ਨਿੱਕੀਆਂ ਜਿੰਦਾਂਵੱਡਾ ਸਾਕਾ Summary In Punjabi

The “ਨਿੱਕੀਆਂ ਜਿੰਦਾਂਵੱਡਾ ਸਾਕਾ” translates to “The Jallianwala Bagh Massacre” in English. The Jallianwala Bagh Massacre was a tragic event that took place on April 13, 1919, in Amritsar, Punjab, India, during the British colonial rule. Read More Class 7 Punjabi Summaries.

ਨਿੱਕੀਆਂ ਜਿੰਦਾਂਵੱਡਾ ਸਾਕਾ Summary In Punjabi

ਨਿੱਕੀਆਂ ਜਿੰਦਾਂਵੱਡਾ ਸਾਕਾ ਪਾਠ ਦਾ ਸਾਰ

ਪੰਜਾਬ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ । ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਕਾਲੀ ਬਾਦਸ਼ਾਹ ਬਾਬਰ ਨੂੰ “ਜਾਬਰ” ਕਿਹਾ । ਜ਼ਬਰ-ਜ਼ੁਲਮ ਦੇ ਖ਼ਿਲਾਫ ਬਾਕੀ ਗੁਰੂ ਸਾਹਿਬਾਨ ਨੇ ਲਗਭਗ 300 ਸਾਲ ਸੰਘਰਸ਼ ਕੀਤਾ । ਗੁਰੂ ਅਰਜਨ ਦੇਵ ਨੂੰ ਇਸ ਕਰਕੇ ਸ਼ਹੀਦ ਕਰ ਦਿੱਤਾ ਗਿਆ, ਕਿਉਂਕਿ ਉਨ੍ਹਾਂ ਨੇ ਮਾਨਵ-ਜਾਤੀ ਦੇ ਕਲਿਆਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਸੀ । ਇਸ ਤੋਂ ਕੁੱਝ ਸਮਾਂ ਮਗਰੋਂ ਔਰੰਗਜ਼ੇਬ ਨੇ ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਚਾਰੇ ਪਾਸੇ ਹਾਹਾਕਾਰ ਮਚ ਗਈ । ਨਿਰਾਸ਼ ਹੋ ਕੇ ਕੁੱਝ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਜੀ ਕੋਲ ਆਨੰਦਪੁਰ ਸਾਹਿਬ ਵਿਖੇ ਆਏ । ਉਨ੍ਹਾਂ ਦੀ ਬੇਨਤੀ ਸੁਣ ਕੇ ਗੁਰੂ ਸਾਹਿਬ ਨੇ ਜਬਰੀ ਧਰਮ-ਬਦਲੀ ਦੇ ਖਿਲਾਫ਼ ਦਿੱਲੀ ਜਾ ਕੇ ਆਪਣੀ ਕੁਰਬਾਨੀ ਦਿੱਤੀ ।

Nikiya Jinda Vada Saka Class 7

ਗੁਰੂ ਤੇਗ਼ ਬਹਾਦਰ ਜੀ ਤੋਂ ਮਗਰੋਂ ਪੰਥ ਦੀ ਅਗਵਾਈ ਗੁਰੁ ਗੋਬਿੰਦ ਸਿੰਘ ਜੀ ਨੇ ਸੰਭਾਲੀ । ਜ਼ੁਲਮ ਤੋਂ ਤੰਗ ਆਏ ਲੋਕ ਗੁਰੂ ਜੀ ਦੀ ਫ਼ੌਜ ਵਿਚ ਭਰਤੀ ਹੋਣ ਲੱਗੇ ।ਆਨੰਦਪੁਰ ਸਾਹਿਬ ਵਿਚ ਬਾਕੀ ਫ਼ੌਜ ਦੇ ਨਾਲ ਹੀ ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ ਨੂੰ ਸ਼ਸ਼ਤਰ ਵਿੱਦਿਆ, ਤੀਰ-ਅੰਦਾਜ਼ੀ ਅਤੇ ਘੋੜ ਸਵਾਰੀ ਦੀ ਸਿੱਖਿਆ ਦਿੱਤੀ ਜਾਣ ਲੱਗੀ । ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਅਜੇ ਬਹੁਤ ਛੋਟੇ ਸਨ ।

ਇਨੀਂ ਦਿਨੀਂ ਖ਼ਾਲਸਾ ਫ਼ੌਜ ਨੇ ਆਪਣੀਆਂ ਮਸ਼ਕਾਂ ਤੇਜ ਕਰ ਦਿੱਤੀਆਂ । ਆਨੰਦਪੁਰ ਸਾਹਿਬ ਵਿਚ ਰਣਜੀਤ ਨਗਾਰਾ ਵੱਜਣ ਲੱਗ ਪਿਆ। ਗੁਰੂ ਜੀ ਕਲਗੀ-ਤੋੜਾ ਸਜਾਉਣ ਲੱਗੇ । ਗੁਰੂ ਜੀ ਕਹਿਣ ਲੱਗੇ, “ਇਸ ਗ਼ਰੀਬ ਸਿਖਨ ਕੋ ਮੈਂ ਦੀਓ ਪਾਤਸ਼ਾਹੀ ‘ ਫਿਰ ਉਹ ਵੀ ਕਹਿੰਦੇ, “ਇਹ ਵੀ ਕਹਿੰਦੇ, ‘ਇਨ ਹੀ ਕੀ ਕਿਰਪਾ ਸੇ ਸਜੇ ਹਮ ਹੈਂ, ਨਹੀਂ ਮੋ-ਸੋ ਗ਼ਰੀਬ ਕਰੋਰ ਪਰੇ।

