“Puadh Da Mahan Shaheed Kanshi Ram” translates to “The Great Martyr of the Puadh Region, Kanshi Ram” in English. Kanshi Ram was a prominent Indian political leader and social reformer who dedicated his life to advocating for the rights and upliftment of the marginalized communities, particularly the Dalits (formerly known as Untouchables) in the Puadh region of Punjab, India. Read More Class 6 Punjabi Summaries.
ਪੁਆਧ ਦਾ ਮਹਾਨ ਸ਼ਹੀਦ-ਕਾਂਸ਼ੀ ਰਾਮ Summary In Punjabi
ਪੁਆਧ ਦਾ ਮਹਾਨ ਸ਼ਹੀਦ-ਕਾਂਸ਼ੀ ਰਾਮ ਪਾਠ ਦਾ ਸਾਰ
ਕਾਂਸ਼ੀ ਰਾਮ ਗ਼ਦਰ ਪਾਰਟੀ ਦਾ ਮਹਾਨ ਸ਼ਹੀਦ ਸੀ । ਉਸਦਾ ਜਨਮ 13 ਅਕਤੂਬਰ, 1883 ਨੂੰ ਪੰਡਿਤ ਗੰਗਾ ਰਾਮ ਦੇ ਘਰ ਪਿੰਡ ਮੜੌਲੀ ਕਲਾਂ (ਨੇੜੇ ਮੋਰਿੰਡਾ) ਵਿਚ ਹੋਇਆ । ਉਸਨੇ ਪ੍ਰਾਇਮਰੀ ਵਿੱਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਤੇ ਅੱਠਵੀਂ ਮੋਰਿੰਡਾ ਦੇ ਸਕੂਲ ਤੋਂ ਪਾਸ ਕੀਤੀ । ਜਦੋਂ ਉਹ ਪਟਿਆਲੇ ਦੇ ਮਹਿੰਦਰਾ ਹਾਈ ਸਕੂਲ ਵਿਖੇ ਦਸਵੀਂ ਵਿਚ ਪੜ੍ਹਦਾ ਸੀ, ਤਾਂ ਉਸਦੇ ਮਨ ਵਿਚ ਰਜਵਾੜਾਸ਼ਾਹੀ ਤੇ ਅੰਗਰੇਜ਼ ਹਕੂਮਤ ਦੇ ਖ਼ਿਲਾਫ਼ ਨਫ਼ਰਤ ਪੈਦਾ ਹੋ ਗਈ । ਫਿਰ ਅੰਬਾਲੇ ਵਿਚ ਖ਼ਜ਼ਾਨੇ ਦੀ ਨੌਕਰੀ ਕਰਦਿਆਂ ਉਸਦਾ ਮਨ ਹੋਰ ਉਕਤਾ ਗਿਆ ।ਉਹ ਨੌਕਰੀ ਛੱਡ ਕੇ ਪਹਿਲਾਂ ਦਿੱਲੀ ਰਿਹਾ ਤੇ ਫਿਰ ਆਸਟ੍ਰੇਲੀਆ ਹੁੰਦਾ ਹੋਇਆ ਅਮਰੀਕਾ ਪਹੁੰਚ ਗਿਆ । ਇੱਥੇ ਗੁਲਾਮ ਭਾਰਤੀਆਂ ਨਾਲ ਹੁੰਦਾ ਬੁਰਾ ਸਲੂਕ ਦੇਖ ਕੇ ਉਸਦਾ ਮਨ ਤੜਫ ਉੱਠਿਆ ਤੇ ਉਸ ਦਾ ਸੰਬੰਧ ਬਾਬਾ ਸੋਹਨ ਸਿੰਘ ਭਕਨਾ ਨਾਲ ਜੁੜ ਗਿਆ । 