ਰੁੱਕ-ਰੁੱਤ ਦੇ ਰੰਗ Summary In Punjabi

Rutt-Rutt De Rang” (Colors of Standstill) is a Punjabi novel written by Gurdial Singh. The novel explores the lives of marginalized rural communities in Punjab, India, during the Green Revolution era. The story delves into the struggles, aspirations, and hardships faced by the lower strata of society as they navigate through a changing agricultural landscape and societal dynamics. Read More Class 7 Punjabi Summaries.

ਰੁੱਕ-ਰੁੱਤ ਦੇ ਰੰਗ Summary In Punjabi

ਰੁੱਕ-ਰੁੱਤ ਦੇ ਰੰਗ ਪਾਠ ਦਾ ਸਾਰ

ਪੁਨੀਤ ਦੁਖੀ ਹੋ ਕੇ ਕਹਿ ਰਿਹਾ ਹੈ ਕਿ ਅੱਜ ਉਸ ਦੀ ਸਾਰੀ ਵਰਦੀ ਭੱਜ ਗਈ ਹੈ ਤੇ ਬੂਟ ਚਿੱਕੜ ਨਾਲ ਦੇ ਹੋ ਗਏ ਹਨ । ਉਸ ਦੀ ਦਾਦੀ ਨੇ ਕਿਹਾ ਕਿ ਇਹ ਬਰਸਾਤ ਦੇ ਮੌਸਮ ਕਰਕੇ ਹੋਇਆ ਹੈ । ਜਦੋਂ ਪੁਨੀਤ ਨੇ ਕਿਹਾ ਹੈ ਕਿ ਬਰਸਾਤ ਦਾ ਮੌਸਮ ਗੰਦਾ ਹੈ, ਤਾਂ ਉਸਦੀ ਭੈਣ ਸੁਖਮਨ ਉਸ ਨਾਲ ਸਹਿਮਤ ਨਾ ਹੋਈ ਤੇ ਕਹਿਣ ਲੱਗੀ ਕਿ ਉਸ ਨੂੰ ਇਹ ਰੁੱਤ ਬਹੁਤ ਸੋਹਣੀ ਲਗਦੀ ਹੈ । ਪੁਨੀਤ ਦੇ ਮੰਮੀ ਉਸ ਨੂੰ ਕਹਿਣ ਲੱਗੇ ਕਿ ਅੱਜ ਤਾਂ ਉਸ ਨੂੰ ਵੀ ਇਹ ਰੁੱਤ ਚੰਗੀ ਲੱਗੇਗੀ, ਕਿਉਂਕਿ ਘਰ ਵਿੱਚ ਖੀਰ-ਪੂੜੇ ਬਣੇ ਹੋਏ ਹਨ । ਦਾਦੀ ਨੇ ਕਿਹਾ, “ਰੁੱਤ-ਰੁੱਤ ਦੇ ਰੰਗ, ਰੁੱਤ-ਰੁੱਤ ਦੇ ਮੇਵੇ ਚੰਗੇ ਹੀ ਲਗਦੇ ਹਨ ਤੇ ਚੰਗੇ ਲਗਣੇ ਵੀ ਚਾਹੀਦੇ ਹਨ “। ਇਹ ਸੁਣ ਕੇ ਪੁਨੀਤ ਨੇ ਕਿਹਾ ਕਿ ਖੀਰ-ਪੂੜੇ ਤਾਂ ਉਸ ਨੂੰ ਚੰਗੇ ਲਗਦੇ ਹਨ, ਪਰੰਤੂ ਚਿੱਕੜ ਚੰਗਾ ਨਹੀਂ ਲਗਦਾ ।

ਦਾਦੀ ਨੇ ਪੁਨੀਤ ਨੂੰ ਮੁੜ-ਮੁੜ ਇੱਕੋ ਗੱਲ ਕਰਦਿਆਂ ਦੇਖ ਕੇ ਕਿਹਾ ਕਿ ਉਹ ਉਨ੍ਹਾਂ ਨੂੰ ਇਕ ਬਾਤ ਸੁਣਾਉਂਦੀ ਹੈ, ਜਿਸ ਤੋਂ ਪਤਾ ਲੱਗੇਗਾ ਕਿ ਹਰ ਰੁੱਤ ਆਪਣੀ ਥਾਂ ‘ਤੇ ਸੋਹਣੀ ਤੇ ਅਨੰਦ ਦੇਣ ਵਾਲੀ ਹੁੰਦੀ ਹੈ ।

ਦਾਦੀ ਨੇ ਦੱਸਿਆ ਕਿ ਇਕ ਵਾਰੀ ਇਕ ਬੁੱਢੀ ਔਰਤ ਪੇਕਿਆ ਦਿਓ ਆ ਰਹੀ ਸੀ ਤੇ ਰਾਹ ਵਿਚ ਥੱਕ ਜਾਣ ਕਰ ਕੇ ਇਕ ਖੂਹ ਉੱਤੇ ਪਿੱਪਲ ਦੇ ਰੁੱਖ ਹੇਠਾਂ ਅਰਾਮ ਕਰਨ ਲਈ ਬੈਠ ਗਈ । ਉਹ ਬੁੱਢੀ ਬਹੁਤ ਸੁਘੜ-ਸਿਆਣੀ ਸੀ । ਉਹ ਪਿੱਪਲ ਦੇ ਰੁੱਖ ਹੇਠ ਬੈਠੀ ਕੁਦਰਤ ਦੀਆਂ ਦਾਤਾਂ ਬਾਰੇ ਸੋਚ ਰਹੀ ਸੀ ਕਿ ਅਚਾਨਕ ਉਸ ਨੇ ਗਰਮੀ, ਬਰਸਾਤ, ਪਤਝੜ, ਸਰਦੀ ਤੇ ਬਸੰਤ ਨੂੰ ਆਪਸ ਵਿਚ ਲੜਦੀਆਂ ਸੁਣਿਆਂ । ਹਰੇਕ ਆਪਣੇ ਆਪ ਨੂੰ ਇੱਕ-ਦੂਜੀ ਤੋਂ ਵੱਧ · ਸੋਹਣੀ ਕਹਿ ਰਹੀ ਸੀ । ਬੁੱਢੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸਾਰੀਆਂ ਬਹੁਤ ਸੋਹਣੀਆਂ ਹਨ । ਉਹ ਆਪਸ ਵਿਚ ਲੜਨ ਨਾ, ਪਰੰਤੂ ਉਹ ਉਸ ਨਾਲ ਸਹਿਮਤ ਨਾ ਹੋਈਆਂ । ਬੁੱਢੀ ਨੇ ਇਕੱਲੀ-ਇਕੱਲੀ ਨੂੰ ਆਪਣੇ ਕੋਲ ਆਉਣੁ ਲਈ ਕਿਹਾ ।

ਸਭ ਤੋਂ ਪਹਿਲਾਂ ਗਰਮੀ ਆਈ । ਬੁੱਢੀ ਨੇ ਉਸ ਨੂੰ ਕਿਹਾ, ਉਹ ਸੂਰਜ ਵਾਂਗ ਦਗ-ਦਗ ਕਰਦੀ ਸੋਹਣੀ ਹੈ । ਉਸ ਨਾਲ ਫ਼ਸਲਾਂ ਪੱਕਦੀਆਂ ਹਨ । ਸੁਨਹਿਰੀ ਕਣਕਾਂ ਉੱਤੇ ਜੋਬਨ ਆਉਂਦਾ ਹੈ । ਖਾਣ ਲਈ ਖ਼ਰਬੂਜ਼ੇ, ਤਰਬੂਜ਼ ਠੰਢੀ ਮਿੱਠੀ ਕੁਲਫ਼ੀ ਤੇ ਪੀਣ ਲਈ ਸ਼ਰਬਤ ਮਿਲਦਾ ਹੈ । ਆਪਣੀ ਸਿਫ਼ਤ ਸੁਣ ਕੇ ਖ਼ੁਸ਼ ਹੋਈ ਗਰਮੀ ਦੁੜੰਗੇ ਮਾਰਦੀ ਦੌੜ ਗਈ ।