ਇਹ ਦੇਖ ਕੇ ਬਾਈਧਾਰ ਦੇ ਪਹਾੜੀ ਰਾਜਿਆਂ ਨੇ ਦਿੱਲੀ ਦੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਮੌਕਾ ਸੰਭਾਲਣ ਲਈ ਕਿਹਾ । ਇਸ ‘ਤੇ ਔਰੰਗਜ਼ੇਬ ਦੀ ਸ਼ਾਹੀ ਸੈਨਾ ਨੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ ਤੇ ਪਹਾੜੀ ਰਾਜਿਆਂ ਨੇ ਉਸਦਾ ਸਾਥ ਦਿੱਤਾ ।

ਕਈ ਦਿਨ ਯੁੱਧ ਚਲਦਾ ਰਿਹਾ । ਬਾਹਰੋਂ ਰਾਸ਼ਨ-ਪਾਣੀ ਨਾ ਆਉਂਦਾ ਦੇਖ ਕੇ ਖ਼ਾਲਸਾ ਫ਼ੌਜ ਕਿਲ੍ਹਾ ਖਾਲੀ ਕਰ ਕੇ ਰਾਤ ਦੇ ਹਨੇਰੇ ਵਿਚ ਨਿਕਲ ਤੁਰੀ । ਉਸ ਵੇਲੇ ਮੀਂਹ ਪੈਣ ਕਾਰਨ ਸਰਸਾ ਨਦੀ ਚੜ੍ਹੀ ਹੋਈ ਸੀ । ਜਦੋਂ ਖ਼ਾਲਸਾ ਫ਼ੌਜ ਸਰਸਾ ਪਾਰ ਕਰ ਰਹੀ ਸੀ, ਤਾਂ ਪਿੱਛੋਂ ਮੁਗ਼ਲ ਫ਼ੌਜ ਨੇ ਹਮਲਾ ਕਰ ਦਿੱਤਾ । ਫਲਸਰੂਪ ਸਾਰੀ ਫ਼ੌਜ ਖਿੰਡ-ਪੁੰਡ ਗਈ । ਗੁਰੂ ਜੀ ਦਾ ਪਰਿਵਾਰ ਵਿਛੜ ਗਿਆ । ਵੱਡੇ ਸਾਹਿਬਜ਼ਾਦੇ ਤੇ ਗੁਰੂ ਜੀ 40 ਸਿੰਘਾਂ ਨਾਲ ਚਮਕੌਰ ਦੀ ਗੜੀ ਵਿਚ ਜਾ ਡਟੇ । ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਗੰਗੂ ਰਸੋਈਏ ਨਾਲ ਪਿੰਡ ਸਹੇੜੀ ਚਲੇ ਗਏ, ਜਿੱਥੋਂ ਮਰਿੰਡੇ ਦੇ ਕੋਤਵਾਲ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ।

ਇਨ੍ਹਾਂ ਦਿਨਾਂ ਵਿਚ ਦਸੰਬਰ ਦੀ ਕੜਾਕੇ ਦੀ ਸਰਦੀ ਪੈ ਰਹੀ ਸੀ । ਛੋਟੇ ਸਾਹਿਬਜ਼ਾਦਿਆਂ ਦੀ ਉਮਰ ਕੇਵਲ 9 ਅਤੇ 7 ਸਾਲਾਂ ਦੀ ਸੀ । ਰਾਤ ਉਹ ਭੁੱਖੇ ਭਾਣੇ ਰਹੇ । ਸਵੇਰੇ ਛੋਟੇ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿਚ ਪੇਸ਼ ਕਰਨ ਲਈ ਸਿਪਾਹੀ ਮਾਤਾ ਜੀ ਕੋਲੋਂ ਲੈ ਗਏ । ਕਚਹਿਰੀ ਵਿਚ ਸੂਬੇਦਾਰ ਨੇ ਸਾਹਿਬਜ਼ਾਦਿਆਂ ਨੂੰ ਬਥੇਰੇ ਲਾਲਚ ਦਿੱਤੇ, ਪਰ ਉਹ ਅਡੋਲ ਰਹੇ । ਰਾਤ ਨੂੰ ਉਨ੍ਹਾਂ ਨੂੰ ਫਿਰ ਮਾਤਾ ਜੀ ਕੋਲ ਠੰਢੇ ਬੁਰਜ ਵਿਚ ਬੰਦ ਕਰ ਦਿੱਤਾ । ਇਸ ਰਾਤ ਗੁਰੁ . ਜੀ ਦੇ ਇਕ ਸ਼ਰਧਾਲੂ ਮੋਤੀ ਨਾਲ ਮਹਿਰੇ ਨੇ ਬੜੀ ਜੁਗਤ ਨਾਲ ਮਾਤਾ ਜੀ ਅਤੇ ਬੱਚਿਆਂ ਨੂੰ ਦੁੱਧ ਪਿਲਾਇਆ । ਮਾਤਾ ਜੀ ਨੇ ਬੱਚਿਆਂ ਨੂੰ ਸਮਝਾਇਆ ਕਿ ਜ਼ਾਲਮਾਂ ਦੀ ਈਨ ਨਹੀਂ ਮੰਨਣੀ ।

