੍ਰਾਪਤੀ ਸੀ । ਕੋਲਕਾਤਾ ਵਿਚ ਆਪ ਦੇ ਜੱਦੀ ਘਰ ਨੂੰ “ਨੇਤਾ ਜੀ ਰਿਸਰਚ ਇੰਸਟੀਚਿਊਟ’ ਵਿਚ ਤਬਦੀਲ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਵਲੋਂ ਵਰਤੀ ਗਈ ਹਰ ਚੀਜ਼ ਸੰਭਾਲ ਕੇ ਰੱਖੀ ਹੋਈ ਹੈ ।

 

Leave a Comment