ਫਿਰ ਬਰਸਾਤ ਆਪਣੀ ਕਾਲੀਆਂ-ਚਿੱਟੀਆਂ ਬਦਲੀਆਂ ਦੀ ਚੁੰਨੀ ਲਹਿਰਾਉਂਦੀ ਹੋਈ ਆਈ । ਬੁੱਢੀ ਨੇ ਕਿਹਾ ਕਿ ਉਹ ਵੀ ਸੋਹਣੀ ਹੈ, ਜੋ ਪਾਣੀ ਨਾਲ ਸਾਰੀ ਪ੍ਰਕਿਰਤੀ ਅਤੇ ਬਨਸਪਤੀ ਨੂੰ ਧੋ ਦਿੰਦੀ ਹੈ । ਹਰ ਪਾਸੇ ਹਰਿਆਵਲ ਪਸਰ ਜਾਂਦੀ ਹੈ । ਖੀਰ-ਪੂੜੇ ਖਾਣ ਲਈ ਮਿਲਦੇ ਹਨ । ਪੰਜਾਬਣਾਂ ਤੀਆਂ ਲਾਉਂਦੀਆਂ ਤੇ ਪੀਂਘਾਂ ਝੂਟਦੀਆਂ ਹਨ । ਆਪਣੀ ਤਾਰੀਫ਼ ਸੁਣ ਕੇ ਬਰਸਾਤ ਛਮ-ਛਮ ਕਰਦੀ ਚਲੀ ਗਈ ।

ਹੁਣ ਗੁੰਡ-ਮੁੰਡ ਅਤੇ ਉਦਾਸ ਚਿਹਰੇ ਵਾਲੀ ਪਤਝੜ ਆਈ ! ਉਸ ਨੇ ਰੋਣ ਹਾਕਾ ਮੁੰਹ ਬਣਾ ਕੇ ਕਿਹਾ ਕਿ ਸਾਰੇ ਉਸ ਨੂੰ ਮਨਹੂਸ ਸਮਝਦੇ ਹਨ । ਬੁੱਢੀ ਨੇ ਕਿਹਾ ਕਿ ਉਹ ਬਹੁਤ ਚੰਗੀ ਹੈ । ਜੇਕਰ ਉਹ ਨਾ ਹੋਵੇ, ਤਾਂ ਦਰੱਖ਼ਤ ਦੇ ਪੱਤੇ ਪੁਰਾਣੇ ਹੀ ਰਹਿਣ । ਉਸ ਤੋਂ ਬਿਨਾਂ ਨਵੀਆਂ ਕਰੂੰਬਲਾਂ ਨਹੀਂ ਟੁੱਟ ਸਕਦੀਆਂ । ਇਹ ਸੁਣ ਕੇ ਪਤਝੜ ਖ਼ੁਸ਼ ਹੋ ਕੇ ਚਲੀ ਗਈ ।