ਅਖ਼ੀਰ ਤੀਜੇ ਦਿਨ ਫਿਰ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ । ਉਸਨੇ ਉਨ੍ਹਾਂ ਨੂੰ ਡਰਾਇਆ ਕਿ ਜੇਕਰ ਉਨ੍ਹਾਂ ਨੇ ਆਪਣਾ ਧਰਮ ਨਾ ਬਦਲਿਆ, ਤਾਂ ਉਨ੍ਹਾਂ ਨੂੰ ਕਤਲ ਕਰ ਦਿੱਤਾ ਜਾਵੇਗਾ । ਸਾਹਿਬਜ਼ਾਦਿਆਂ ਨੇ ਉਸਦੀ ਈਨ ਨਾ ਮੰਨੀ । ਇਕ ਵਜ਼ੀਰ ਦੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਛੱਡ ਦਿੱਤਾ ਗਿਆ, ਤਾਂ ਉਹ ਫ਼ੌਜ ਤਿਆਰ ਕਰ ਕੇ ਜ਼ੁਲਮ ਨਾਲ ਟੱਕਰ ਲੈਣਗੇ । ਇਹ ਸੁਣ ਕੇ ਦੀਵਾਨ ਸੁੱਚਾ ਨੰਦ ਨੇ ਕਿਹਾ, ‘ਸੂਲਾਂ ਜੰਮਦੀਆਂ ਦੇ ਮੂੰਹ ਤਿੱਖੇ ਹੁੰਦੇ ਹਨ, ਇਸ ਕਰਕੇ ਇਨ੍ਹਾਂ ਨੂੰ ਹੁਣੇ ਹੀ ਖ਼ਤਮ ਕਰ ਦਿੱਤਾ ਜਾਵੇ । ਦੂਜੇ ਪਾਸੇ ਮਲੇਰਕੋਟਲੇ ਦੇ ਨਵਾਬ ਸ਼ੇਰ ਖਾਂ ਨੇ ਵਜ਼ੀਰ ਖਾਂ ਨੂੰ ਸਮਝਾਇਆ ਕਿ ਇਹ ਤਾਂ ਬੱਚੇ ਹਨ । ਇਨ੍ਹਾਂ ਨਾਲ ਸਾਡਾ ਕੀ ਵੈਰ ? ਟੱਕਰ ਲੈਣੀ ਹੈ, ਤਾਂ ਇਨ੍ਹਾਂ ਦੇ ਪਿਤਾ ਨਾਲ ਲਈ ਜਾਵੇ ।

ਅੰਤ ਵਜ਼ੀਰ ਖਾਂ ਨੇ ਔਰੰਗਜ਼ੇਬ ਨੂੰ ਖ਼ੁਸ਼ ਕਰਨ ਲਈ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਵਾ ਦਿੱਤਾ । ਜਦੋਂ ਮਾਤਾ ਗੁਜਰੀ ਜੀ ਨੂੰ ਇਸ ਗੱਲ ਦਾ ਪਤਾ ਲਗਾ ਤਾਂ ਉਨ੍ਹਾਂ ਵੀ ਪ੍ਰਾਣ ਤਿਆਗ ਦਿੱਤੇ । ਇਸ ਸਾਕੇ ਨੂੰ ਸੁਣ ਕੇ ਲੋਕ ਤਾਹ-ਤ੍ਰਾਹ ਕਰ ਉੱਠੇ । ਕੁੱਝ ਸਮੇਂ ਮਗਰੋਂ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਉੱਤੇ ਚੜ੍ਹਾਈ ਕਰਕੇ ਸੂਬੇ ਵਜ਼ੀਰ ਖਾਂ ਨੂੰ ਇਸ ਜੁਲਮ ਦੀ ਸਜ਼ਾ ਦਿੱਤੀ ।

ਅੱਜ ਸਾਹਿਬਜ਼ਾਦਿਆਂ ਦੀ ਯਾਦ ਵਿਚ ਫ਼ਤਹਿਗੜ੍ਹ ਸਾਹਿਬ ਵਿਖੇ ਸਕੂਲ, ਕਾਲਜ ਤੇ ਹਸਪਤਾਲ ਖੁੱਲ੍ਹੇ ਹੋਏ ਹਨ । ਹਰ ਸਾਲ ਇੱਥੇ 26, 27 ਅਤੇ 28 ਦਸੰਬਰ ਨੂੰ ਸ਼ਹੀਦੀ ਜੋੜ-ਮੇਲਾ ਲਗਦਾ ਹੈ ।

Leave a Comment