ਪਿੰਜੌਰ ਬਾਗ਼ Summary In Punjabi

It seems like you’re referring to “Pinjore Bagh,” a historic garden located in Pinjore, Haryana, India. Also known as Yadavindra Gardens, it was created during the 17th century by the Mughal emperor Aurangzeb’s foster brother, Nawab Fidai Khan. The garden is designed in the Mughal style and encompasses a vast area with terraced levels, fountains, pathways, and beautiful flora. Read More Class 6 Punjabi Summaries.

ਪਿੰਜੌਰ ਬਾਗ਼ Summary In Punjabi

ਪਿੰਜੌਰ ਬਾਗ਼ ਪਾਠ ਦਾ ਸਾਰ

ਪਿੰਜੌਰ ਬਾਗ਼ ਚੰਡੀਗੜ੍ਹ ਤੋਂ 19 ਕਿਲੋਮੀਟਰ ਦੂਰ ਸ਼ਿਮਲੇ ਨੂੰ ਜਾਂਦੀ ਸੜਕ ਉੱਤੇ ਮੌਜੂਦ ਹੈ । ਹਰ ਰੋਜ਼ ਸੈਂਕੜੇ ਲੋਕ ਇਸਨੂੰ ਦੇਖਣ ਲਈ ਆਉਂਦੇ ਹਨ । ਇਸਨੂੰ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਬਣਵਾਇਆ ਸੀ ਤੇ ਪਿੱਛੋਂ ਇਹ ਕਈ ਵਾਰੀ ਉਜੜਿਆ ਅਤੇ ਵੱਖ-ਵੱਖ ਰਾਜਿਆਂ ਦੇ ਅਧਿਕਾਰ ਹੇਠ ਰਿਹਾ । 19ਵੀਂ ਸਦੀ ਦੇ ਅੰਤ ਵਿਚ ਇਸਨੂੰ ਮਹਾਰਾਜਾ ਪਟਿਆਲਾ ਨੇ ਖ਼ਰੀਦ ਕੇ ਮੁੜ ਵਸਾਇਆ ਤੇ ਹੁਣ ਵਾਲਾ ਇਸਦਾ ਨਾਂ ਪਟਿਆਲੇ ਦੇ ਅੰਤਿਮ ਮਹਾਰਾਜੇ ਦੇ ਨਾਂ ‘ਤੇ ‘ਯਾਦਵਿੰਦਰ ਗਾਰਡਨ ਰੱਖਿਆ ਗਿਆ ਹੈ । ਬਾਗ਼ ਤੋਂ ਪਾਰ ਸੜਕ ਟੱਪ ਕੇ ਪਿੰਜੌਰ ਨਗਰੀ ਹੈ, ਜਿਸਦਾ ਪੁਰਾਣਾ ਨਾਂ ਪੰਜਪੁਰਾ ਅਰਥਾਤ ਪੰਜ ਚੋਟੀਆਂ ਵਾਲਾ ਹੈ । ਕਹਿੰਦੇ ਹਨ ਕਿ ਇੱਥੇ ਪਾਂਡਵ ਆਪਣੇ ਦੇਸ਼ ਨਿਕਾਲੇ ਸਮੇਂ ਰਹੇ ਸਨ ।

ਇਹ ਬਾਗ਼ ਪਹਾੜੀ ਨਜ਼ਾਰਿਆਂ ਵਿਚਕਾਰ 52 ਏਕੜ ਵਿਚ ਫੈਲਿਆ ਹੋਇਆ ਹੈ । ਕਸ਼ਮੀਰ ਦਾ ਨਿਸ਼ਾਤ ਅਤੇ ਲਾਹੌਰ ਦਾ ਸ਼ਾਲੀਮਾਰ ਬਾਗ਼ ਦੇਖਦਿਆਂ ਜਿਉਂ-ਜਿਉਂ ਉਤਾਂਹ ਚੜ੍ਹਦੇ ਹਾਂ, ਤਾਂ ਅਜੀਬ ਸੁੰਦਰ ਨਜ਼ਾਰੇ ਦਿਖਾਈ ਦਿੰਦੇ ਹਨ । ਪਿੰਜੌਰ ਬਾਗ਼ ਇਸਦੇ ਉਲਟ ਹੈ । ਇੱਥੇ ਥੋੜੇ-ਥੋੜੇ ਫ਼ਾਸਲੇ ਉੱਤੇ ਤਿੰਨ ਉਤਰਾਈਆਂ ਹਨ । ਕੁੱਝ ਕਦਮ ਚਲ ਕੇ ਰੰਗ-ਮਹਿਲ ਆਉਂਦਾ ਹੈ ਤੇ ਫਿਰ ਜਲ-ਮਹਿਲ । ਅਖ਼ੀਰ ਵਿਚ ਇਕ ਖੁੱਲ੍ਹੀ ਸਟੇਜ ਬਣੀ ਹੋਈ ਹੈ । ਬਾਗ਼ ਦੇ ਵਿਚਕਾਰ ਝਰਨਿਆਂ ਨੂੰ ਪਾਣੀ ਲਿਜਾਂਦੀ ਇਕ ਛੋਟੀ ਜਿਹੀ ਨਹਿਰ ਹੈ, ਜਿਸਦੇ ਕੰਢਿਆਂ ਉੱਤੇ ਅਤੇ ਵਿਚਕਾਰ ਛੁਹਾਰੇ ਲੱਗੇ ਹੋਏ ਹਨ । ਰੰਗ-ਮਹਿਲ ਦੇ ਸਾਹਮਣੇ ਵੀ ਫੁਹਾਰੇ ਹਨ ਤੇ ਇਕ ਝਰਨਾ ਵੀ ਹੈ । ਜਲ-ਮਹਿਲ ਦੇ ਚੁਫ਼ੇਰੇ ਬਣੇ ਫੁਹਾਰਿਆਂ ਦੀ ਛਹਿਬਰ ਦਾ ਲੋਕ ਖੂਬ ਆਨੰਦ ਮਾਣਦੇ ਹਨ ।

ਇੱਥੋਂ ਦਾ ਰੌਸ਼ਨੀ-ਪ੍ਰਬੰਧ ਵੀ ਅਦਭੁਤ ਹੈ । ਰਾਤ ਵੇਲੇ ਝਰਨਿਆਂ ਤੇ ਛੁਹਾਰਿਆਂ ਦੇ ਹੇਠਾਂ ਰੰਗ-ਬਰੰਗੀਆਂ ਬੱਤੀਆਂ ਚਮਕ ਉੱਠਦੀਆਂ ਹਨ ਤੇ ਚਾਂਦੀ ਰੰਗਾ ਪਾਣੀ ਬਹੁਰੰਗਾ ਹੋ ਜਾਂਦਾ ਹੈ । ਨਹਿਰ ਦੇ ਦੋਹੀਂ ਪਾਸੀਂ ਰਾਹਾਂ ਦੇ ਨਾਲ ਬਣੀਆਂ ਘਾਹ ਦੀਆਂ ਪੱਟੀਆਂ ਤੇ ਕੱਟੀਆਂ ਹੋਈਆਂ ਝਾੜੀਆਂ ਵੀ ਰੁਸ਼ਨਾ ਉਠਦੀਆਂ ਹਨ । ਇੱਥੇ ਜਿਉਂ-ਜਿਉਂ ਦਿਨ ਢਲਦਾ ਹੈ ਤੇ ਹਨੇਰਾ ਹੁੰਦਾ ਹੈ, ਤਾਂ ਲੋਕ ਵਹੀਰਾਂ ਘੱਤੀ ਆਉਂਦੇ ਹਨ ।

Pinjore Bagh

ਇਸ ਬਾਗ਼ ਦੇ ਚੁਫ਼ੇਰੇ ਇਕ ਦੀਵਾਰ ਹੈ । ਕੁੱਝ ਸਮਾਂ ਪਹਿਲਾਂ ਇੱਥੇ ਥੋੜੀ-ਥੋੜੀ ਵਿੱਥ ‘ਤੇ ਪਿੰਜਰਿਆਂ ਵਿਚ ਪੰਛੀ ਤੇ ਜੰਗਲੀ ਜਾਨਵਰ ਪਾਲੇ ਹੁੰਦੇ ਸਨ, ਜਿਨ੍ਹਾਂ ਵਿਚ ਗਿੱਦੜ, ਰਿੱਛ, ਲੂੰਬੜੀ, ਬਾਂਦਰ, ਲੰਗੂਰ, ਹੰਸ, ਬਤਖ਼ਾਂ, ਪਹਾੜੀ ਮੁਰਗੇ, ਉੱਲੂ, ਕਬੂਤਰ, ਬਟੇਰੇ, ਤੋਤੇ, ਰੰਗ-ਬਰੰਗੀਆਂ ਚਿੜੀਆਂ ਤੇ ਚਿੱਟੇ ਚੁਹੇ ਸ਼ਾਮਿਲ ਸਨ । ਇਨ੍ਹਾਂ ਵਿਚ ਪਰਵਾਸੀ ਪੰਛੀ ਵੀ ਸਨ, ਪਰ ਅੱਜ ਇਹ ਨਹੀਂ ਹਨ । ਇਸ ਬਾਗ਼ ਵਿਚ ਸੈਲਾਨੀਆਂ ਦੇ ਖਾਣ-ਪੀਣ ਦਾ ਪ੍ਰਬੰਧ ਵੀ ਹੈ ।

Leave a Comment