25 ਮਾਰਚ, 1913 ਨੂੰ ਗ਼ਦਰ ਪਾਰਟੀ ਦੀ ਸਥਾਪਨਾ ਹੋਈ । ਬਾਬਾ ਸੋਹਨ ਸਿੰਘ ਭਕਨਾ ਪ੍ਰਧਾਨ, ਲਾਲਾ ਹਰਦਿਆਲ ਜਨਰਲ ਸਕੱਤਰ ਅਤੇ ਕਾਂਸ਼ੀ ਰਾਮ ਖ਼ਜ਼ਾਨਚੀ ਚੁਣੇ ਗਏ । ਇਹ ਤਿੰਨੇ ‘ਗੁਪਤ ਮਿਸ਼ਨ’ ਦੇ ਮੈਂਬਰ ਵੀ ਸਨ । ਉਸ ਸਮੇਂ ਅੰਗਰੇਜ਼ਾਂ ਨੂੰ ਪਹਿਲੀ ਸੰਸਾਰ ਜੰਗ ਵਿਚ ਉਲਝੇ ਦੇਖ ਕੇ ਗ਼ਦਰ ਪਾਰਟੀ ਨੇ ਇਸ ਸਮੇਂ ਨੂੰ ਅੰਗਰੇਜ਼ਾਂ ਵਿਰੁੱਧ ਕਾਰਵਾਈ ਕਰਨ ਲਈ ਢੁੱਕਵਾਂ ਮੌਕਾ ਸਮਝਿਆ । (ਨੋਟ: ਬੋਰਡ ਦੀ ਪਾਠ-ਪੁਸਤਕ ਵਿਚ ਗ਼ਲਤ ਲਿਖਿਆ ਹੈ ਕਿ ਗ਼ਦਰੀਆਂ ਨੇ ਕਾਮਾਗਾਟਾ ਮਾਰੂ ਜਹਾਜ਼ ਰਾਹੀਂ ਹਿੰਦੁਸਤਾਨ ਵਲ ਕੂਚ ਕੀਤਾ ।
ਕਾਮਾਗਾਟਾ ਮਾਰੂ ਤਾਂ 376 ਪੰਜਾਬੀਆਂ ਨੂੰ ਲੈ ਕੇ 4 ਮਾਰਚ, 1914 ਨੂੰ ਕੈਨੇਡਾ ਪੁੱਜਾ ਸੀ, ਜਿਸਨੂੰ ਕੈਨੇਡਾ ਸਰਕਾਰ ਨੇ ਕੰਢੇ ਨਹੀਂ ਸੀ ਲੱਗਣ ਦਿੱਤਾ ਤੇ ਕੁੱਝ ਮਹੀਨੇ ਸਮੁੰਦਰ ਵਿਚ ਖੜਾ ਰੱਖ ਕੇ ਵਾਪਸ ਭੇਜ ਦਿੱਤਾ ਸੀ । 27 ਸਤੰਬਰ, 1914 ਦੇ ਦਿਨ ਜਦ ਉਹ ਜਹਾਜ਼ ਕਲਕੱਤੇ ਨੇੜੇ ਬਜਬਜ ਘਾਟ ਉੱਤੇ ਪੁੱਜਾ, ਤਾਂ ਅੰਗਰੇਜ਼ੀ ਪੁਲਿਸ ਨੇ ਗੋਲੀਆਂ ਚਲਾ ਕੇ ਬਹੁਤ ਸਾਰੇ ਮੁਸਾਫ਼ਿਰ ਮਾਰ ਦਿੱਤੇ ਸਨ । ਗ਼ਦਰੀਆਂ ਨੇ ਕਾਮਾਗਾਟਾ ਮਾਰੂ ਦੇ ਮੁਸਾਫ਼ਿਰਾਂ ਦੀ ਮੱਦਦ ਕੀਤੀ ਸੀ, ਪਰ ਇਸ ਵਿਚ ਸਵਾਰ ਨਹੀਂ ਸਨ ਹੋਏ । ਇਸ ਘਟਨਾ ਨੇ ਗ਼ਦਰੀਆਂ ਦੇ ਮਨ ਵਿਚ ਅੰਗਰੇਜ਼ਾਂ ਵਿਰੁੱਧ ਗੁੱਸਾ ਹੋਰ ਭੜਕਾ ਦਿੱਤਾ ਸੀ ਤੇ ਇਸ ਪਿੱਛੋਂ ਉਹ ਸਭ ਕੁੱਝ ਛੱਡ ਕੇ ਜਹਾਜ਼ਾਂ ‘ਤੇ ਚੜ੍ਹ ਕੇ ਹਿੰਦੁਸਤਾਨ ਵਿਚੋਂ ਅੰਗਰੇਜ਼ਾਂ ਨੂੰ ਕੱਢਣ ਲਈ ਤੁਰ ਪਏ ਸਨ ) ਗ਼ਦਰੀਆਂ ਦੇ ਹਿੰਦੁਸਤਾਨ ਵਲ ਤੁਰਨ ਦੀ ਸੂਹ ਅੰਗਰੇਜ਼ਾਂ ਨੂੰ ਲੱਗ ਗਈ । ਉਨ੍ਹਾਂ ਨੇ ਬਹੁਤ ਸਾਰਿਆਂ ਨੂੰ ਜਹਾਜ਼ਾਂ ਤੋਂ ਉੱਤਰਦਿਆਂ ਹੀ ਫੜ ਲਿਆ, ਪਰੰਤੂ ਬਹੁਤ ਸਾਰੇ ਬਚ ਗਏ ! ਕਾਂਸ਼ੀ ਰਾਮ ਵੀ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਪਹੁੰਚ ਗਿਆ । ਕਿਹਾ ਜਾਂਦਾ ਹੈ ਕਿ ਉਹ ਆਪਣੀ ਮਾਤਾ ਜੀ ਲਈ ਇਕ ਦੁਪੱਟਾ ਲੈ ਕੇ ਆਇਆ ਸੀ, ਪਰ ਜਦੋਂ ਉਹ ਉਸਨੂੰ ਮਿਲਣ ਲਈ ਘਰ ਪੁੱਜਾ, ਤਾਂ ਉਹ ਪਰਲੋਕ ਸਿਧਾਰ ਚੁੱਕੀ ਸੀ ।
Puadh Da Mahan Shaheed Kanshi Ram
ਗ਼ਦਰੀਆਂ ਦਾ ਮੁੱਖ ਕੰਮ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਕੱਢਣਾ ਸੀ । ਉਨ੍ਹਾਂ ਦੀ ਯੋਜਨਾ ਫ਼ੌਜੀ ਛਾਉਣੀਆਂ ਦੇ ਅਸਲ੍ਹਖਾਨਿਆਂ ਉੱਤੇ ਕਬਜ਼ਾ ਕਰ ਕੇ ਹਥਿਆਰ ਪ੍ਰਾਪਤ ਕਰਨਾ ਸੀ । ਇਸ ਮਕਸਦ ਲਈ ਜਦੋਂ ਉਨ੍ਹਾਂ ਫ਼ਿਰੋਜ਼ਪੁਰ ਛਾਉਣੀ ਵਲ ਕੂਚ ਕੀਤਾ, ਤਾਂ ਰਸਤੇ ਵਿਚ ਮਿਸਰੀ ਵਾਲੇ ਦੇ ਨੇੜੇ ਉਨ੍ਹਾਂ ਦੀ ਪੁਲਿਸ ਨਾਲ ਮੁੱਠ-ਭੇੜ ਹੋ ਗਈ ਤੇ ਉਹ ਫੜੇ ਗਏ ! ਅੰਗਰੇਜ਼ ਸਰਕਾਰ ਨੇ ਮੁਕੱਦਮੇ ਦਾ ਢੋਂਗ ਰਚਾ ਕੇ 27 ਮਾਰਚ, 1915 ਨੂੰ ਕਾਂਸ਼ੀ ਰਾਮ ਤੇ ਉਸਦੇ ਸਾਥੀਆਂ ਨੂੰ ਲਾਹੌਰ ਜੇਲ੍ਹ ਵਿਚ ਫਾਂਸੀ ਦੇ ਦਿੱਤੀ ।
1961 ਵਿਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਕਾਂਸ਼ੀ ਰਾਮ ਦੇ ਪਿੰਡ ਮੜੌਲੀ ਦੇ ਸਰਕਾਰੀ ਹਾਈ ਸਕੂਲ ਨੂੰ ਕਾਂਸ਼ੀ ਰਾਮ ਦਾ ਨਾਂ ਦਿੱਤਾ ਤੇ ਉੱਥੇ ਉਸਦਾ ਬੁੱਤ ਲੁਆਇਆ ।ਉਨ੍ਹਾਂ ਦੀ ਯਾਦ ਵਿਚ ਹੀ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਭਾਗੁ ਮਾਜਰਾ ਸਥਾਪਿਤ ਕੀਤਾ ਗਿਆ । ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਲੱਬ, ਮੜੌਲੀ ਕਲਾਂ ਲਗਪਗ ਪਿਛਲੇ ਕਈ ਸਾਲਾਂ ਤੋਂ ਇਸ ਮਹਾਨ ਸ਼ਹੀਦ ਦੀ ਯਾਦ ਵਿਚ ਟੂਰਨਾਮੈਂਟ, ਨਾਟਕ ਤੇ ਹੋਰ ਸਮਾਗਮ ਕਰਾਉਂਦੀ ਹੈ ।