“Hariyaval” is a Malayalam term that roughly translates to “Green Pigeon” in English. It refers to a type of pigeon that is characterized by its greenish plumage. Green pigeons are found in various parts of Asia and are known for their vibrant colors and distinctive appearance. They are often sought after for their beauty and are also of interest to bird enthusiasts and researchers. Read More Class 6 Punjabi Summaries.
ਹਰਿਆਵਲ Summary In Punjabi
ਹਰਿਆਵਲ ਪਾਠ ਦਾ ਸਾਰ
ਮਨੀ ਤੇ ਕਰਨ ਦੋਵੇਂ ਭੈਣ-ਭਰਾ ਇੱਕੋ ਸਕੂਲ ਵਿਚ ਪੜ੍ਹਦੇ ਸਨ । ਮਨੀ ਛੇਵੀਂ ਵਿਚ ਪੜਦੀ ਸੀ, ਪਰੰਤੂ ਕਰਨ ਚੌਥੀ ਵਿਚ । ਕਰਨ ਪੜ੍ਹਾਈ ਵਿਚ ਕਮਜ਼ੋਰ ਪਰ ਸ਼ਰਾਰਤੀ ਸੀ ।ਮਨੀ ਵੀ ਸ਼ਰਾਰਤੀ ਸੀ, ਪਰੰਤੂ ਉਹ ਪੜ੍ਹਾਈ ਵਿਚ ਹੁਸ਼ਿਆਰ ਸੀ । ਦੋਵੇਂ ਭੈਣ-ਭਰਾ ਨਿੱਕੀ-ਨਿੱਕੀ ਗੱਲ ਉੱਤੇ ਝਗੜਦੇ ਰਹਿੰਦੇ ਸਨ, ਪਰੰਤੂ ਛੇਤੀ ਹੀ ਇਕੱਠੇ ਵੀ ਹੋ ਜਾਂਦੇ ਸਨ ।
ਪਿਛਲੇ ਹਫ਼ਤੇ ਕਰਨ ਦਾ ਜਨਮ-ਦਿਨ ਸੀ । ਉਸਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਖੂਬ ਮੌਜ-ਮਸਤੀ ਕੀਤੀ ਅਤੇ ਕੇਕ-ਪੇਸਟਰੀਆਂ ਤੇ ਚਾਕਲੇਟ ਆਦਿ ਖਾਧੇ । ਇਹ ਦੇਖ ਕੇ ਮਨੀ ਨੇ ਆਪਣੀ ਮੰਮੀ ਨੂੰ ਕਿਹਾ ਕਿ ਉਹ ਵੀ ਆਪਣਾ ਜਨਮ-ਦਿਨ ਧੂਮ-ਧਾਮ ਨਾਲ ਮਨਾਵੇਗੀ । ਮੰਮੀ ਨੇ ਕਿਹਾ ਕਿ ਇਹ ਅਮੀਰਾਂ ਦੇ ਚੋਚਲੇ ਤੇ ਫ਼ਜ਼ੂਲ-ਖ਼ਰਚੀ ਹੈ । ਇਹ ਸੁਣ ਕੇ ਮਨੀ ਨੇ ਕਿਹਾ ਕਿ ਉਸਦੀ ਵਾਰੀ ਉਨ੍ਹਾਂ ਨੂੰ ਇਹ ਚੀਜ਼ਾਂ ਫ਼ਜ਼ਲ ਲਗਦੀਆਂ ਹਨ । ਉਸਨੇ ਨਰਾਜ਼ ਹੁੰਦਿਆਂ ਕਿਹਾ ਕਿ ਉਹ ਆਪਣੇ ਪਾਪਾ ਨਾਲ ਗੱਲ ਕਰੇਗੀ । ਜਦੋਂ ਪਾਪਾ ਘਰ ਆਏ ਤੇ ਮਨੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਵੀ ਕਰਨ ਵਾਂਗ ਹੀ ਆਪਣਾ ਜਨਮ-ਦਿਨ ਮਨਾਏਗੀ ਤੇ ਆਪਣੀਆਂ ਹੇਲੀਆਂ ਨੂੰ ਘਰ ਬੁਲਾਏਗੀ । ਪਾਪਾ ਨੇ ਕਿਹਾ ਕਿ ਜਦੋਂ ਉਸਦਾ ਜਨਮ-ਦਿਨ ਆਵੇਗਾ, ਉਹ ਉਦੋਂ ਦੇਖਣਗੇ । ਮਨੀ ਨੇ ਕਿਹਾ ਇੱਕੀ ਜੁਲਾਈ ਦਾ ਦਿਨ ਹੁਣ ਦੂਰ ਨਹੀਂ ।
ਕੁੱਝ ਦਿਨਾਂ ਮਗਰੋਂ ਸਕੂਲ ਜਾਂਦੀ ਮਨੀ ਨੇ ਆਪਣੇ ਪਾਪਾ ਨੂੰ ਦੱਸਿਆ ਕਿ ਕਲ੍ਹ ਨੂੰ ਉਨ੍ਹਾਂ ਦੇ ਸਕੂਲ ਵਿਚ ਵਣ-ਮਹਾਂਉਤਸਵ ਮਨਾਇਆ ਜਾਣਾ ਹੈ ਤੇ ਉੱਥੇ ਉਸਨੇ ਵੀ ਰੁੱਖਾਂ ਬਾਰੇ ਇਕ ਕਵਿਤਾ ਪੜ੍ਹਨੀ ਹੈ । ਇਸ ਲਈ ਉਸਨੂੰ ਪੰਜਾਬੀ ਦੇ ਅਧਿਆਪਕ ਨੇ ਕਿਹਾ ਹੈ । ਉਸਦੇ ਪਾਪਾ । ਨੇ ਉਸਨੂੰ “ਸਾਬਾਸ਼ ਦਿੰਦਿਆਂ ਸਕੂਲ ਤੋਰਿਆ । ਸਕੂਲ ਵਿਚ ਅਧਿਆਪਕ ਗੁਰਦੀਪ ਜੀ ਨੇ ਮਨੀ ਦੀ ਕਲਾਸ ਵਿਚ ਆ ਕੇ ਦੱਸਣਾ ਸ਼ੁਰੂ ਕੀਤਾ ਕਿ ਕੱਲ੍ਹ ਉਹ ਆਪਣੇ ਸਕੂਲ ਵਿਚ ਵਣ-ਮਹਾਂਉਤਸਵ ਮਨਾ ਰਹੇ ਹਨ । ਇਸ ਦਿਨ ਉਨ੍ਹਾਂ ਨੇ ਵੱਧ ਤੋਂ ਵੱਧ ਰੁੱਖ ਲਾਉਣੇ ਹਨ । ਉਨ੍ਹਾਂ ਕਿਹਾ ਕਿ ਰੁੱਖਾਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ । ਇਹ ਸਾਨੂੰ ਫਲ ਤੇ ਠੰਢੀਆਂ ਛਾਵਾਂ ਦਿੰਦੇ ਹਨ ਉਹ ਲੋਕ ਬੇਸਮਝ ਹਨ, ਜਿਹੜੇ ਰੁੱਖਾਂ ਨੂੰ ਵੱਢਦੇ ਹਨ । ਸਾਨੂੰ ਸਾਰਿਆਂ ਨੂੰ ਆਪਣੇ ਜਨਮ-ਦਿਨ ਉੱਤੇ ਇਕ ਰੁੱਖ ਜ਼ਰੂਰ ਲਾਉਣਾ ਚਾਹੀਦਾ ਹੈ | ਇਸ ਨਾਲ ਸਾਡੀਆਂ ਆਉਂਦੀਆਂ ਪੀੜੀਆਂ ਨੂੰ ਸ਼ੁੱਧ ਵਾਤਾਵਰਨ ਮਿਲੇਗਾ । ਇਸ ਪਿੱਛੋਂ ਮਨੀ ਨੇ ਰੁੱਖਾਂ ਬਾਰੇ ਆਪਣੀ ਕਵਿਤਾ ਪੇਸ਼ ਕੀਤੀ ਤੇ ਅਧਿਆਪਕ ਨੇ ਉਸਨੂੰ ਸਾਬਾਸ਼ ਦਿੱਤੀ ।
Hariyaval Summary
ਵੀਹ ਜੁਲਾਈ ਨੂੰ ਰਾਤੀਂ ਖਾਣੇ ਦੇ ਮੇਜ਼ ਉੱਤੇ ਬੈਠਿਆਂ ਮਨੀ ਦੇ ਪਾਪਾ ਨੇ ਮਨੀ ਨੂੰ ਕਿਹਾ ਕਿ ਕਲ ਇੱਕੀ ਜੁਲਾਈ ਹੈ, ਪਰ ਉਸਨੇ ਉਸਨੂੰ ਸਮਾਨ ਦੀ ਲਿਸਟ ਨਹੀਂ ਦਿੱਤੀ । ਕੀ ਉਸਨੂੰ ਆਪਣਾ ਜਨਮ-ਦਿਨ ਯਾਦ ਨਹੀਂ । ਮਨੀ ਨੇ ਆਪਣੇ ਬੈਗ਼ ਵਿਚੋਂ ਕਾਗਜ਼ ਦਾ ਇਕ ਟੁਕੜਾ ਕੱਢ ਕੇ ਪਾਪਾ ਦੇ ਹੱਥ ਉੱਤੇ ਰੱਖਿਆ, ਜਿਸ ਉੱਤੇ ਰੁੱਖਾਂ ਦੇ ਨਾਂ ਲਿਖੇ ਹੋਏ ਸਨ । ਉਸਨੇ ਪਾਪਾ ਨੂੰ ਕਿਹਾ ਕਿ ਉਸਨੂੰ ਟਾਫੀਆਂ ਚਾਕਲੇਟ ਨਹੀਂ, ਸਗੋਂ ਪੌਦੇ ਚਾਹੀਦੇ ਹਨ । ਉਹ ਆਪਣੇ ਜਨਮਦਿਨ ਉੱਤੇ ਸਕੂਲ ਵਿਚ ਇਨ੍ਹਾਂ ਪੌਦਿਆਂ ਨੂੰ ਹੀ ਲਾਵੇਗੀ ।
ਇਹ ਸੁਣ ਕੇ ਪਾਪਾ ਨੇ ਉਸਨੂੰ ਗਲਵਕੜੀ ਪਾ ਕੇ ਸ਼ਾਬਾਸ਼ ਦਿੱਤੀ ਤੇ ਕਿਹਾ ਕਿ ਜੇਕਰ ਹਰ ਇਕ ਬੱਚਾ ਆਪਣੇ ਜਨਮ-ਦਿਨ ਉੱਤੇ ਇਕ-ਇਕ ਪੌਦਾ ਲਾਉਣ ਦਾ ਪ੍ਰਣ ਕਰ ਲਵੇ, ਤਾਂ ਉਹ ਦਿਨ ਦੂਰ ਨਹੀਂ, ਜਦੋਂ ਧਰਤੀ ਉੱਤੇ ਹਰ ਪਾਸੇ ਹਰਿਆਵਲ ਹੀ ਹਰਿਆਵਲ ਨਜ਼ਰ ਆਵੇਗੀ । ਅਗਲੇ ਦਿਨ ਮਨੀ ਤੇ ਕਰਨ ਘਰੋਂ ਹਰੇ-ਭਰੇ ਪੌਦੇ ਲੈ ਕੇ ਸਕੂਲ ਵਿਚ ਲਾਉਣ ਲਈ ਤੁਰ ਪਏ ।