ਇਸ ਤੋਂ ਮਗਰੋਂ ਰਜ਼ਾਈ ਸੰਭਾਲਦੀ ਹੋਈ ਸਰਦੀ ਆ ਗਈ । ਬੁੱਢੀ ਨੇ ਉਸਨੂੰ ਸੋਹਣੀ ਕਹਿੰਦਿਆਂ ਦੱਸਿਆ ਕਿ ਉਸ ਦੇ ਆਉਣ ਨਾਲ ਮੱਖੀ-ਮੱਛਰ ਨਹੀਂ ਰਹਿੰਦੇ । ਭਿੰਨ-ਭਿੰਨ ਕੰਮ ਕਰਨ ਲਈ ਲੰਮੀਆਂ ਰਾਤਾਂ ਮਿਲਦੀਆਂ ਹਨ । ਇਸ ਤੋਂ ਇਲਾਵਾ ਖਾਣ ਲਈ ਪੰਜੀਰੀ, ਪਿੰਨੀਆਂ, ਸਾਗ, ਮੱਕੀ ਦੀ ਰੋਟੀ, ਮੂਲੀ, ਮੇਥੀ ਦੇ ਪਰੌਂਠੇ, ਗਚਕ, ਮੂੰਗਫਲੀ ਤੇ ਪਹਿਨਣ ਲਈ ਕੋਟ ਪੈਂਟ ਉਹ ਹੀ ਲੈ ਕੇ ਆਉਂਦੀ ਹੈ । ਸਰਦੀ ਵੀ ਆਪਣੀ ਸਿਫ਼ਤ ਸੁਣ ਕੇ ਚਲੀ ਗਈ ।

Rutt-Rutt De Rang In Punjabi

ਇਸ ਪਿੱਛੋਂ ਬਸੰਤ ਆਈ ਤੇ ਬੁੱਢੀ ਨੂੰ ਕਹਿਣ ਲੱਗੀ ਕਿ ਉਹ ਉਸਨੂੰ ਉਸੇ ਤਰ੍ਹਾਂ ਹੀ ਸੋਹਣੀ ਕਹੇਗੀ, ਜਿਸ ਤਰ੍ਹਾਂ ਬਾਕੀ ਦੁਨੀਆ ਕਹਿੰਦੀ ਹੈ । ਬੁੱਢੀ ਨੇ ਉਸ ਨੂੰ ਕਿਹਾ ਕਿ ਉਸ ਨੂੰ ਸੋਹਣੇ ਹੋਣ ਦਾ ਹੰਕਾਰ ਨਹੀਂ ਕਰਨਾ ਚਾਹੀਦਾ । ਜੇਕਰ ਹੋਰ ਰੁੱਤਾਂ ਨਾ ਹੋਣ, ਤਾਂ ਉਸ ਨੂੰ ਕੋਈ ਪੁੱਛੇ ਹੀ ਨਾ । ਬਸੰਤ ਨੇ ਬੁੱਢੀ ਦੀਆਂ ਗੱਲਾਂ ਨਾਲ ਸਹਿਮਤ ਹੁੰਦਿਆਂ ਕਿਹਾ ਕਿ ਉਸ ਨੇ ਉਸ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ । ਉਸ ਨੂੰ ਅੱਜ ਪਤਾ ਲੱਗਾ ਹੈ ਕਿ ਰੁੱਤਾਂ ਸਾਰੀਆਂ ਹੀ ਸੋਹਣੀਆਂ ਹਨ ।

ਅਖ਼ੀਰ ਬੁੱਢੀ ਨੇ ਪੁਨੀਤ ਤੇ ਸੁਖਮਨ ਨੂੰ ਕਿਹਾ ਕਿ ਰੁੱਤਾਂ ਸਾਰੀਆਂ ਹੀ ਸੋਹਣੀਆਂ ਤੇ ਆਨੰਦ ਭਰਪੂਰ ਹਨ । ਸਾਡੇ ਵਿਚ ਇਨ੍ਹਾਂ ਦੇ ਰੰਗਾਂ ‘ਤੇ ਆਨੰਦ ਦੀ ਪਛਾਣਨ ਦੀ ਇੱਛਾ ਹੋਣੀ ਚਾਹੀਦੀ ਹੈ । ਹੁਣ ਮੀਂਹ ਬੰਦ ਹੋ ਚੁੱਕਾ ਸੀ ਤੇ ਦੋਵੇਂ ਭੈਣ-ਭਰਾ ਛੱਤ ਉੱਤੇ ਸਤਰੰਗੀ ਪੀਂਘ ਦੇਖਣ ਚਲੇ ਗਏ ।

 

Leave a Comment